ਦਸੂਹਾ ਵਿਚ ਸਿਹਤ ਸਹੂਲਤਾਂ ਦੇ ਦਾਅਵੇ ਖੋਖਲੇ, ਸਿਵਲ ਹਸਪਤਾਲ ਖ਼ੁਦ ਇਲਾਜ ਦਾ ਮੁਹਤਾਜ-ਡਾ. ਸਾਹੀ
ਮਾਹਿਰ ਡਾਕਟਰਾਂ ਅਤੇ ਟਰੌਮਾ ਸੈਂਟਰ ਦੀ ਘਾਟ ਕਾਰਨ ਦਸੂਹਾ ਦੇ ਮਰੀਜ਼ਾਂ ਨੂੰ ਜਲੰਧਰ ਤੇ ਅੰਮ੍ਰਿਤਸਰ ਕੀਤਾ ਜਾਂਦਾ ਹੈ ਰੈਫ਼ਰ
ਦਸੂਹਾ, 6 ਨਵੰਬਰ (ਕੌਸ਼ਲ)-ਵਿਧਾਨ ਸਭਾ ਹਲਕਾ ਦਸੂਹਾ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਬੁਨਿਆਦੀ ਸਹੂਲਤਾਂ ਅਤੇ ਸਿਹਤ ਸੇਵਾਵਾਂ ਦੀ ਲਗਾਤਾਰ ਹੋ ਰਹੀ ਦੁਰਦਸ਼ਾ ’ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਡਾ. ਹਰਸਿਮਰਤ ਸਾਹੀ, ਸੂਬਾ ਕਾਰਜਕਾਰਨੀ ਮੈਂਬਰ ਭਾਜਪਾ ਨੇ ਮੌਜੂਦਾ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਨੂੰ ਕਰੜੇ ਹੱਥੀਂ ਲਿਆ ਹੈ।
ਡ
ਡਾਕਟਰ ਹਰਸਿਮਰਤ ਸਿੰਘ ਸਾਹੀ ਦੀ ਤਸਵੀਰ।
07-11-2026
ਦਸੂਹਾ, 6 ਨਵੰਬਰ (ਕੌਸ਼ਲ)-ਵਿਧਾਨ ਸਭਾ ਹਲਕਾ ਦਸੂਹਾ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਬੁਨਿਆਦੀ ਸਹੂਲਤਾਂ ਅਤੇ ਸਿਹਤ ਸੇਵਾਵਾਂ ਦੀ ਲਗਾਤਾਰ ਹੋ ਰਹੀ ਦੁਰਦਸ਼ਾ ’ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਡਾ. ਹਰਸਿਮਰਤ ਸਾਹੀ, ਸੂਬਾ ਕਾਰਜਕਾਰਨੀ ਮੈਂਬਰ ਭਾਜਪਾ ਨੇ ਮੌਜੂਦਾ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਨੂੰ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਸਾਲ 2022 ਦੀਆਂ ਚੋਣਾਂ ਜਿੱਤਣ ਤੋਂ ਤੁਰੰਤ ਬਾਅਦ ਹਲਕਾ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਦਾਅਵਾ ਕੀਤਾ ਸੀ ਕਿ ਦਸੂਹਾ ਵਿਚ ਸਿਹਤ ਸਹੂਲਤਾਂ ਵਿਚ ਸੁਧਾਰ ਕਰਨਾ ਉਨ੍ਹਾਂ ਦੀ ਸਭ ਤੋਂ ਪਹਿਲੀ ਤਰਜੀਹ ਹੋਵੇਗੀ, ਪਰ ਅੱਜ ਕਰੀਬ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਜ਼ਮੀਨੀ ਹਕੀਕਤ ਬਿਲਕੁਲ ਉਲਟ ਹੈ। ਡਾ. ਸਾਹੀ ਨੇ ਕਿਹਾ ਕਿ ਦਸੂਹਾ ਦਾ ਸਬ-ਡਵੀਜ਼ਨਲ (ਸਿਵਲ) ਹਸਪਤਾਲ, ਜਿਸ ’ਤੇ ਕੰਢੀ ਅਤੇ ਮੰਡ ਖੇਤਰ ਦੇ ਕਰੀਬ 400 ਪਿੰਡਾਂ ਅਤੇ ਸ਼ਹਿਰ ਦੀ ਵੱਡੀ ਆਬਾਦੀ ਨਿਰਭਰ ਕਰਦੀ ਹੈ, ਅੱਜ ਖ਼ੁਦ ਬਿਮਾਰ ਹੋ ਚੁੱਕਾ ਹੈ। ਹਸਪਤਾਲ ’ਚ ਮਾਹਿਰ ਡਾਕਟਰਾਂ, ਆਧੁਨਿਕ ਐਮਰਜੈਂਸੀ ਸੇਵਾਵਾਂ, ਆਈ.ਸੀ.ਯੂ. ਅਤੇ ਟਰੌਮਾ ਕੇਅਰ ਸੈਂਟਰ ਦੀ ਭਾਰੀ ਘਾਟ ਹੈ। ਰਾਤ ਵੇਲੇ ਜਾਂ ਕਿਸੇ ਗੰਭੀਰ ਹਾਦਸੇ ਦੀ ਸੂਰਤ ਵਿਚ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਤੁਰੰਤ ਜਲੰਧਰ ਜਾਂ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਕਈ ਕੀਮਤੀ ਜਾਨਾਂ ਰਸਤੇ ਵਿਚ ਹੀ ਚਲੀਆਂ ਜਾਂਦੀਆਂ ਹਨ । ਇੱਥੇ ਜ਼ਿਕਰਯੋਗ ਇਹ ਹੈ ਕਿ ਹਸਪਤਾਲ ਦੇ ਸਰਕਾਰੀ ਕੁਆਰਟਰਾਂ ਨੂੰ ਖੰਡਰ ਐਲਾਨਿਆ ਜਾ ਚੁੱਕਾ ਹੈ, ਜੋ ਸਿਹਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਲਾਗੂ ਕਰਨ ਅਤੇ ਇਸ ਦੇ ਤਹਿਤ ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦੀ ਵੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਸਿਵਲ ਹਸਪਤਾਲ ਦਸੂਹਾ ਦੇ ਸਾਈਕਲ ਸਟੈਂਡ ਦੇ ਠੇਕੇ ਅਤੇ ਵਾਹਨ ਪਾਰਕਿੰਗ ਦੀਆਂ ਪਰਚੀਆਂ ਦੀ ਵਸੂਲੀ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਡੈਂਟਲ ਮੈਡੀਕਲ ਅਫ਼ਸਰਾਂ ਦੀਆਂ ਸਮੱਸਿਆਵਾਂ ਦੀ ਸੁਣਵਾਈ ਨਾ ਹੋਣਾ, ਡਾਕਟਰਾਂ ਦੀ ਐਮ.ਏ.ਸੀ.ਪੀ. ਸਬੰਧੀ ਸਹੂਲਤ ਬੰਦ ਹੋਣਾ ਅਤੇ ਸੀ.ਟੀ. ਸਕੈਨ ਲਈ ਰੇਡੀਓਲੋਜਿਸਟ ਦੀ ਘਾਟ ਵੀ ਸਿਹਤ ਸੇਵਾਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ।