ਦੋਹਲਰੋ ਦੇ ਚਰਚ ਭਵਨ ’ਚ ਅਣਪਛਾਤੇ ਚੋਰਾਂ ਵਲੋਂ ਗਹਿਣੇ ਤੇ ਹਜ਼ਾਰਾਂ ਦੀ ਨਕਦੀ ਚੋਰੀ, ਬਾਈਬਲ ਦੀ ਕੀਤੀ ਬੇਅਦਬੀ
ਮਾਹਿਲਪੁਰ, 5 ਨਵੰਬਰ (ਰਜਿੰਦਰ ਸਿੰਘ)-ਮਾਹਿਲਪੁਰ ਨਾਲ ਲੱਗਦੇ ਪਿੰਡ ਦੋਹਲਰੋ ’ਚ ਬਣੇ ਚਰਚ ਨੂੰ ਅਣਪਛਾਤਿਆਂ ਚੋਰਾ ਵਲੋਂ ਚਰਚ ਦੀ ਕੰਧ ਟੱਪ ਕੇ ਜਿੰਦੇ ਤੋੜ ਕੇ ਬਾਈਬਲ ਦੀ ਬੇਅਦਬੀ ਕਰਨ ਦੇ ਨਾਲ-ਨਾਲ ਰਿਹਾਇਸ਼ੀ ਮਕਾਨ ਦੇ ਜਿੰਦੇ ਤੋੜ ਕੇ ਬੈੱਡ ,ਅਲਮਾਰੀਆਂ ਦੀ ਭੰਨਤੋੜ ਕਰਕੇ ਸੋਨੇ, ਚਾਂਦੀ ਦੇ ਗਹਿਣੇ ਅਤੇ ਅੱਠ ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਾਸਟਰ ਮਨਜਿੰਦਰ ਕੁਮਾਰ ਪੁੱਤਰ ਸਰਨ ਦਾਸ ਵਾਸੀ ਦੋਹਲਰੋ ਨੇ ਥਾਣਾ ਮਾਹਿਲਪੁਰ ਵਿਚ ਦਿੱਤੀ ਦਰਖ਼ਾਸਤ ’ਚ ਦੱਸਿਆ ਕਿ ਉਹ 4 ਨਵੰਬਰ ਨੂੰ ਆਪਣੀ ਪਤਨੀ ਦੇ ਇਲਾਜ ਲਈ ਜਲੰਧਰ ਗਿਆ ਹੋਇਆ ਸੀ।
ਮਾਹਿਲਪੁਰ, 5 ਨਵੰਬਰ (ਰਜਿੰਦਰ ਸਿੰਘ)-ਮਾਹਿਲਪੁਰ ਨਾਲ ਲੱਗਦੇ ਪਿੰਡ ਦੋਹਲਰੋ ’ਚ ਬਣੇ ਚਰਚ ਨੂੰ ਅਣਪਛਾਤਿਆਂ ਚੋਰਾ ਵਲੋਂ ਚਰਚ ਦੀ ਕੰਧ ਟੱਪ ਕੇ ਜਿੰਦੇ ਤੋੜ ਕੇ ਬਾਈਬਲ ਦੀ ਬੇਅਦਬੀ ਕਰਨ ਦੇ ਨਾਲ-ਨਾਲ ਰਿਹਾਇਸ਼ੀ ਮਕਾਨ ਦੇ ਜਿੰਦੇ ਤੋੜ ਕੇ ਬੈੱਡ ,ਅਲਮਾਰੀਆਂ ਦੀ ਭੰਨਤੋੜ ਕਰਕੇ ਸੋਨੇ, ਚਾਂਦੀ ਦੇ ਗਹਿਣੇ ਅਤੇ ਅੱਠ ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਾਸਟਰ ਮਨਜਿੰਦਰ ਕੁਮਾਰ ਪੁੱਤਰ ਸਰਨ ਦਾਸ ਵਾਸੀ ਦੋਹਲਰੋ ਨੇ ਥਾਣਾ ਮਾਹਿਲਪੁਰ ਵਿਚ ਦਿੱਤੀ ਦਰਖ਼ਾਸਤ ’ਚ ਦੱਸਿਆ ਕਿ ਉਹ 4 ਨਵੰਬਰ ਨੂੰ ਆਪਣੀ ਪਤਨੀ ਦੇ ਇਲਾਜ ਲਈ ਜਲੰਧਰ ਗਿਆ ਹੋਇਆ ਸੀ। ਉਸ ਨੇ ਦੱਸਿਆ ਕਿ ਜਦੋਂ ਉਹ 5 ਨਵੰਬਰ ਨੂੰ 9-30 ਵਜੇ ਸਵੇਰੇ ਚਰਚ ਆਏ ਤਾਂ ਚਰਚ ਦੇ ਜਿੰਦਰੇ ਟੁੱਟੇ ਹੋਏ ਸਨ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਚਰਚ ਵਿਚ ਬਾਈਬਲ ਦੀ ਬੇਅਦਬੀ ਕੀਤੀ ਤੇ ਬੈਗ ’ਚੋਂ ਅੱਠ ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਤਿੰਨ ਸੋਨੇ ਦੀਆਂ ਮੁੰਦੀਆਂ, ਕੰਨਾਂ ਦੀਆਂ ਵਾਲੀਆ, ਇਕ ਸੋਨੇ ਦੀ ਚੇਨੀ, ਨੱਕ ਦੇ ਕੋਕੇ ਅਤੇ ਚਾਂਦੀ ਦੀਆਂ ਝਾਂਜਰਾਂ ਵੀ ਚੋਰੀ ਕਰਕੇ ਲੈ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।