08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਗਤਕਾ ਐਸੋਸੀਏਸ਼ਨ ’ਚ ਰਾਜ ਅਤੇ ਜ਼ਿਲ੍ਹਾ ਪੱਧਰੀ ਜੇਤੂ ਜਗਜੋਤ ਸਿੰਘ ਕੁਲੀਆਂ ਦਾ ਪਰਮਿੰਦਰ ਸਿੰਘ ਖ਼ਾਲਸਾ ਵਲੋਂ ਸਨਮਾਨ

ਮੁਕੇਰੀਆਂ, 9 ਨਵੰਬਰ (ਰਾਮਗੜ੍ਹੀਆ)-ਨੈਸ਼ਨਲ ਖੇਡ ਕੇ ਆਏ ਜਗਜੋਤ ਸਿੰਘ ਸਪੁੱਤਰ ਜਗਦੀਸ਼ ਸਿੰਘ ਪਿੰਡ ਕੁਲੀਆਂ ਲੁਬਾਣਾ ਨੂੰ ਵਿਸ਼ੇਸ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਮੁਕੇਰੀਆਂ ਹਲਕੇ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਵਲੋਂ ਜਗਜੋਤ ਸਿੰਘ ਦਾ ਮੁਕੇਰੀਆਂ ਪਹੁੰਚਣ ’ਤੇ ਗੁਰੂ ਮਹਾਰਾਜ ਦੀ ਬਖਸ਼ੀਸ਼ ਸਿਰੋਪਾਉ ਅਤੇ ਨਕਦ ਰਾਸ਼ੀ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਰਮਿੰਦਰ ਸਿੰਘ ਖ਼ਾਲਸਾ ਨੇ ਪ੍ਰੈਸ ਦੇ ਰੂਬਰੁ ਹੁੰਦਿਆਂ ਕਿਹਾ ਕਿ ਗਤਕਾ ਸਾਡੀ ਪਿਤਾ ਪੁਰਖੀ ਖੇਡ ਹੈ ਅਤੇ ਇਹ ਸਾਨੂੰ ਵਿਰਾਸਤ ਤੋਂ ਮਿਲੀ ਹੈ।

Ad Position 21
No active advertisement
ਅਜੀਤ ਡੈਸਕ 10-11-2026
ਮੁਕੇਰੀਆਂ, 9 ਨਵੰਬਰ (ਰਾਮਗੜ੍ਹੀਆ)-ਨੈਸ਼ਨਲ ਖੇਡ ਕੇ ਆਏ ਜਗਜੋਤ ਸਿੰਘ ਸਪੁੱਤਰ ਜਗਦੀਸ਼ ਸਿੰਘ ਪਿੰਡ ਕੁਲੀਆਂ ਲੁਬਾਣਾ ਨੂੰ ਵਿਸ਼ੇਸ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਮੁਕੇਰੀਆਂ ਹਲਕੇ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਵਲੋਂ ਜਗਜੋਤ ਸਿੰਘ ਦਾ ਮੁਕੇਰੀਆਂ ਪਹੁੰਚਣ ’ਤੇ ਗੁਰੂ ਮਹਾਰਾਜ ਦੀ ਬਖਸ਼ੀਸ਼ ਸਿਰੋਪਾਉ ਅਤੇ ਨਕਦ ਰਾਸ਼ੀ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਰਮਿੰਦਰ ਸਿੰਘ ਖ਼ਾਲਸਾ ਨੇ ਪ੍ਰੈਸ ਦੇ ਰੂਬਰੁ ਹੁੰਦਿਆਂ ਕਿਹਾ ਕਿ ਗਤਕਾ ਸਾਡੀ ਪਿਤਾ ਪੁਰਖੀ ਖੇਡ ਹੈ ਅਤੇ ਇਹ ਸਾਨੂੰ ਵਿਰਾਸਤ ਤੋਂ ਮਿਲੀ ਹੈ। ਉਨ੍ਹਾਂ ਕਿਹਾ ਜਗਜੋਤ ਸਿੰਘ ਨੇ ਪੰਜਾਬ ਅਤੇ ਮੁਕੇਰੀਆਂ ਹਲਕੇ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਬੱਚਿਆਂ ਦਾ ਆਸਰਾ ਬਣ ਕੇ ਪੁਰਖੀ ਖੇਡ ਗੱਤਕੇ ਨੂੰ ਪਰਮੋਟ ਕਰਨਾ ਚਾਹੀਦਾ ਹੈ ਅਤੇ ਘਰ-ਘਰ ਵਿਚ ਪਿੱਤਾ ਪੁਰਖੀ ਖੇਡ ਗੱਤਕੇ ਨੂੰ ਅਣਾਉਣਾ ਚਾਹੀਦਾ ਹੈ ਉਨ੍ਹਾਂ ਜਗਜੋਤ ਸਿੰਘ ਦੇ ਪਰਿਵਾਰ ਨੂੰ ਵੀ ਵਧਾਈ ਦਿੱਤੀ ਗਈ। ਇਸ ਮੌਕੇ ਰਵਿੰਦਰ ਸਿੰਘ ਪਾੜਾ ਸਰਪੰਚ ਰਾਮਗੜ੍ਹ ਕੁਲੀਆਂ, ਸੰਤੋਖ ਸਿੰਘ ਡਾਲੋਵਾਲ, ਭਜਨ ਸਿੰਘ ਟਾਂਡਾ ਚੁੜੀਆਂ, ਸਤਨਾਮ ਸਿੰਘ ਪ੍ਰਧਾਨ ਅਤੇ ਮੁਕੇਰੀਆਂ ਹਲਕੇ ਦੀਆਂ ਮਾਨਮਤੀਆਂ ਸ਼ਖਸ਼ੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਉਤਸ਼ਾਹ ਨਾਲ ਮਨਾਇਆ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਰਸੂਲਪੁਰ ਵਲੋਂ ਸਨਮਾਨ
Ad Position 24