ਕਸਬਾ ਐਮਾਂ ਮਾਂਗਟ ਕੋਲ ਟੂਰਿਸਟ ਬੱਸ ਅਤੇ ਟਰੈਕਟਰ ਟਰਾਲੀ ਦੀ ਟੱਕਰ ’ਚ 10 ਜ਼ਖ਼ਮੀ, 1 ਦੀ ਹਾਲਤ ਗੰਭੀਰ
ਐਮਾਂ ਮਾਂਗਟ, 9 ਨਵੰਬਰ (ਗੁਰਾਇਆ)-ਬੀਤੇ ਦਿਨ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਮੁਕੇਰੀਆਂ ਦੇ ਨਜ਼ਦੀਕ ਪੈਂਦੇ ਕਸਬਾ ਮੰਗ ਦੇ ਕੋਲ ਇਕ ਟੂਰਿਸਟ ਬੱਸ ਅਤੇ ਟਰੈਕਟਰ-ਟਰਾਲੀ ਦੇ ਦਰਮਿਆਨ ਸਵੇਰੇ ਕਰੀਬ ਪੰਜ ਵਜੇ ਟੱਕਰ ਹੋ ਗਈ ਅਤੇ ਬੱਸ ਵਿਚ ਸਵਾਰ ਕਰੀਬ 35 ਸਵਾਰੀਆਂ ’ਚੋਂ 10 ਦੇ ਕਰੀਬ ਸਵਾਰੀਆਂ ਦੇ ਸੱਟਾਂ ਲੱਗੀਆਂ। ਮੌਕੇ ’ਤੇ ਪਹੁੰਚੀ ਐੱਸ.
ਐਮਾਂ ਮਾਂਗਟ, 9 ਨਵੰਬਰ (ਗੁਰਾਇਆ)-ਬੀਤੇ ਦਿਨ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਮੁਕੇਰੀਆਂ ਦੇ ਨਜ਼ਦੀਕ ਪੈਂਦੇ ਕਸਬਾ ਮੰਗ ਦੇ ਕੋਲ ਇਕ ਟੂਰਿਸਟ ਬੱਸ ਅਤੇ ਟਰੈਕਟਰ-ਟਰਾਲੀ ਦੇ ਦਰਮਿਆਨ ਸਵੇਰੇ ਕਰੀਬ ਪੰਜ ਵਜੇ ਟੱਕਰ ਹੋ ਗਈ ਅਤੇ ਬੱਸ ਵਿਚ ਸਵਾਰ ਕਰੀਬ 35 ਸਵਾਰੀਆਂ ’ਚੋਂ 10 ਦੇ ਕਰੀਬ ਸਵਾਰੀਆਂ ਦੇ ਸੱਟਾਂ ਲੱਗੀਆਂ। ਮੌਕੇ ’ਤੇ ਪਹੁੰਚੀ ਐੱਸ.ਐੱਸ.ਐਫ. ਦੀ ਟੀਮ ਵਲੋਂ ਜ਼ਖਮੀਆਂ ਨੂੰ ਤੁਰੰਤ ਫ਼ਸਟ ਏਡ ਦੇ ਕੇ ਸਰਕਾਰੀ ਹਸਪਤਾਲ ਮੁਕੇਰੀਆਂ ਵਿਖੇ ਦਾਖਲ ਕਰਵਾਇਆ ਗਿਆ ਜਿਨ੍ਹਾਂ ’ਚੋਂ ਇਕ ਟਰੈਕਟਰ ਸਵਾਰ ਜ਼ਿਆਦਾ ਗੰਭੀਰ ਰੂਪ ਵਿਚ ਜ਼ਖਮੀ ਹੋਣ ਕਰਕੇ ਉਸ ਨੂੰ ਰੈਫ਼ਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਏ.ਐੱਸ.ਆਈ. ਸੀਤਾ ਰਾਮ ਅਤੇ ਐੱਸ.ਐੱਸ.ਐਫ. ਦੇ ਇੰਸਪੈਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਮੁਕੇਰੀਆਂ ਦੇ ਨਜ਼ਦੀਕ ਪੈਂਦੇ ਕਸਬਾ ਮਾਂਗਟ ਦੇ ਕੋਲ ਵਾਪਰਿਆ। ਇਹ ਟੂਰਿਸਟ ਬੱਸ ਦਿੱਲੀ ਤੋਂ ਜੰਮੂ ਨੂੰ ਜਾ ਰਹੀ ਸੀ ਅਤੇ ਜਦੋਂ ਇਹ ਉਕਤ ਸਥਾਨ ’ਤੇ ਪਹੁੰਚੀ ਤਾਂ ਇੱਕ ਟਰੈਕਟਰ ਟਰਾਲੀ ’ਤੇ ਸਵਾਰ 2 ਵਿਅਕਤੀ ਹੁਸ਼ਿਆਰਪੁਰ ਤੋਂ ਲੱਕੜ ਲਾ ਕੇ ਵਾਪਸ ਦੀਨਾਨਗਰ-ਗੁਰਦਾਸਪੁਰ ਨੂੰ ਜਾ ਰਹੇ ਸੀ ਕਿ ਟੂਰਿਸਟ ਬੱਸ ਨੇ ਇਨ੍ਹਾਂ ਦੇ ਟਰਾਲੀ ਟਰੈਕਟਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਦੇ ਸਿੱਟੇ ਵਜੋਂ ਟੂਰਿਸਟ ਬੱਸ ਅਤੇ ਟਰੈਕਟਰ ਟਰਾਲੀ ਸੜਕ ਦੇ ਨਾਲ ਪਏ ਟੋਇਆਂ ਵਿਚ ਜਾ ਪਏ ਅਤੇ ਟਰੈਕਟਰ ਬੁਰੀ ਤਰ੍ਹਾਂ ਦੇ ਨਾਲ ਪਲਟ ਗਿਆ। ਬੱਸ ਵਿਚ 35 ਤੋਂ 40 ਸਵਾਰੀਆਂ ਸਨ ਜਿਨ੍ਹਾਂ ’ਚੋਂ ਕਰੀਬ 10 ਸਵਾਰੀਆਂ ਦੇ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਐੱਸ. ਐੱਸ. ਐਫ. ਦੇ ਏ. ਐੱਸ. ਆਈ. ਚਰਨਜੀਤ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਵਲੋਂ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਮੁਕੇਰੀਆਂ ਵਿਖੇ ਦਾਖਲ ਕਰਵਾਇਆ ਗਿਆ। ਇਸ ਹਾਦਸੇ ’ਚ ਇੱਕ ਟਰੈਕਟਰ ਸਵਾਰ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਇਆ ਉਸ ਨੂੰ ਵੀ ਸਰਕਾਰੀ ਹਸਪਤਾਲ ਮੁਕੇਰੀਆਂ ਵਿਖੇ ਦਾਖਲ ਕਰਵਾਇਆ ਗਿਆ ਸੀ ਦੇ ਜ਼ਿਆਦਾ ਸੱਟਾਂ ਹੋਣ ਕਰਕੇ ਉਸ ਨੂੰ ਜਲੰਧਰ ਵਿਖੇ ਰੈਫ਼ਰ ਕਰ ਦਿੱਤਾ ਗਿਆ। ਲੋਕਾਂ ਨੇ ਦੱਸਿਆ ਕਿ ਬੱਸ ਦੇ ਸ਼ੀਸ਼ਿਆਂ ਨੂੰ ਤੋੜ ਕੇ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ। ਇਸ ਮੌਕੇ ਏ.ਐੱਸ.ਆਈ. ਸੀਤਾ ਰਾਮ ਨੇ ਦੱਸਿਆ ਕਿ ਇਸ ਸੰਬੰਧੀ ਜਦੋਂ ਵੀ ਥਾਣਾ ਮੁਕੇਰੀਆਂ ਨੂੰ ਸੂਚਨਾ ਮਿਲੀ ਤਾਂ ਉਹ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਵੀ ਜੋ ਜ਼ਖਮੀ ਸਵਾਰੀਆਂ ਨੂੰ ਦੂਸਰੀ ਬੱਸ ਜੋ ਪਿੱਛੋਂ ਦਿੱਲੀ ਤੋਂ ਆ ਰਹੀ ਸੀ, ਉਸ ਦੇ ਵਿਚ ਬਿਠਾ ਦਿੱਤਾ ਗਿਆ ਜੋ ਕਿ ਆਪਣੀ ਮੰਜ਼ਿਲ ਨੂੰ ਰਵਾਨਾ ਹੋ ਗਈਆਂ।