05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਦੀਵਾਲੀ ਸੰਬੰਧੀ ਨੇਤਰਹੀਣ ਬੱਚਿਆਂ ਦੀ ਸਹਾਇਤਾ ਲਈ ਮੋਮਬੱਤੀ ਸਟਾਲ ਲਗਾਇਆ

ਮਾਹਿਲਪੁਰ, 5 ਨਵੰਬਰ (ਰਜਿੰਦਰ ਸਿੰਘ)-ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਮਾਹਿਲਪੁਰ ਵਿਖੇ ਪ੍ਰਧਾਨ ਅਤਰ ਸਿੰਘ ਅਗਵਾਈ ’ਚ ਚੱਲ ਰਹੇ ਬਲਾਈਂਡ ਸਕੂਲ ਬਾਹੋਵਾਲ ਵਲੋਂ ਸਕੂਲ ਵਿਖੇ ਮੋਮਬੱਤੀ ਸਟਾਲ ਲਗਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਮੋਮਬੱਤੀਆਂ ਖ਼ਰੀਦ ਕੇ ਨੇਤਰਹੀਣ ਬੱਚਿਆਂ ਦੀ ਸਹਾਇਤਾ ’ਚ ਆਪਣਾ ਯੋਗਦਾਨ ਪਾਇਆ।

Ad Position 21
No active advertisement
ਅਜੀਤ ਡੈਸਕ 06-11-2026
ਮਾਹਿਲਪੁਰ, 5 ਨਵੰਬਰ (ਰਜਿੰਦਰ ਸਿੰਘ)-ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਮਾਹਿਲਪੁਰ ਵਿਖੇ ਪ੍ਰਧਾਨ ਅਤਰ ਸਿੰਘ ਅਗਵਾਈ ’ਚ ਚੱਲ ਰਹੇ ਬਲਾਈਂਡ ਸਕੂਲ ਬਾਹੋਵਾਲ ਵਲੋਂ ਸਕੂਲ ਵਿਖੇ ਮੋਮਬੱਤੀ ਸਟਾਲ ਲਗਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਮੋਮਬੱਤੀਆਂ ਖ਼ਰੀਦ ਕੇ ਨੇਤਰਹੀਣ ਬੱਚਿਆਂ ਦੀ ਸਹਾਇਤਾ ’ਚ ਆਪਣਾ ਯੋਗਦਾਨ ਪਾਇਆ। ਪ੍ਰਿੰ. ਰਾਜਵਿੰਦਰ ਕੌਰ ਨੇ ਦੱਸਿਆ ਕਿ ਲੱਧੇਵਾਲ ਸਕੂਲ ਵਲੋਂ ਹਰ ਸਾਲ ਦੀਵਾਲੀ ਮੌਕੇ ਅਜਿਹਾ ਉਪਰਾਲਾ ਕੀਤਾ ਜਾਂਦਾ ਹੈ, ਤਾਂ ਜੋ ਲੋੜਵੰਦ ਅਤੇ ਵਿਸ਼ੇਸ਼ ਬੱਚਿਆਂ ਦੀ ਸਹਾਇਤਾ ਕੀਤੀ ਜਾ ਸਕੇ। ਪ੍ਰਿੰਸੀਪਲ ਮੈਡਮ ਨੇ ਬਲਾਈਂਡ ਸਕੂਲ ਦੀ ਦੇ ਪ੍ਰਧਾਨ ਅਤਰ ਸਿੰਘ ਦਾ ਸਕੂਲ ਵਿਖੇ ਪਹੁੰਚਣ ਅਤੇ ਇਸ ਨੇਕ ਉਪਰਾਲੇ ਲਈ ਧੰਨਵਾਦ ਕੀਤਾ। ਇਸ ਉਪਰਾਲੇ ਰਾਹੀਂ ਵਿਦਿਆਰਥੀਆਂ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਤਿਉਹਾਰਾਂ ਦੀ ਅਸਲ ਖ਼ੁਸ਼ੀ ਦੂਜਿਆਂ ਦੇ ਜੀਵਨ ਵਿਚ ਖ਼ੁਸ਼ੀਆਂ ਵੰਡਣ ਅਤੇ ਲੋੜਵੰਦਾਂ ਦੀ ਮਦਦ ਕਰਨ ਵਿਚ ਹੈ। ਇਸ ਉਪਰਾਲੇ ਨੂੰ ਸਫਲ ਬਣਾਉਣ ਵਿਚ ਮੈਡਮ ਸੰਦੀਪ ਕੌਰ ਬੈਂਸ, ਸੋਫੀਆ, ਰਣਜੀਤ ਕੌਰ, ਕਮਲ ਕੁਮਾਰ, ਸੁਨੀਤਾ ਦੇਵੀ, ਹਰਜਿੰਦਰ ਕੌਰ, ਏਕਤਾ ਗੁਲਾਟੀ, ਸੁਰਿੰਦਰ ਕੌਰ ਖ਼ਾਲਸਾ, ਰਮਨਦੀਪ ਕੌਰ, ਚਰਨਜੀਤ ਕੌਰ, ਹਰਪ੍ਰੀਤ ਸਿੰਘ ਅਤੇ ਗੁਰਜੀਤ ਕੌਰ ਨੇ ਆਪਣਾ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਮਾਡਲ ਸਕੂਲ ਮੁੱਦਕੀ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪਿੰਡ ਖਮਤਾ ਪੱਤੀ ਵਿਖੇ ਵਾਲੀਬਾਲ ਟੂਰਨਾਮੈਂਟ ਦੌਰਾਨ ਭਾਜਪਾ ਨੇਤਾ ਸੁਸ਼ੀਲ ਪਿੰਕੀ ਮੁੱਖ ਮਹਿਮਾਨ ਵਜੋਂ ਪਹੁੰਚੇ
Ad Position 24