ਸੰਤ ਸੰਪੂਰਨ ਸਿੰਘ ਦਾ ਜੋੜ ਮੇਲਾ ਮਨਾਇਆ
ਬੁੱਲ੍ਹੋਵਾਲ, 9 ਨਵੰਬਰ (ਲੁਗਾਣਾ)-ਪਿੰਡ ਬੈਰੋ ਕਾਂਗੜੀ ਵਿਖੇ ਸੰਤ ਸੰਪੂਰਨ ਸਿੰਘ ਦਾ ਜੋੜ ਮੇਲਾ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਕੀਰਤਨੀ ਜਥਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਬੁੱਲ੍ਹੋਵਾਲ, 9 ਨਵੰਬਰ (ਲੁਗਾਣਾ)-ਪਿੰਡ ਬੈਰੋ ਕਾਂਗੜੀ ਵਿਖੇ ਸੰਤ ਸੰਪੂਰਨ ਸਿੰਘ ਦਾ ਜੋੜ ਮੇਲਾ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਕੀਰਤਨੀ ਜਥਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਹ ਸਮਾਗਮ ’ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੰਤ ਤੇਜਾ ਸਿੰਘ ਖੁੱਡੇ ਵਾਲਿਆਂ ਨੇ ਬਚਨਾਂ ਦੀ ਸਾਂਝ ਕੀਰਤਨ ਰਾਹੀਂ ਪਾਈ। ਇਹ ਸਮਾਗਮ ਵਿਚ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਗਰਮਿੰਦਰ ਸਿੰਘ ਡੈਨਮਾਰਕ ਅਤੇ ਜਸਪਾਲ ਸਿੰਘ ਡੈਨਮਾਰਕ ਵਾਲਿਆਂ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸਮਾਗਮ ਵਿਚ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਚੇਅਰਮੈਨ, ਸਰਪੰਚ ਸੁਰਜੀਤ ਕੌਰ, ਸਤਦੇਵ ਸਿੰਘ, ਪ੍ਰਧਾਨ ਮਨਜੀਤ ਸਿੰਘ, ਅਮਰੀਕ ਸਿੰਘ, ਚਰਨਜੀਤ ਸਿੰਘ, ਪਰਮਜੀਤ ਸਿੰਘ ਨੰਬਰਦਾਰ, ਚੰਦਰਦੇਵ ਸਿੰਘ ਸੈਕਟਰੀ ਡਾਕਟਰ ਪ੍ਰਦੀਪ ਸਿੰਘ, ਡਾਕਟਰ ਤਜਿੰਦਰ ਸਿੰਘ, ਮਹਿੰਦਰ ਸਿੰਘ ਪੰਛੀ, ਰਘੁਬੀਰ ਸਿੰਘ ਲੰਗਰੀਆਂ, ਮਲਕੀਤ ਸਿੰਘ ਜੌਹਲ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰੀ ਭਰੀ।