10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਮੋਟਰਸਾਈਕਲ ਸਵਾਰਾਂ ਨੇ ਬਜ਼ੁਰਗ ਔਰਤ ਦੀਆਂ ਵਾਲੀਆਂ ਝਪਟੀਆਂ

ਗੜ੍ਹਸ਼ੰਕਰ, 10 ਨਵੰਬਰ (ਧਾਲੀਵਾਲ)-ਸ਼ਹਿਰ ਦੇ ਬੀਰਮਪੁਰ ਰੋਡ ’ਤੇ ਦੁਪਹਿਰ ਸਮੇਂ ਮੋਟਰਸਾਈਕਲ ਸਵਾਰਾਂ ਵਲੋਂ ਇਕ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟਕੇ ਫਰਾਰ ਹੋਣ ਦੀ ਖ਼ਬਰ ਹੈ। ਇਹ ਘਟਨਾ ਦੁਪਹਿਰ 2.

Ad Position 21
No active advertisement
ਅਜੀਤ ਡੈਸਕ 11-11-2026
ਗੜ੍ਹਸ਼ੰਕਰ, 10 ਨਵੰਬਰ (ਧਾਲੀਵਾਲ)-ਸ਼ਹਿਰ ਦੇ ਬੀਰਮਪੁਰ ਰੋਡ ’ਤੇ ਦੁਪਹਿਰ ਸਮੇਂ ਮੋਟਰਸਾਈਕਲ ਸਵਾਰਾਂ ਵਲੋਂ ਇਕ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟਕੇ ਫਰਾਰ ਹੋਣ ਦੀ ਖ਼ਬਰ ਹੈ। ਇਹ ਘਟਨਾ ਦੁਪਹਿਰ 2.15 ਕੁ ਵਜੇ ਦੀ ਹੈ ਜਦੋਂ ਬੀਰਮਪੁਰ ਰੋਡ ਤੋਂ ਮੁੜਦੀ ਇਕ ਗਲੀ ਵਿਚ ਜਾ ਰਹੀ ਬਜ਼ੁਰਗ ਔਰਤ ਦੀਆਂ ਗੜ੍ਹਸ਼ੰਕਰ ਸਾਈਡ ਤੋਂ ਮੋਟਰਸਾਈਕਲ ’ਤੇ ਆਏ ਦੋ ਲੁਟੇਰਿਆਂ ਵਲੋਂ ਇਕਦਮ ਵਾਲੀਆਂ ਝਪਟ ਲਈਆਂ ਤੇ ਉਹ ਮੌਕੇ ਤੋਂ ਫਰਾਰ ਹੋ ਗਏ। ਬਜ਼ੁਰਗ ਔਰਤ ਵਲੋਂ ਆਪਣੀ ਪਛਾਣ ਨੂੰ ਗੁਪਤ ਰੱਖਿਆ ਗਿਆ ਹੈ। ਪਤਾ ਲੱਗਣ ’ਤੇ ਪੁਲਿਸ ਵਲੋਂ ਮੌਕੇ ’ਤੇ ਪਹੁੰਚਕੇ ਬਜ਼ੁਰਗ ਔਰਤ ਤੋਂ ਘਟਨਾ ਸਬੰਧੀ ਜਾਣਕਾਰੀ ਹਾਸਿਲ ਕੀਤੀ ਗਈ। ਇਸ ਦੌਰਾਨ ਕਾਮਰੇਡ ਕੁਲਵਿੰਦਰ ਸੰਘਾ ਨੇ ਕਿਹਾ ਕਿ ਇਹ ਕੁਝ ਹੀ ਦਿਨਾਂ ਵਿਚ ਵਾਪਰੀ ਦੂਜੀ ਘਟਨਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਪੁਲਿਸ ਦੇ ਮੁਕਾਬਲੇ ਲੁਟੇਰੇ ਜ਼ਿਆਦਾ ਚੁਸਤ ਚੱਲ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਅਗਲੀ ਖ਼ਬਰ ਪ੍ਰਿਆ ਸੁਦਰਸ਼ਨ ਐਰੀਜ਼ੋਨਾ ਸੈਨੇਟ ਦੀ ਪ੍ਰਧਾਨ ਬਣੀ
Ad Position 24