2 ਹਵੇਲੀਆਂ ’ਚੋਂ 3 ਪਸ਼ੂ ਚੋਰੀ
ਕੋਟਫ਼ਤੂਹੀ, 5 ਨਵੰਬਰ (ਅਵਤਾਰ ਸਿੰਘ ਅਟਵਾਲ)-ਪਸ਼ੂ ਚੋਰ ਗਰੋਹ ਵਲੋਂ ਸਥਾਨਕ ਪਿੰਡ ਦੀਆਂ 2 ਹਵੇਲੀਆਂ ਵ’ਚੋਂ ਬੀਤੀ ਦੇਰ ਰਾਤ ਤਿੰਨ ਪਸ਼ੂ ਚੋਰੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਬਹਿਬਲਪੁਰ ਰੋਡ ’ਤੇ ਨਹਿਰ ਵਿਭਾਗ ਦੇ ਵਿਸ਼ਰਾਮ ਘਰ ਦੇ ਨਾਲ ਪਿਛਲੇ ਪਾਸੇ ਗੁਰਮੇਲ ਸਿੰਘ ਸਾਬਕਾ ਸਰਪੰਚ ਦੀ ਖੇਤਾਂ ’ਚ ਹਵੇਲੀ ’ਚੋਂ ਬੀਤੀ ਦੇਰ ਰਾਤ ਤੀਸਰੀ ਵਾਰ ਚੋਰ ਇਕ ਸੂਣ ਵਾਲੀ ਲਗਪਗ 75 ਕੁ ਹਜ਼ਾਰ ਰੁਪਏ ਦੀ ਗਾਂ ਚੋਰੀ ਕਰਕੇ ਲੈ ਗਏ, ਜਦਕਿ ਇਸ ਹਵੇਲੀ ਤੋਂ ਥੋੜ੍ਹਾ ਪਿੱਛੇ ਗੁਰਨੇਕ ਸਿੰਘ ਦੇ ਘਰ ਦੇ ਬਾਹਰ ਹਵੇਲੀ ’ਚੋਂ ਚੋਰ ਉਸ ਦੀ ਇਕ ਮੱਝ ਤੇ ਕੱਟੀ ਲਗਪਗ ਡੇਢ ਕੁ ਲੱਖ ਰੁਪਏ ਦੀ ਕੀਮਤ ਦੀ ਚੋਰੀ ਕਰਕੇ ਲੈ ਗਏ।
ਕੋਟਫ਼ਤੂਹੀ, 5 ਨਵੰਬਰ (ਅਵਤਾਰ ਸਿੰਘ ਅਟਵਾਲ)-ਪਸ਼ੂ ਚੋਰ ਗਰੋਹ ਵਲੋਂ ਸਥਾਨਕ ਪਿੰਡ ਦੀਆਂ 2 ਹਵੇਲੀਆਂ ਵ’ਚੋਂ ਬੀਤੀ ਦੇਰ ਰਾਤ ਤਿੰਨ ਪਸ਼ੂ ਚੋਰੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਬਹਿਬਲਪੁਰ ਰੋਡ ’ਤੇ ਨਹਿਰ ਵਿਭਾਗ ਦੇ ਵਿਸ਼ਰਾਮ ਘਰ ਦੇ ਨਾਲ ਪਿਛਲੇ ਪਾਸੇ ਗੁਰਮੇਲ ਸਿੰਘ ਸਾਬਕਾ ਸਰਪੰਚ ਦੀ ਖੇਤਾਂ ’ਚ ਹਵੇਲੀ ’ਚੋਂ ਬੀਤੀ ਦੇਰ ਰਾਤ ਤੀਸਰੀ ਵਾਰ ਚੋਰ ਇਕ ਸੂਣ ਵਾਲੀ ਲਗਪਗ 75 ਕੁ ਹਜ਼ਾਰ ਰੁਪਏ ਦੀ ਗਾਂ ਚੋਰੀ ਕਰਕੇ ਲੈ ਗਏ, ਜਦਕਿ ਇਸ ਹਵੇਲੀ ਤੋਂ ਥੋੜ੍ਹਾ ਪਿੱਛੇ ਗੁਰਨੇਕ ਸਿੰਘ ਦੇ ਘਰ ਦੇ ਬਾਹਰ ਹਵੇਲੀ ’ਚੋਂ ਚੋਰ ਉਸ ਦੀ ਇਕ ਮੱਝ ਤੇ ਕੱਟੀ ਲਗਪਗ ਡੇਢ ਕੁ ਲੱਖ ਰੁਪਏ ਦੀ ਕੀਮਤ ਦੀ ਚੋਰੀ ਕਰਕੇ ਲੈ ਗਏ। ਜਦਕਿ ਇਹ ਚੋਰਾਂ ਦਾ ਗਰੋਹ ਪਿਛਲੇ ਕੁੱਝ ਮਹੀਨਿਆਂ ਤੋ ਕੋਟਫ਼ਤੂਹੀ ਇਲਾਕੇ ਵਿਚ ਕਈ ਪਸ਼ੂ ਚੋਰੀ ਕਰ ਕੇ ਲੈ ਗਏ ਪਰ ਪ੍ਰਸ਼ਾਸਨ ਨੇ ਅੱਜ ਤੱਕ ਇਸ ਸਬੰਧ ਵਿਚ ਕੁੱਝ ਨਹੀ ਕੀਤਾ।