ਡੀ.ਏ.ਵੀ. ਕਾਲਜ ਦਸੂਹਾ ਵਿਖੇ ਵਰਮੀਕੰਪੋਸਟ (ਕੰਚੂਆ ਖਾਦ) ਤਿਆਰ ਕਰਨ ਸੰਬੰਧੀ ਜਾਗਰੂਕ ਕੀਤਾ
ਦਸੂਹਾ, 2 ਨਵੰਬਰ (ਭੁੱਲਰ)-ਜੇ. ਸੀ.
ਦਸੂਹਾ, 2 ਨਵੰਬਰ (ਭੁੱਲਰ)-ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਦੇ ‘ਈਕੋ ਕਲੱਬ’ ਵਲੋਂ ਵਾਤਾਵਰਨ ਪ੍ਰਤੀ ਜਾਗਰੂਕਤਾ, ਟਿਕਾਊ ਕੂੜਾ ਪ੍ਰਬੰਧਨ ਅਤੇ ਵਾਤਾਵਰਨ-ਅਨੁਕੂਲ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੀਆਂ ਆਪਣੀਆਂ ਲਗਾਤਾਰ ਕੋਸ਼ਿਸ਼ਾਂ ਯਤਨਾਂ ਵਜੋਂ ਸਫਲਤਾਪੂਰਵਕ ਵਰਮੀਕੰਪੋਸਟ (ਕੰਚੂਆ ਖਾਦ) ਤਿਆਰ ਕੀਤੀ ਤੇ ਜਾਗਰੂਕਤਾ ਦਿੱਤੀ ਗਈ। ਇਸ ਗਤੀਵਿਧੀ ਨੇ ‘ਵਰਮੀਕੰਪੋਸਟਿੰਗ’ ਰਾਹੀਂ ਗਲਣਯੋਗ ਕੂੜੇ-ਕਰਕਟ ਨੂੰ ਪੌਸ਼ਟਿਕ ਤੱਤਾਂ ਨਾਲ ਭਰਪੂਰ ਜੈਵਿਕ ਖਾਦ ਵਿਚ ਬਦਲਣ ਦੀ ਮਹੱਤਤਾ ਨੂੰ ਉਜਾਗਰ ਕੀਤਾ। ਬੀ.ਐੱਸ.ਸੀ. ਅੰਤਿਮ ਸਾਲ ਦੇ ਅੱਠ ਵਿਦਿਆਰਥੀਆਂ ਨੇ ਡਾ. ਧਰਮਿੰਦਰ ਸ਼ਰਮਾ ਦੀ ਅਗਵਾਈ ਹੇਠ ‘ਵਰਮੀਕੰਪੋਸਟਿੰਗ ਰਾਹੀਂ ਕੂੜਾ ਪ੍ਰਬੰਧਨ’ ਵਿਸ਼ੇ ’ਤੇ ਆਪਣੀ ਇੰਟਰਨਸ਼ਿਪ ਪੂਰੀ ਕੀਤੀ। ਇਸ ਇੰਟਰਨਸ਼ਿਪ ਨੇ ਵਿਦਿਆਰਥੀਆਂ ਨੂੰ ਗਲਣ ਯੋਗ ਕੂੜੇ ਦੇ ਪ੍ਰਬੰਧਨ ਅਤੇ ਜੈਵਿਕ ਖਾਦ ਤਿਆਰ ਕਰਨ ਬਾਰੇ ਵਿਹਾਰਕ ਗਿਆਨ ਤੇ ਤਜਰਬਾ ਪ੍ਰਦਾਨ ਕੀਤਾ। ਤਿਆਰ ਕੀਤੀ ਗਈ ਵਰਮੀਕੰਪੋਸਟ ਕਾਲਜ ਦੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਲਈ ਖ਼ਰੀਦਣ ਵਾਸਤੇ ਉਪਲਬਧ ਕਰਵਾਈ ਗਈ। ਪ੍ਰਿੰਸੀਪਲ ਵਲੋਂ ਇਹ ਦੱਸਿਆ ਗਿਆ ਕਿ ਇਹ ਵਰਮੀਕੰਪੋਸਟ ਆਮ ਲੋਕਾਂ ਲਈ ਵੀ ਵਿੱਕਰੀ ਵਾਸਤੇ ਉਪਲਬਧ ਹੋਵੇਗੀ, ਜਿਸ ਨਾਲ ਜੈਵਿਕ ਖੇਤੀ ਅਤੇ ਵਾਤਾਵਰਨ ਪ੍ਰਤੀ ਜ਼ਿੰਮੇਵਾਰ ਅਭਿਆਸਾਂ ਨੂੰ ਵੱਡੇ ਪੱਧਰ ’ਤੇ ਅਪਣਾਉਣ ਨੂੰ ਉਤਸ਼ਾਹ ਮਿਲੇਗਾ। ਇਸ ਦੇ ਨਾਲ ਹੀ ਪ੍ਰਿੰਸੀਪਲ ਡਾਕਟਰ ਭਾਨੂ ਗੁਪਤਾ ਨੇ ਵਾਤਾਵਰਨ ਸੰਭਾਲ ਲਈ ਈਕੋ ਕਲੱਬ ਦੀ ਟੀਮ ਅਤੇ ਵਿਦਿਆਰਥੀਆਂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ।