05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਰੋਟਰੀ ਆਈ ਬੈਂਕ ਦੇ ਯਤਨਾਂ ਸਦਕਾ ਬੱਚਿਆਂ ਦੇ ਜੀਵਨ ’ਚ ਰੌਸ਼ਨੀ ਲਿਆਉਣਾ ਸ਼ਲਾਘਾਯੋਗ-ਡੀ.ਸੀ.

ਹੁਸ਼ਿਆਰਪੁਰ, 5 ਨਵੰਬਰ (ਬਲਜਿੰਦਰਪਾਲ ਸਿੰਘ,ਹਰਪ੍ਰੀਤ ਕੌਰ)-ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਹੁਸ਼ਿਆਰਪੁਰ ਦੇ ਯਤਨਾਂ ਨਾਲ 2 ਛੋਟੀਆਂ ਬੱਚੀਆਂ ਸਫ਼ਰਾ ਅਤੇ ਰਾਜਵਤੀ ਦਾ ਸਫਲ ਕਾਰਨੀਅਲ ਟਰਾਂਸਪਲਾਂਟੇਸ਼ਨ ਕਰਵਾਇਆ ਗਿਆ। ਇਸ ਪ੍ਰਾਪਤੀ ’ਤੇ ਸੁਸਾਇਟੀ ਵਲੋਂ ਦੋਵੇਂ ਬੱਚੀਆਂ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨਾਲ ਮੁਲਾਕਾਤ ਕਰਵਾਈ ਗਈ।

Ad Position 21
No active advertisement
ਅਜੀਤ ਡੈਸਕ 06-11-2026
ਹੁਸ਼ਿਆਰਪੁਰ, 5 ਨਵੰਬਰ (ਬਲਜਿੰਦਰਪਾਲ ਸਿੰਘ,ਹਰਪ੍ਰੀਤ ਕੌਰ)-ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਹੁਸ਼ਿਆਰਪੁਰ ਦੇ ਯਤਨਾਂ ਨਾਲ 2 ਛੋਟੀਆਂ ਬੱਚੀਆਂ ਸਫ਼ਰਾ ਅਤੇ ਰਾਜਵਤੀ ਦਾ ਸਫਲ ਕਾਰਨੀਅਲ ਟਰਾਂਸਪਲਾਂਟੇਸ਼ਨ ਕਰਵਾਇਆ ਗਿਆ। ਇਸ ਪ੍ਰਾਪਤੀ ’ਤੇ ਸੁਸਾਇਟੀ ਵਲੋਂ ਦੋਵੇਂ ਬੱਚੀਆਂ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨਾਲ ਮੁਲਾਕਾਤ ਕਰਵਾਈ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਬੱਚੀਆਂ ਨੂੰ ਆਪਣਾ ਆਸ਼ੀਰਵਾਦ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਆਸ਼ਿਕਾ ਜੈਨ ਨੇ ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਵਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦ ਲੋਕਾਂ, ਵਿਸ਼ੇਸ਼ ਤੌਰ ’ਤੇ ਬੱਚਿਆਂ ਦੇ ਜੀਵਨ ਵਿਚ ਅੱਖਾਂ ਦੀ ਰੌਸ਼ਨੀ ਮੁੜ ਲਿਆਉਣਾ ਅਤਿਅੰਤ ਪੁੰਨ, ਸ਼ਲਾਘਾਯੋਗ ਅਤੇ ਪ੍ਰੇਰਨਾਦਾਇਕ ਕਾਰਜ ਹੈ। ਸੁਸਾਇਟੀ ਦੇ ਸਰਪ੍ਰਸਤ ਡਾ. ਐਮ. ਜਮੀਲ ਬਾਲੀ ਨੇ ਡਿਪਟੀ ਕਮਿਸ਼ਨਰ ਨੂੰ ਸੰਸਥਾ ਦੀਆਂ ਸਮਾਜਿਕ ਅਤੇ ਨੇਤਰਦਾਨ ਸੰਬੰਧੀ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਸਾਇਟੀ ਹੁਣ ਤੱਕ ਕਾਰਨੀਅਲ ਅੰਨੇ੍ਹ ਪਣ ਤੋਂ ਪੀੜਤ 4,183 ਲੋਕਾਂ ਦਾ ਕਾਰਨੀਆ ਟਰਾਂਸਪਲਾਂਟ ਕਰਵਾ ਕੇ ਉਨ੍ਹਾਂ ਦੇ ਜੀਵਨ ਵਿਚ ਰੌਸ਼ਨੀ ਲਿਆਉਣ ਦਾ ਸ਼ਲਾਘਾਯੋਗ ਕਾਰਜ ਕਰ ਚੁੱਕੀ ਹੈ ਅਤੇ 34 ਮਰਨ-ਉਪਰੰਤ ਸਰੀਰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਮੈਡੀਕਲ ਕਾਲਜਾਂ ਨੂੰ ਡਾਕਟਰੀ ਸਿੱਖਿਆ ਅਤੇ ਖੋਜ ਲਈ ਭੇਜੇ ਜਾ ਚੁੱਕੇ ਹਨ। ਇਸ ਮੌਕੇ ਪ੍ਰਧਾਨ ਜੇ. ਬੀ. ਬਹਿਲ ਨੇ ਦੱਸਿਆ ਕਿ ਬੱਚੀ ਸਫ਼ਰਾ ਦੇ ਕਾਰਨੀਅਲ ਟਰਾਂਸਪਲਾਂਟੇਸ਼ਨ ਅਤੇ ਇਲਾਜ ਦਾ ਪੂਰਾ ਖਰਚਾ ਪੰਚਕੂਲਾ ਨਿਵਾਸੀ ਸ਼੍ਰੀਮਤੀ ਸੁਲਕਸ਼ਣਾ ਵੋਹਰਾ ਪ੍ਰਧਾਨ ਗੋਲਡਨ ਲਾਇਨੈਸ ਡਿਸਟ੍ਰਿਕਟ 321- ਏ2 (ਪੰਚਕੂਲਾ) ਦੇ ਸਹਿਯੋਗ ਅਤੇ ਪ੍ਰੇਰਨਾ ਨਾਲ ਲਲਿਤਾ ਭੋਲਾ ਸਾਬਕਾ ਪ੍ਰਧਾਨ ਗੋਲਡਨ ਲਾਇਨੈਸ ਵਲੋਂ ਚੁੱਕਿਆ ਗਿਆ। ਸੁਸਾਇਟੀ ਦੇ ਸਕੱਤਰ ਪ੍ਰੋ. ਦਲਜੀਤ ਸਿੰਘ, ਰੋਟਰੀ ਆਈ ਬੈਂਕ ਦੇ ਮੈਂਬਰ ਡਾ. ਤਰਸੇਮ ਸਿੰਘ, ਡਾ. ਲਖਵਿੰਦਰ ਕੁਮਾਰ, ਪ੍ਰੋ. ਰਾਜੀਵ ਸ਼ਰਮਾ, ਰਮਿੰਦਰ ਸਿੰਘ, ਜਸਬੀਰ ਕੰਵਰ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਖਮਤਾ ਪੱਤੀ ਵਿਖੇ ਵਾਲੀਬਾਲ ਟੂਰਨਾਮੈਂਟ ਦੌਰਾਨ ਭਾਜਪਾ ਨੇਤਾ ਸੁਸ਼ੀਲ ਪਿੰਕੀ ਮੁੱਖ ਮਹਿਮਾਨ ਵਜੋਂ ਪਹੁੰਚੇ ਅਗਲੀ ਖ਼ਬਰ ਅਕਾਲੀ ਆਗੂਆਂ ਨੇ ਕੀਤਾ ਜਨਰਲ ਕੌਂਸਲ ਮੈਂਬਰ ਬਣੇ ਢਿੱਲੋਂ ਦਾ ਸਨਮਾਨ
Ad Position 24