04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਮਾਹਿਲਪੁਰ ਸ਼ਹਿਰ ’ਚ ਨਿੱਤ ਲੱਗ ਰਹੇ ਨੇ 4-4 ਘੰਟੇ ਜਾਮ, ਲੋਕ ਪ੍ਰੇਸ਼ਾਨ

ਮਾਹਿਲਪੁਰ, 4 ਅਕਤੂਬਰ (ਰਜਿੰਦਰ ਸਿੰਘ)-ਤਿਉਹਾਰਾਂ ਦੇ ਸੀਜ਼ਨ ਦੌਰਾਨ ਜਿੱਥੇ ਪੁਲਿਸ ਦੀ ਨਫ਼ਰੀ ਘੱਟ ਹੈ, ਉੱਥੇ ਡੀ. ਸੀ.

Ad Position 21
No active advertisement
ਭਾਜਪਾ ਆਗੂ ਡਾ. ਦਿਲਬਾਗ ਰਾਏ। (ਸੱਜੇ ) ਮਾਹਿਲਪੁਰ ਸ਼ਹਿਰ ’ਚ ਲੱਗੇ ਜਾਮ ਦਾ ਦ੍ਰਿਸ਼। ਤਸਵੀਰ : ਗੁਰਨਾਮ ਸਟੂਡੀਓ 05-11-2026
ਮਾਹਿਲਪੁਰ, 4 ਅਕਤੂਬਰ (ਰਜਿੰਦਰ ਸਿੰਘ)-ਤਿਉਹਾਰਾਂ ਦੇ ਸੀਜ਼ਨ ਦੌਰਾਨ ਜਿੱਥੇ ਪੁਲਿਸ ਦੀ ਨਫ਼ਰੀ ਘੱਟ ਹੈ, ਉੱਥੇ ਡੀ.ਸੀ. ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਦਿਨ ਸਮੇਂ ਦੌੜਦੇ ਮਾਈਨਿੰਗ ਸਮੱਗਰੀ ਲਿਜਾਣ ਵਾਲੇ ਟਿੱਪਰਾਂ ਕਾਰਨ ਮਾਹਿਲਪੁਰ ਸ਼ਹਿਰ ’ਚ ਜਾਮ ਨਿੱਤ ਲੱਗ ਰਹੇ ਨੇ, ਜਿਸ ਕਾਰਨ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਭਾਜਪਾ ਆਗੂ ਡਾ. ਦਿਲਬਾਗ ਰਾਏ ਚੱਬੇਵਾਲ ਇੰਚਾਰਜ ਨੇ ਦੱਸਿਆ ਕਿ ਮਾਹਿਲਪੁਰ ਸ਼ਹਿਰ ’ਚ ਹਰ ਵੇਲੇ ਲੋਕਾਂ ਨੂੰ ਘੰਟੇ -ਘੰਟੇ ਜਾਮ ’ਚੋ ਗੁਜਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕ ਭਲਾਈ ਸੰਬੰਧੀ ਢੰਡੋਰਾ ਪਿੱਟਿਆ ਜਾ ਰਿਹਾ ਹੈ, ਪਰ ਮਾਹਿਲਪੁਰ ਥਾਣੇ ’ਚ ਪੁਲਿਸ ਨਫ਼ਰੀ ਘੱਟ ਹੋਣ ਕਾਰਨ ਸ਼ਹਿਰ ਦੇ ਚੌਕਾਂ ’ਚ ਪੁਲਿਸ ਮੁਲਾਜ਼ਮ ਖੜ੍ਹਾ ਨਾ ਹੋਣ ਕਰਕੇ ਜਾਮ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਸਮੇਂ-ਸਮੇਂ ’ਤੇ ਜਾਰੀ ਆਮ ਹੁਕਮਾਂ ਰਾਹੀਂ ਜ਼ਿਲ੍ਹੇ ਦੀ ਤਹਿਸੀਲ ’ਚ ਪੈਂਦੀਆਂ ਸੜਕਾਂ ਮਾਹਿਲਪੁਰ ਜੇਜੋਂ ਰੋਡ, ਗੜ੍ਹਸ਼ੰਕਰ ਨੰਗਲ ਰੋਡ ’ ਤੇ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਸਮੱਗਰੀ ਲੈ ਕੇ ਆਉਣ ਵਾਲੇ ਟਿੱਪਰਾਂ ਦਾ ਸਮਾਂ ਫਿਕਸ ਕਰਕੇ ਦਿਨ ਵੇਲੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲਣ ‘ਤੇ ਪਾਬੰਦੀ ਲਗਾ ਰੱਖੀ ਹੈ, ਪਰ ਖਾਲੀ ਟਿੱਪਰ ਦਿਨ ਵੇਲੇ ਤਾਂ ਹਰ ਰੋਜ਼ ਧੜੱਲੇ ਨਾਲ ਚੱਲ ਹੀ ਰਹੇ ਹਨ, ਜੋ ਕਿ ਜਾਮ ਦਾ ਮੁੱਖ ਸਮੱਸਿਆ ਬਣੀ ਹੋਈ। ਤਿਉਹਾਰਾਂ ਦੇ ਸੀਜ਼ਨ ਦੇ ਚੱਲਦਿਆਂ ਆਪਣੀਆਂ ਦੁਕਾਨਾਂ ਸਾਹਮਣੇ ਸੜਕਾਂ ’ਤੇ ਦੁਕਾਨਦਾਰਾਂ ਵਲੋਂ ਸਾਮਾਨ ਲਗਾਉਣਾ ਵੀ ਜਾਮ ਲੱਗਣ ‘ਚ ਮੁੱਖ ਭੂਮਿਕਾ ਨਿਭਾਅ ਰਿਹਾ ਹੈ, ਜਦਕਿ ਨਗਰ ਪੰਚਾਇਤ ਮਾਹਿਲਪੁਰ ਤੇ ਪੁਲਿਸ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਡਾ.ਦਿਲਬਾਗ ਰਾਏ ਨੇ ਕਿਹਾ ਕਿ ਖ਼ਣਨ ਮਾਫ਼ੀਏ ਦੇ ਟਿੱਪਰ ਪੁਲਿਸ ਤੇ ਸਰਕਾਰ ਦੀ ਮਿਲੀਭੁਗਤ ਕਾਰਨ ਚੱਲ ਰਹੇ ਹਨ, ਜਦਕਿ ਪਿਛਲੇ ਦਿਨੀਂ ਮਾਈਨਿੰਗ ਵਿਭਾਗ ਵਲੋਂ 2-4 ਦੇ ਚਲਾਨ ਕੱਟ ਕੇ ਫਿਰ ਕੁੰਭਕਰਨੀ ਨੀਂਦ ਸੋ ਗਏ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਕਿਹਾ ਪੁਲਿਸ ਨਫ਼ਰੀ ਵਧਾ ਕੇ ਅਤੇ ਦਿਨ ਸਮੇਂ ਟਿੱਪਰਾਂ ਦੇ ਚੱਲਣ ਦੀ ਸਹੀ ਸਮਾਂ ਸਾਰਣੀ ਬਣਾ ਕੇ ਸੜਕਾਂ ‘ਤੇ ਦੁਕਾਨਦਾਰਾਂ ਦੇ ਨਾਜ਼ਾਇਜ਼ ਹਟਵਾ ਕੇ ਜਾਮ ਦੀ ਸਮੱਸਿਆਂ ਨੂੰ ਹੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਸਮੇਂ-ਸਮੇਂ ‘ਤੇ ਮਾਈਨਿੰਗ ਕਰਨ ਵਾਲੇ ਟਿੱਪਰਾਂ ਦੀ ਆਵਾਜਾਈ ‘ਤੇ ਰੋਕ ਲਗਾਉਣ ਸਬੰਧੀ ਹੁਕਮ ਤਾਂ ਜਾਰੀ ਕਰ ਦਿੱਤੇ ਜਾਂਦੇ ਹਨ, ਪ੍ਰੰਤੂ ਇਨ੍ਹਾਂ ਹੁਕਮਾਂ ਨੂੰ ਅਮਲ ‘ਚ ਲਿਆਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ ਕਾਰਨ ਜਿੱਥੇ ਆਏ ਦਿਨ ਵਾਪਰ ਰਹੇ ਹਾਦਸਿਆਂ ਕਾਰਨ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ, ਉੱਥੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਨੂੰ ਰਾਮਾਇਣ ਦੇ ਜੀਵਨ ਮੁੱਲਾਂ ਨਾਲ ਜੋੜਨ ਲਈ ਭਲਕੇ ਕਰਵਾਈ ਜਾਵੇਗੀ ‘ਬਾਲ ਰਾਮ-ਲੀਲ੍ਹਾ’ : ਡਿਪਟੀ ਕਮਿਸ਼ਨਰ ਅਗਲੀ ਖ਼ਬਰ ਮੁਕੇਰੀਆਂ ਤੋਂ ਮੈਡਮ ਇੰਦੂ ਬਾਲਾ ਦੀ ਅਗਵਾਈ ’ਚ ਸੰਗਰੂਰ ਰੈਲੀ ਲਈ ਕਾਂਗਰਸੀ ਵਰਕਰਾਂ ਦਾ ਕਾਫਲਾ ਰਵਾਨਾ
Ad Position 24