ਵਾਲੀਬਾਲ ਟੂਰਨਾਮੈਂਟ ’ਚ ਅਦਿੱਤਿਆ ਸ਼ਰਮਾ ਬਤੌਰ ਮੁੱਖ ਮਹਿਮਾਨ ਪਹੁੰਚੇ
ਤਲਵਾੜਾ, 5 ਨਵੰਬਰ (ਮਹਿਤਾ)- ਬਲਾਕ ਤਲਵਾੜਾ ਦੇ ਪਿੰਡ ਅਮਰੋਹ ਵਿਖੇ ਫੈਂਟੂ ਸਪੋਰਟਸ ਕਲੱਬ ਵਲੋਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਇੰਜ.
ਤਲਵਾੜਾ, 5 ਨਵੰਬਰ (ਮਹਿਤਾ)- ਬਲਾਕ ਤਲਵਾੜਾ ਦੇ ਪਿੰਡ ਅਮਰੋਹ ਵਿਖੇ ਫੈਂਟੂ ਸਪੋਰਟਸ ਕਲੱਬ ਵਲੋਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਇੰਜ. ਅਦਿੱਤਿਆ ਸ਼ਰਮਾ ਸਪੁੱਤਰ ਭਾਜਪਾ ਨੇਤਾ ਸੁਸ਼ੀਲ ਪਿੰਕੀ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ। ਇੰਜ. ਅਦਿੱਤਿਆ ਨੇ ਰੀਬਨ ਕੱਟ ਕੇ ਟੂਰਨਾਮੈਂਟ ਦਾ ਉਦਘਾਟਨ ਕੀਤਾ। ਇਸ ਟੂਰਨਾਮੈਂਟ ਵਿਚ ਫਾਈਨਲ ਮੁਕਾਬਲਾ ਫੈਂਟੂ ਸਪੋਰਟਸ ਕਲੱਬ ਅਮਰੋਹ ਅਤੇ ਗਗਰੇਟ ਸਪੋਰਟਸ ਕਲੱਬ ਦੇ ਦਰਮਿਆਨ ਹੋਇਆ ਜਿਸ ਵਿਚ ਸਪੋਰਟਸ ਕਲੱਬ ਅਮਰੋਹ ਜੇਤੂ ਰਿਹਾ। ਮੁੱਖ ਮਹਿਮਾਨ ਅਦਿੱਤਿਆ ਸ਼ਰਮਾ ਨੇ ਜੇਤੂ ਟੀਮ ਨੂੰ ਇਨਾਮ ਤਕਸੀਮ ਕੀਤੇ। ਕਲੱਬ ਵਲੋਂ ਮੁੱਖ ਮਹਿਮਾਨ ਅਦਿੱਤਿਆ ਸ਼ਰਮਾ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਫੈਂਟੂ, ਰਮਨ ਕੌਲ, ਸਰਪੰਚ ਦੀਪਕ, ਕੁਲਦੀਪ ਚਤਰੂ, ਸੋਮ ਰਾਜ, ਵਿਨਾਇਕ ਸ਼ਰਮਾ, ਅੰਕਿਤ ਪਠਾਨੀਆ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪ੍ਰੇਮੀ ਹਾਜ਼ਰ ਸਨ।