ਚੱਬੇਵਾਲ ਕਾਲਜ ਵਿਖੇ ਈਕੋ ਫ੍ਰੈਂਡਲੀ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ
ਚੱਬੇਵਾਲ, 9 ਨਵੰਬਰ (ਰਾਜੀਵ ਭਾਰਦਵਾਜ)-ਜਥੇਦਾਰ ਸੰਤ ਬਾਬਾ ਨਿਹਾਲ ਸਿੰਘ (ਹਰੀਆਂ ਬੇਲਾਂ) ਦੀ ਰਹਿਨੁਮਾਈ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਸਕੂਲ/ਕਾਲਜ ਚੱਬੇਵਾਲ ਵਿਖੇ ਡਾਇਰੈਕਟਰ ਮੈਡਮ ਡਾ: ਮਨਜੀਤ ਕੌਰ ਦੇ ਯੋਗ ਮਾਰਗ ਦਰਸ਼ਨ ਅਧੀਨ ‘ਈਕੋ ਫ੍ਰੈਂਡਲੀ ਦੀਵਾਲੀ ਅਤੇ ‘ਬੰਦੀ ਛੋੜ ਦਿਵਸ’ ਮਨਾਇਆ ਗਿਆ । ਇਸ ਮੌਕੇ ਪ੍ਰਿੰਸੀਪਲ ਨੇ ਵਿਦਿਆਰਥਣਾਂ ਅਤੇ ਸਮੂਹ ਸਟਾਫ਼ ਨੂੰ ਹਮੇਸ਼ਾ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ।
ਚੱਬੇਵਾਲ, 9 ਨਵੰਬਰ (ਰਾਜੀਵ ਭਾਰਦਵਾਜ)-ਜਥੇਦਾਰ ਸੰਤ ਬਾਬਾ ਨਿਹਾਲ ਸਿੰਘ (ਹਰੀਆਂ ਬੇਲਾਂ) ਦੀ ਰਹਿਨੁਮਾਈ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਸਕੂਲ/ਕਾਲਜ ਚੱਬੇਵਾਲ ਵਿਖੇ ਡਾਇਰੈਕਟਰ ਮੈਡਮ ਡਾ: ਮਨਜੀਤ ਕੌਰ ਦੇ ਯੋਗ ਮਾਰਗ ਦਰਸ਼ਨ ਅਧੀਨ ‘ਈਕੋ ਫ੍ਰੈਂਡਲੀ ਦੀਵਾਲੀ ਅਤੇ ‘ਬੰਦੀ ਛੋੜ ਦਿਵਸ’ ਮਨਾਇਆ ਗਿਆ । ਇਸ ਮੌਕੇ ਪ੍ਰਿੰਸੀਪਲ ਨੇ ਵਿਦਿਆਰਥਣਾਂ ਅਤੇ ਸਮੂਹ ਸਟਾਫ਼ ਨੂੰ ਹਮੇਸ਼ਾ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਗਵਾਲੀਅਰ ਦੇ ਕਿਲੇ ’ਚੋਂ 52 ਰਾਜਿਆਂ ਨੂੰ ਰਿਹਾਅ ਕਰਵਾਉਣ ਅਤੇ ਬੰਦੀ ਛੋੜ ਦਿਵਸ ਨੂੰ ਮਨਾਉਣ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਵਿਦਿਆਰਥਣਾਂ ਨੇ ਇਸ ਦਿਵਸ ’ਤੇ ਸਪੀਚ, ਸ਼ਬਦ ਅਤੇ ਕਵੀਸ਼ਰੀ ਗਾਇਨ ਕਰਕੇ ਗੁਰੂ ਜੀ ਦੇ ਚਰਨਾਂ ਵਿਚ ਹਾਜ਼ਰੀ ਲਗਵਾਈ। ਇਸ ਤੋਂ ਇਲਾਵਾ ਸਕੂਲ ਤੇ ਕਾਲਜ ਦੀਆਂ ਬੱਚੀਆਂ ਦੇ ਰੰਗੋਲੀ, ਕਾਰਡ ਮੇਕਿੰਗ, ਦੀਵੇ ਅਤੇ ਮੋਮਬਤੀਆਂ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਕ੍ਰਮਵਾਰ ਪਹਿਲੇ ,ਦੂਜੇ, ਤੀਜੇ ਨੰਬਰ ਤੇ ਆਉਣ ਵਾਲੀਆਂ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ। ਆਖ਼ਰ ’ਚ ਪ੍ਰਿੰਸੀਪਲ ਮੈਡਮ ਡਾ: ਮਨਜੀਤ ਕੌਰ ਵੱਲੋਂ ਸਮੂਹ ਸਟਾਫ਼ ਤੇ ਬੱਚੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਸਕੂਲ/ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਮੌਜੂਦ ਸਨ।