05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਮਹੰਤ ਕਸ਼ਮੀਰ ਗਿਰੀ ਮਾਮਲੇ ’ਚ ਖੰਨਾ ਪੁਲਿਸ ਦਾ ਪੁਤਲਾ ਫ਼ੂਕ ਮੁਜ਼ਾਹਰਾ

ਟਾਂਡਾ ਉੜਮੁੜ, 5 ਨਵੰਬਰ (ਦੀਪਕ ਬਹਿਲ)-ਸ਼ਿਵ ਸੈਨਾ ਪੰਜਾਬ ਦੇ ਉੱਘੇ ਨੇਤਾ ਮਹੰਤ ਕਸ਼ਮੀਰ ਗਿਰੀ ਦੇ ਘਰ ਚਿੱਟਾ ਨਸ਼ਾ ਰੱਖਣ ਵਾਲੇ ਏ. ਐੱਸ.

Ad Position 21
No active advertisement
ਅਜੀਤ ਡੈਸਕ 06-11-2026
ਟਾਂਡਾ ਉੜਮੁੜ, 5 ਨਵੰਬਰ (ਦੀਪਕ ਬਹਿਲ)-ਸ਼ਿਵ ਸੈਨਾ ਪੰਜਾਬ ਦੇ ਉੱਘੇ ਨੇਤਾ ਮਹੰਤ ਕਸ਼ਮੀਰ ਗਿਰੀ ਦੇ ਘਰ ਚਿੱਟਾ ਨਸ਼ਾ ਰੱਖਣ ਵਾਲੇ ਏ.ਐੱਸ.ਆਈ ਸੁਖਦੇਵ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਇਹ ਚਿੱਟਾ ਕਿੱਥੋਂ ਲਿਆਂਦਾ, ਹਿੰਦੂ ਨੇਤਾ ਦੇ ਘਰ ਕਿਉਂ ਰੱਖਿਆ ਅਤੇ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਇਲਾਵਾ ਸੀ.ਬੀ.ਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ, ਪਰ ਕਥਿਤ ਉਕਤ ਦੋਸ਼ੀ ਖ਼ਿਲਾਫ਼ ਪਰਚਾ ਦਰਜ ਨਾ ਕਰਨ ਕਾਰਨ ਰੋਸ ਦਾ ਪ੍ਰਗਟਾਵਾ ਕਰਨ ਲਈ ਸ਼ਿਵ ਸੈਨਾ ਪੰਜਾਬ ਦੇ ਉੱਤਰ ਭਾਰਤ ਪ੍ਰਧਾਨ ਮਿੱਕੀ ਪੰਡਿਤ ਦੀ ਅਗਵਾਈ ਵਿਚ ਸਰਕਾਰੀ ਹਸਪਤਾਲ ਚੌਂਕ ਟਾਂਡਾ ਵਿਖੇ ਇੱਕ ਭਾਰੀ ਇਕੱਠ ਹੋਇਆ ਜਿਸ ’ਚ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਸ਼ਿਵ ਸੈਨਾ ਵਰਕਰਾਂ ਨੇ ਭਾਗ ਲਿਆ। ਇਸ ਮੌਕੇ ਅਖਿਲ ਵਾਲਮੀਕਿ ਧਰਮ ਸਮਾਜ ਪੰਜਾਬ ਦੇ ਸੀਨੀਅਰ ਚੇਅਰਮੈਨ ਗਗਨ ਭੱਟੀ, ਸ਼ਿਵ ਸੈਨਾ ਦੁਆਬਾ ਪ੍ਰਧਾਨ ਜੋਤਸ਼ੀ ਸ਼ਿਵਮ ਵੈਦ, ਸਨਾਤਨ ਧਰਮ ਸ਼ਾਲਾ ਕਲੋਇਆਂ ਦੇ ਪ੍ਰਧਾਨ ਆਕਾਸ਼ ਰਾਣਾ, ਯੁਵਾ ਨੇਤਾ ਹਰਜੀਤ ਸਿੰਘ ਬਘੇਲ, ਬੇਟ ਏਰੀਆ ਪ੍ਰਧਾਨ ਤੇ ਯੁਵਾ ਜਲੰਧਰ ਇੰਚਾਰਜ ਗਗਨ ਪਰੋਜ, ਹਿੰਦੂ ਨੇਤਾ ਗਿੰਦਾ ਪਰੋਜ, ਹਿੰਦੂ ਨੇਤਾ ਸਾਬੀ ਕੁਮਾਰ, ਯੁਵਾ ਨੇਤਾ ਜਿੰਦਰ ਬਨਿਆਲ, ਸਮਾਜ ਸੇਵੀ ਸ਼ੁਭਮ ਮਲਹੋਤਰਾ, ਸਮਾਜ ਸੇਵੀ ਜੋਬਨ, ਯੁਵਾ ਨੇਤਾ ਗੌਰਵ ਕੁਮਾਰ, ਚੰਦਨ ਬੁੱਢੀ ਪਿੰਡ, ਵਿਕੀ ਸਿੱਧੂ ਮਿਆਣੀ, ਹੀਰਾ ਟਾਂਡਾ, ਪਾਰਸ, ਸੌਰਵ, ਗੋਪੀ ਬਾਗੜੀਆਂ, ਮਨਪ੍ਰੀਤ ਮੂਨਕਾਂ, ਵਿਕੀ ਕੁਮਾਰ ਟਾਂਡਾ, ਲਵ ਨੱਥੂਪੁਰ, ਸ਼ਾਮ ਟਾਂਡਾ, ਸ਼ਨਾ ਰੋਲੀਆ, ਕਰਨਪ੍ਰੀਤ ਗਿੱਲਾਂ, ਪ੍ਰਭ ਸੱਲਾਂ, ਗੁਰਮੀਤ ਨੰਦਾਚੌਰੀਆ, ਵਿਕਾਸ ਰਾਣਾ ਕਲੋਇਆ ਤੋਂ ਇਲਾਵਾ ਹੋਰ ਸ਼ਿਵ ਸੈਨਾ ਵਰਕਰਾਂ ਨੇ ਖੰਨਾ ਦੇ ਸ਼ਿਵ ਸੈਨਾ ਨੇਤਾ ਨਾਲ ਧੱਕੇਸ਼ਾਹੀਆਂ ਤੇ ਘਿਨੋਣੀ ਹਰਕਤ ਕਰਨ ਵਾਲੇ ਪੁਲਿਸ ਅਧਿਕਾਰੀ ਖ਼ਿਲਾਫ਼ ਪਰਚਾ ਦਰਜ ਨਾ ਕਰਨ ਦੇ ਰੋਸ ਵਜੋਂ ਖੰਨਾ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪੁਤਲਾ ਫ਼ੂਕ ਪ੍ਰਦਰਸ਼ਨ ਕੀਤਾ। ਹਾਜ਼ਰ ਇਕੱਠ ਨੂੰ ਸੰਬੋਧਨ ਕਰਦੇ ਹੋਏ ਮਿੱਕੀ ਪੰਡਿਤ ਨੇ ਪੰਜਾਬ ਸਰਕਾਰ ਅਤੇ ਖੰਨਾ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸ਼ਿਵ ਸੈਨਾ ਪੰਜਾਬ ਦਾ ਅਕਸ ਖ਼ਰਾਬ ਕਰਨ ਵਾਲੇ ਅਤੇ ਸ਼ਿਵ ਸੈਨਾ ਨੇਤਾ ਮਹੰਤ ਕਸ਼ਮੀਰ ਗਿਰੀ ਨੂੰ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਤੋਂ ਰੋਕਣ ਵਾਲੇ ਖੰਨਾ ਪੁਲਿਸ ਦੇ ਏ.ਐੱਸ.ਆਈ ਸੁਖਦੇਵ ਸਿੰਘ ਖ਼ਿਲਾਫ਼ ਨਸ਼ਿਆਂ ਦੇ ਸੌਦਾਗਰਾਂ ਦਾ ਸਾਥ ਦੇਣ ਕਾਰਨ ਜਲਦ ਪਰਚਾ ਦਰਜ ਨਹੀਂ ਕੀਤਾ ਤਾਂ ਸ਼ਿਵ ਸੈਨਾ ਪੰਜਾਬ ਸਾਰੇ ਹਿੰਦੂ ਸੰਗਠਨਾਂ ਦੇ ਸਹਿਯੋਗ ਨਾਲ ਪੰਜਾਬ ਭਰ ਵਿਚ ਖੰਨਾ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਉਤਲੇ ਫ਼ੂਕ ਪ੍ਰਦਰਸ਼ਨ ਤੋਂ ਇਲਾਵਾ ਸੜਕ ਜਾਮ ਲਗਾਉਣੇ ਸ਼ੁਰੂ ਕਰ ਦੇਵੇਗੀ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਦੇ ਖਿਡਾਰੀਆਂ ਨੇ ਰਾਜ ਗਣਿਤ ਮੁਕਾਬਲਿਆਂ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਪਰਾਲੀ ਦੀ ਭਰੀ ਹੋਈ ਟਰਾਲੀ ਅੱਗ ਲੱਗਣ ਨਾਲ ਸੜ ਕੇ ਸੁਆਹ
Ad Position 24