ਪੰਜਾਬੀ ਵਿਕਾਸ ਮੰਚ ਵਲੋਂ ਲਗਾਏ ਜਾ ਰਹੇ 10ਵੇਂ ਪੁਸਤਕ ਮੇਲੇ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ
ਹਰਿਆਣਾ, 4 ਨਵੰਬਰ (ਪ. ਪ)-ਪੰਜਾਬੀ ਵਿਕਾਸ ਮੰਚ ਹਰਿਆਣਾ ਵਲੋਂ ਪ੍ਰੈੱਸ ਕਲੱਬ ਹਰਿਆਣਾ ਅਤੇ ਸਰ ਮਾਰਸ਼ਲ ਐਜੂਕੇਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਕਾਲਜ ਆਫ਼ ਐਜੂਕੇਸ਼ਨ ਡੱਲੇਵਾਲ ਨੇੜੇ ਹਰਿਆਣਾ ’ਚ ਲੱਗਣ ਜਾ ਰਹੇ 10ਵੇਂ ਪੁਸਤਕ ਮੇਲੇ ਅਤੇ ਵਿਰਾਸਤੀ ਉਤਸਵ ਦੀਆਂ ਤਰੀਕਾਂ ਅਤੇ ਰੂਪ-ਰੇਖਾ ਦਾ ਐਲਾਨ ਕਰ ਦਿੱਤਾ ਗਿਆ ਹੈ।
ਹਰਿਆਣਾ, 4 ਨਵੰਬਰ (ਪ.ਪ)-ਪੰਜਾਬੀ ਵਿਕਾਸ ਮੰਚ ਹਰਿਆਣਾ ਵਲੋਂ ਪ੍ਰੈੱਸ ਕਲੱਬ ਹਰਿਆਣਾ ਅਤੇ ਸਰ ਮਾਰਸ਼ਲ ਐਜੂਕੇਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਕਾਲਜ ਆਫ਼ ਐਜੂਕੇਸ਼ਨ ਡੱਲੇਵਾਲ ਨੇੜੇ ਹਰਿਆਣਾ ’ਚ ਲੱਗਣ ਜਾ ਰਹੇ 10ਵੇਂ ਪੁਸਤਕ ਮੇਲੇ ਅਤੇ ਵਿਰਾਸਤੀ ਉਤਸਵ ਦੀਆਂ ਤਰੀਕਾਂ ਅਤੇ ਰੂਪ-ਰੇਖਾ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਮੰਚ ਦੇ ਪ੍ਰਧਾਨ ਹਰਮੇਲ ਸਿੰਘ ਖੱਖ ਤੇ ਸਲਾਹਕਾਰ ਹਰਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਇਸ ਵਾਰ ਦਾ ਪੁਸਤਕ ਮੇਲਾ 5 ਅਤੇ 6 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਐਜੂਕੇਸ਼ਨਲ ਕੰਪਲੈਕਸ ਡੱਲੇਵਾਲ ਦੇ ਵਿਹੜੇ ਵਿਚ ਲੱਗੇਗਾ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਮੇਲੇ ਅਤੇ ਵਿਰਾਸਤੀ ਉਤਸਵ ਵਿਚ ਪੰਜਾਬ ਦੇ ਸਿਰਕੱਢ ਪੁਸਤਕ ਪ੍ਰਕਾਸ਼ਕਾਂ ਦੀਆਂ ਵੱਖ ਵੱਖ ਭਾਸ਼ਾਵਾਂ ਵਿਚ ਛਾਪੀਆਂ ਪੁਸਤਕਾਂ ਦੀਆਂ ਪ੍ਰਦਰਸ਼ਨੀਆਂ ਦੌਰਾਨ ਸਾਹਿਤ ਅਤੇ ਕਲਾ ਪ੍ਰੇਮੀ ਨੂੰ ਸਸਤੀਆਂ ਦਰਾਂ ਉੱਤੇ ਪੁਸਤਕਾਂ ਉਪਲਬਧ ਕਰਵਾਈਆਂ ਜਾਣਗੀਆਂ। ਇਸ ਪ੍ਰੋਗਰਾਮ ਦੇ ਦੋਵੇਂ ਦਿਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਪੰਜਾਬੀ ਸਭਿਆਚਾਰ ਅਤੇ ਵਿਰਾਸਤ ਨਾਲ ਸਬੰਧਿਤ ਵੱਖ ਵੱਖ ਕਲਾਤਮਕ ਵੰਨਗੀਆਂ ਨਾਲ ਪੁਸਤਕ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾਉਣਗੇ। ਇਸ ਮੌਕੇ ਪੰਜਾਬੀ ਵਿਕਾਸ ਮੰਚ ਦੇ ਸਕੱਤਰ ਵਰਿੰਦਰ ਸਿੰਘ ਨਿਮਾਣਾ, ਪ੍ਰਮੁੱਖ ਬੁਲਾਰੇ ਸਰਬਜੀਤ ਸਿੰਘ ਕੰਗ, ਪ੍ਰਿਤਪਾਲ ਸਿੰਘ ਚੌਟਾਲਾ, ਜਗਤਜੀਤ ਸਿੰਘ ਸੰਜੀਵ ਧੂਤ, ਵਿਜੇ ਕਲਸੀ, ਗੁਰਪ੍ਰੀਤ ਸਿੰਘ, ਮਲਕੀਤ ਬੱਸੀ, ਚੰਦਰ ਪ੍ਰਕਾਸ਼, ਕਮਲਜੀਤ ਸਿੰਘ, ਕਰਨਜੋਤ ਸਿੰਘ ਆਦਿ ਵੀ ਉਚੇਚੇ ਤੌਰ ਤੇ ਹਾਜ਼ਰ ਸਨ।