05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪਰਾਲੀ ਦੀ ਭਰੀ ਹੋਈ ਟਰਾਲੀ ਅੱਗ ਲੱਗਣ ਨਾਲ ਸੜ ਕੇ ਸੁਆਹ

ਕੋਟਫ਼ਤੂਹੀ, 5 ਨਵੰਬਰ (ਅਵਤਾਰ ਸਿੰਘ ਅਟਵਾਲ)-ਸਥਾਨਕ ਪਿੰਡ ਵਿਚ ਇਕ ਪਰਾਲੀ ਦੀਆਂ ਗੱਠਾਂ ਲੈ ਕੇ ਜਾ ਰਹੇ ਟਰੈਕਟਰ ਟਰਾਲੀ ਦੇ ਉੱਪਰ ਅੱਗ ਲੱਗ ਜਾਣ ਕਰ ਕੇ ਟਰਾਲੀ ਤੇ ਪਰਾਲੀ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਸਾਢੇ ਤਿੰਨ ਕੁ ਵਜੇ ਦੇ ਕਰੀਬ ਕੋਟਫ਼ਤੂਹੀ ਦੇ ਖੇਤਾਂ ’ਚੋਂ ਇਕ ਪ੍ਰਵਾਸੀ ਮਜ਼ਦੂਰ ਡਰਾਈਵਰ ਪਰਾਲੀ ਦੀਆਂ ਗੱਠਾਂ ਦੀ ਭਰੀ ਟਰੈਕਟਰ ਟਰਾਲੀ ਲੈ ਕੇ ਜਾ ਰਿਹਾ ਸੀ, ਜਦੋਂ ਉਹ ਪਿੰਡ ਠੀਡਾਂ ਨੂੰ ਜਾਣ ਵਾਲੀ ਸੜਕ ਉੱਪਰ ਆਇਆ ਤਾਂ ਟਰਾਲੀ ਵਿਚਲੀ ਪਰਾਲੀ ਨੂੰ ਨੀਵੀਂਆਂ ਬਿਜਲੀ ਦੀਆ ਤਾਰਾਂ ਨਾਲ ਟਕਰਾਉਣ ਨਾਲ ਅੱਗ ਲੱਗ ਗਈ।

Ad Position 21
No active advertisement
ਅਜੀਤ ਡੈਸਕ 06-11-2026
ਕੋਟਫ਼ਤੂਹੀ, 5 ਨਵੰਬਰ (ਅਵਤਾਰ ਸਿੰਘ ਅਟਵਾਲ)-ਸਥਾਨਕ ਪਿੰਡ ਵਿਚ ਇਕ ਪਰਾਲੀ ਦੀਆਂ ਗੱਠਾਂ ਲੈ ਕੇ ਜਾ ਰਹੇ ਟਰੈਕਟਰ ਟਰਾਲੀ ਦੇ ਉੱਪਰ ਅੱਗ ਲੱਗ ਜਾਣ ਕਰ ਕੇ ਟਰਾਲੀ ਤੇ ਪਰਾਲੀ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਸਾਢੇ ਤਿੰਨ ਕੁ ਵਜੇ ਦੇ ਕਰੀਬ ਕੋਟਫ਼ਤੂਹੀ ਦੇ ਖੇਤਾਂ ’ਚੋਂ ਇਕ ਪ੍ਰਵਾਸੀ ਮਜ਼ਦੂਰ ਡਰਾਈਵਰ ਪਰਾਲੀ ਦੀਆਂ ਗੱਠਾਂ ਦੀ ਭਰੀ ਟਰੈਕਟਰ ਟਰਾਲੀ ਲੈ ਕੇ ਜਾ ਰਿਹਾ ਸੀ, ਜਦੋਂ ਉਹ ਪਿੰਡ ਠੀਡਾਂ ਨੂੰ ਜਾਣ ਵਾਲੀ ਸੜਕ ਉੱਪਰ ਆਇਆ ਤਾਂ ਟਰਾਲੀ ਵਿਚਲੀ ਪਰਾਲੀ ਨੂੰ ਨੀਵੀਂਆਂ ਬਿਜਲੀ ਦੀਆ ਤਾਰਾਂ ਨਾਲ ਟਕਰਾਉਣ ਨਾਲ ਅੱਗ ਲੱਗ ਗਈ। ਟਰੈਕਟਰ ਚਾਲਕ ਡਰਾਈਵਰ ਨੂੰ ਲੋਕਾਂ ਨੇ ਟਰਾਲੀ ਵਿਚ ਲੱਗੀ ਅੱਗ ਸੰਬੰਧੀ ਦੱਸਿਆ ਤਾਂ ਉਸ ਨੇ ਹੁਸ਼ਿਆਰੀ ਤੇ ਸਮਝਦਾਰੀ ਨਾਲ ਟਰੈਕਟਰ ਤੇਜ਼ ਕਰ ਕੇ ਰਿਹਾਇਸ਼ੀ ਘਰਾਂ ਤੋਂ ਅੱਗੇ ਕਰ ਕੇ ਟਰੈਕਟਰ ਨੂੰ ਟਰਾਲੀ ਤੋਂ ਅਲੱਗ ਕੀਤਾ, ਤਾਂ ਸੜਕ ਉੱਪਰ ਪਰਾਲੀ ਤੇ ਟਰਾਲੀ ਸੜ ਕੇ ਸੁਆਹ ਹੋ ਗਏ।
Ad Position 22
No active advertisement
ਪਿਛਲੀ ਖ਼ਬਰ ਮਹੰਤ ਕਸ਼ਮੀਰ ਗਿਰੀ ਮਾਮਲੇ ’ਚ ਖੰਨਾ ਪੁਲਿਸ ਦਾ ਪੁਤਲਾ ਫ਼ੂਕ ਮੁਜ਼ਾਹਰਾ ਅਗਲੀ ਖ਼ਬਰ 200 ਮੀਟਰ ਦੌੜ ’ਚ ਆਇਨਾ ਸੈਣੀ ਨੇ ਪਹਿਲਾ ਸਥਾਨ ਹਾਸਿਲ ਕੀਤਾ
Ad Position 24