ਪਿੰਡ ਰੱਕੜੀ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ
ਤਲਵਾੜਾ, 9 ਨਵੰਬਰ (ਮਨੀਸ਼ਾ ਮਹਿਤਾ)- ਇਤਿਹਾਸਿਕ ਪਿੰਡ ਰੱਕੜੀ ਦੇ ਸ੍ਰੀ ਸੰਨੀ ਦੇਵ ਮਹਾਰਾਜ ਮੰਦਰ ਦੇ ਨਜਦੀਕ ਵੀਰ ਬਜਰੰਗੀ ਹਨੂਮਾਨ ਜੀ ਦੀ ਮੂਰਤੀ ਸਥਾਪਨਾ ਨੂੰ ਲੈ ਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਭਗਤਾਂ ਨੇ ਹਨੂਮਾਨ ਜੀ ਦਾ ਗੁਣਗਾਨ ਕਰਦੇ ਹੋਏ ਪੂਰੇ ਦਾਤਾਰਪੁਰ ਸ਼ਹਿਰ ਨੂੰ ਧਾਰਮਿਕ ਰੰਗ ਵਿੱਚ ਰੰਗ ਦਿੱਤਾ।
ਤਲਵਾੜਾ, 9 ਨਵੰਬਰ (ਮਨੀਸ਼ਾ ਮਹਿਤਾ)- ਇਤਿਹਾਸਿਕ ਪਿੰਡ ਰੱਕੜੀ ਦੇ ਸ੍ਰੀ ਸੰਨੀ ਦੇਵ ਮਹਾਰਾਜ ਮੰਦਰ ਦੇ ਨਜਦੀਕ ਵੀਰ ਬਜਰੰਗੀ ਹਨੂਮਾਨ ਜੀ ਦੀ ਮੂਰਤੀ ਸਥਾਪਨਾ ਨੂੰ ਲੈ ਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਭਗਤਾਂ ਨੇ ਹਨੂਮਾਨ ਜੀ ਦਾ ਗੁਣਗਾਨ ਕਰਦੇ ਹੋਏ ਪੂਰੇ ਦਾਤਾਰਪੁਰ ਸ਼ਹਿਰ ਨੂੰ ਧਾਰਮਿਕ ਰੰਗ ਵਿੱਚ ਰੰਗ ਦਿੱਤਾ। ਸ਼ੋਭਾ ਯਾਤਰਾ ਦਾ ਕਾਫਲਾ ਢੋਲ ਬਾਜਿਆਂ ਨਾਲ ਪਿੰਡ ਰੱਕੜੀ ਤੋਂ ਪੁਰਾਣੇ ਦੁਸ਼ਹਿਰਾ ਮੈਦਾਨ ਅਤੇ ਕੰਡੀ ਨਹਿਰ ਰਾਜੇ ਦਾ ਤਲਾਬ ਪਹੁੰਚਿਆ ਉੱਥੇ ਪੂਰੇ ਮੰਤਰਾਂ ਦਾ ਉਚਾਰਨ ਕਰਦੇ ਹੋਏ ਕਲਸ ਭਰ ਕੇ ਯਾਤਰਾ ਦਾ ਕਾਫਲਾ ਸਰਕਾਰੀ ਸਕੂਲ ਮੋੜ ਤੋਂ ਹੁੰਦਾ ਹੋਇਆ ਵਾਇਆ ਵਿਸ਼ਿਸ਼ਟ ਭਾਰਤੀ ਸਕੂਲ ਰੱਕੜੀ ਮੰਦਰ ਸੰਪੰਨ ਹੋਇਆ। ਯਾਤਰਾ ਵਿਚ 31 ਔਰਤਾਂ ਭਗਵਾਨ ਰਾਮ ਲਕਸਮਣ ਅਤੇ ਹਨੂਮਾਨ ਜੀ ਦੀ ਚਾਕੀ ਨਾਲ ਕਲਸ ਚੁੱਕ ਕੇ ਚੱਲ ਰਹੀਆਂ ਸਨ। ਫੁੱਲ ਮਲਾਵਾਂ ਨਾਲ ਸੱਜਾਈ ਗੱਡੀ ਤੇ ਸੁਸ਼ੋਭਿਤ ਵੀਰ ਬਜਰੰਗੀ ਹਨੂੰਮਾਨ ਜੀ ਦੀ ਮੂਰਤੀ ਦੇ ਸਾਹਮਣੇ ਸੰਗਤਾਂ ਨਤਮਸਤਕ ਹੋ ਰਹੀਆਂ ਸਨ। ਇਸ ਸ਼ੋਭਾ ਯਾਤਰਾ ਵਿੱਚ ਸਾਬਕਾ ਪ੍ਰਧਾਨ ਯੂਥ ਕਾਂਗਰਸ ਦਸੂਹਾ ਸ਼ੰਨੀ ਰਾਜਪੂਤ, ਸੀਨੀਅਰ ਕਾਂਗਰਸੀ ਨੇਤਾ ਐਡ. ਭੁਪਿੰਦਰ Ç ੰਘ ਘੁੰਮਣ, ਜਨਰਲ ਸਕੱਤਰ ਪੰਜਾਬ ਤਿਰਲੋਕ ਸਿੰਘ ਸਾਹੀ, ਸਰਪੰਚ ਰੱਕੜੀ ਦਾਤਾਰਪੁਰ ਪ੍ਰਭਾਤ ਹੈਪੀ, ਸੇਵਾ ਮੁਕਤ ਐਕਸੀਅਨ ਇੰਜੀਨੀਅਰ ਰਿਚੀ ਮਹਿਤਾ, ਮੁੱਖ ਪ੍ਰਬੰਧਕ ਸੋਰਵ ਮਹਿਤਾ, ਸਾਬਕਾ ਸਰਪੰਚ ਠੇਕੇਦਾਰ ਦਰਮੇਸ਼ ਸਿੰਘ, ਓਕਾਰ ਦੱਤ ਮਹਿਤਾ, ਸਤੀਸ਼ ਮਹਿਤਾ, ਅਸ਼ੋਕ ਮਹਿਤਾ, ਵਿਪਨ ਮਹਿਤਾ, ਰੋਹਿਤ ਮਹਿਤਾ, ਦੀਪਕ ਮਹਿਤਾ, ਸਤਪਾਲ ਗੁੱਡੂ ਮਹਿਤਾ, ਰਾਜੀਵ ਕੁਮਾਰ, ਵਿਕਾਸ ਮਹਿਤਾ, ਵਿਸ਼ਾਲ ਮਹਿਤਾ, ਐਮ.ਡੀ ਮਹਿਤਾ ਟਰੇਡਰ ਦਾਤਾਰਪੁਰ, ਇੰਜੀਨੀਅਰ ਸ਼ੁਮੇਸ਼ ਮਹਿਤਾ, ਨਿਖਲ ਮਹਿਤਾ, ਅਮਿਤ ਮਹਿਤਾ, ਪਵਨ ਮਹਿਤਾ, ਰਜੀਵ ਕੁਮਾਰ, ਸਿਮਰਨਜੀਤ ਸਿੰਘ ਸ਼ਾਹੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।