ਡੇਰਾ ਸੱਚਖੰਡ ਬੱਲਾਂ ਦੀਆਂ ਸਮੁੱਚੀਆਂ ਸ਼ਰਧਾਲੂ ਸੰਗਤਾਂ ਆਪਸੀ ਭਾਈਚਾਰਕ ਸਾਂਝ ਪਹਿਲਾਂ ਦੀ ਤਰ੍ਹਾਂ ਬਣਾਈ ਰੱਖਣ-ਸੰਤ ਨਿਰੰਜਨ ਦਾਸ
ਕਿਸ਼ਨਗੜ੍ਹ, 11 ਨਵੰਬਰ (ਹੁਸਨ ਲਾਲ)- ਡੇਰਾ ਸੱਚਖੰਡ ਬੱਲਾਂ ਵਲੋਂ ਸੰਤ ਨਿਰੰਜਨ ਦਾਸ ਦੇ ਆਦੇਸ਼ਾਂ ਅਨੁਸਾਰ ਪ੍ਰੈੱਸ ਬਿਆਨ ਜਾਰੀ ਕਰਦਿਆਂ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਡੇਰੇ ’ਚ ਆਉਣ ਵਾਲੀ ਸੰਗਤ ਪਹਿਲਾਂ ਦੀ ਤਰ੍ਹਾਂ ਸੰਪੂਰਨ ਰੂਪ ’ਚ ਆਜ਼ਾਦ ਹੈ, ਕੋਈ ਵੀ ਸ਼ਰਧਾਲੂ ਜਾਂ ਸੰਗਤ ਬਿਨ੍ਹਾਂ ਕਿਸੇ ਦਬਾਅ ਡੇਰਾ ਬ੍ਰਾਹਮਲੀਨ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਵਿਖੇ ਆ ਕੇ ਨਤਮਸਤਕ ਹੋ ਕੇ ਸੰਤ ਨਿਰੰਜਨ ਦਾਸ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹਨ। ਡੇਰਾ ਸੱਚਖੰਡ ਬੱਲਾਂ ਵਲੋਂ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਡੇਰਾ ਸੱਚਖੰਡ ਬੱਲਾਂ ਸਤਿਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਪਸਾਰ ਦਾ ਮਹਾਨ ਪਵਿੱਤਰ ਕੇਂਦਰ ਹੈ ਜੋ ਕਿ ਸਮੁੱਚੀ ਮਨੁੱਖਤਾ ਦੇ ਭਲੇ ਹਿੱਤ, ਭਾਈਚਾਰਕ ਸਾਂਝ ਨੂੰ ਸਦੀਵੀਂ ਕਾਇਮ ਰੱਖਣ ਨੂੰ ਸਮਰਪਿਤ ਹੈ।
ਸ
ਸਨਿਚਰਵਾਰ, 1 ਅਗਸਤ, 2026
12-11-2026
ਕਿਸ਼ਨਗੜ੍ਹ, 11 ਨਵੰਬਰ (ਹੁਸਨ ਲਾਲ)- ਡੇਰਾ ਸੱਚਖੰਡ ਬੱਲਾਂ ਵਲੋਂ ਸੰਤ ਨਿਰੰਜਨ ਦਾਸ ਦੇ ਆਦੇਸ਼ਾਂ ਅਨੁਸਾਰ ਪ੍ਰੈੱਸ ਬਿਆਨ ਜਾਰੀ ਕਰਦਿਆਂ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਡੇਰੇ ’ਚ ਆਉਣ ਵਾਲੀ ਸੰਗਤ ਪਹਿਲਾਂ ਦੀ ਤਰ੍ਹਾਂ ਸੰਪੂਰਨ ਰੂਪ ’ਚ ਆਜ਼ਾਦ ਹੈ, ਕੋਈ ਵੀ ਸ਼ਰਧਾਲੂ ਜਾਂ ਸੰਗਤ ਬਿਨ੍ਹਾਂ ਕਿਸੇ ਦਬਾਅ ਡੇਰਾ ਬ੍ਰਾਹਮਲੀਨ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਵਿਖੇ ਆ ਕੇ ਨਤਮਸਤਕ ਹੋ ਕੇ ਸੰਤ ਨਿਰੰਜਨ ਦਾਸ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹਨ। ਡੇਰਾ ਸੱਚਖੰਡ ਬੱਲਾਂ ਵਲੋਂ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਡੇਰਾ ਸੱਚਖੰਡ ਬੱਲਾਂ ਸਤਿਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਪਸਾਰ ਦਾ ਮਹਾਨ ਪਵਿੱਤਰ ਕੇਂਦਰ ਹੈ ਜੋ ਕਿ ਸਮੁੱਚੀ ਮਨੁੱਖਤਾ ਦੇ ਭਲੇ ਹਿੱਤ, ਭਾਈਚਾਰਕ ਸਾਂਝ ਨੂੰ ਸਦੀਵੀਂ ਕਾਇਮ ਰੱਖਣ ਨੂੰ ਸਮਰਪਿਤ ਹੈ। ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਕਿਸੇ ਵੀ ਵਿਅਕਤੀਗਤ ਬਖਰੇਵਿਆਂ ਕਰਕੇ ਨਿੱਜੀ ਹਿੱਤਾਂ ਤਹਿਤ ਡੇਰੇ ਦੀ ਮਾਣ ਮਰਿਆਦਾ ਨੂੰ ਠੇਸ ਪਹਿਚਾਉਣਾ ਗੁਰੂ ਦੇ ਸੱਚੇ ਸੇਵਕਾਂ ਜਾਂ ਸ਼ਿਸ਼ਾਂ ਨੂੰ ਸ਼ੋਭਾ ਨਹੀਂ ਦਿੰਦਾ। ਬੀਤੇ ਦਿਨੀ ਕੁਝ ਵਿਅਕਤੀਆਂ ਵਲੋਂ ਡੇਰੇ ਪ੍ਰਤੀ ਲਗਾਏ ਗਏ ਦੋਸ਼ ਅਫਸੋਸਜਨਕ ਤੇ ਬਹੁਤ ਹੀ ਮੰਦਭਾਗੇ ਹਨ। ਆਪਣੇ ਨਿੱਜੀ ਹਿੱਤਾਂ ਕਰਕੇ ਡੇਰੇ ਨੂੰ ਬਦਨਾਮੀ ਦਾ ਬਿੰਦੂ ਨਹੀਂ ਬਣਾਉਣਾ ਚਾਹੀਦਾ। ਸੰਤ ਨਿਰੰਜਨ ਦਾਸ ਵਲੋਂ ਇਹ ਨਿੱਜੀ ਤੌਰ ’ਤੇ ਸਪਸ਼ਟ ਕੀਤਾ ਜਾਂਦਾ ਹੈ ਕਿ ਉਨ੍ਹਾਂ ’ਤੇ ਕਿਸੇ ਵੀ ਕਿਸਮ ਦਾ ਕੋਈ ਵੀ ਦਬਾਅ ਨਹੀਂ ਹੈ ਤੇ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ।