14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਦਿਨ ਵੇਲੇ ਚੱਲ ਰਹੇ ਟਿੱਪਰਾਂ ਤੋਂ ਇਲਾਕਾ ਵਾਸੀ ਪ੍ਰੇਸ਼ਾਨ

ਬੀਣੇਵਾਲ, 14 ਨਵੰਬਰ (ਬੈਜ ਚੌਧਰੀ)-ਉਪ ਮੰਡਲ ਗੜ੍ਹਸ਼ੰਕਰ ਦੇ ਇਲਾਕਾ ਬੀਤ ਵਿਚ ਮਾਈਨਿੰਗ ਸਮੱਗਰੀ ਲੈ ਕੇ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਵਿਚ, ਖ਼ਾਸਕਰ ਬੀਤ ਇਲਾਕੇ ਦੀਆਂ ਸੜਕਾਂ ਤੇ ਟਿੱਪਰ ਆਉਣ ਨਾਲ ਸਮਾਜ ਦਾ ਹਰ ਵਰਗ ਦੁਖੀ ਹੈ। ਲੋਕਾਂ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਹਰ ਦੋ ਮਹੀਨਿਆਂ ਮਗਰੋਂ ਜ਼ਿਲ੍ਹਾ ਮਜਿਸਟਰੇਟ(ਡੀ ਸੀ ਹੁਸ਼ਿਆਰਪੁਰ) ਵਲੋਂ ਹਰ ਦੋ ਮਹੀਨਿਆਂ ਬਾਅਦ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਸਮੱਗਰੀ ਲੈ ਕੇ ਆਉਣ ਵਾਲੇ ਟਿੱਪਰਾਂ ਦੇ ਸਵੇਰ 7 ਵਜੇ ਤੋਂ ਸ਼ਾਮ ਸਤ ਵਜੇ ਤਕ ਚੱਲਣ ਤੇ ਪੂਰਨ ਪਾਬੰਦੀ ਲਗਾ ਦਿੱਤੀ ਜਾਂਦੀ ਹੈ,ਜੋ ਕਿ ਇਸ ਵੇਲੇ ਵੀ ਲਾਗੂ ਹੈ।

Ad Position 21
No active advertisement
ਅਜੀਤ ਡੈਸਕ 15-11-2026
ਬੀਣੇਵਾਲ, 14 ਨਵੰਬਰ (ਬੈਜ ਚੌਧਰੀ)-ਉਪ ਮੰਡਲ ਗੜ੍ਹਸ਼ੰਕਰ ਦੇ ਇਲਾਕਾ ਬੀਤ ਵਿਚ ਮਾਈਨਿੰਗ ਸਮੱਗਰੀ ਲੈ ਕੇ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਵਿਚ, ਖ਼ਾਸਕਰ ਬੀਤ ਇਲਾਕੇ ਦੀਆਂ ਸੜਕਾਂ ਤੇ ਟਿੱਪਰ ਆਉਣ ਨਾਲ ਸਮਾਜ ਦਾ ਹਰ ਵਰਗ ਦੁਖੀ ਹੈ। ਲੋਕਾਂ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਹਰ ਦੋ ਮਹੀਨਿਆਂ ਮਗਰੋਂ ਜ਼ਿਲ੍ਹਾ ਮਜਿਸਟਰੇਟ(ਡੀ ਸੀ ਹੁਸ਼ਿਆਰਪੁਰ) ਵਲੋਂ ਹਰ ਦੋ ਮਹੀਨਿਆਂ ਬਾਅਦ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਸਮੱਗਰੀ ਲੈ ਕੇ ਆਉਣ ਵਾਲੇ ਟਿੱਪਰਾਂ ਦੇ ਸਵੇਰ 7 ਵਜੇ ਤੋਂ ਸ਼ਾਮ ਸਤ ਵਜੇ ਤਕ ਚੱਲਣ ਤੇ ਪੂਰਨ ਪਾਬੰਦੀ ਲਗਾ ਦਿੱਤੀ ਜਾਂਦੀ ਹੈ,ਜੋ ਕਿ ਇਸ ਵੇਲੇ ਵੀ ਲਾਗੂ ਹੈ। ਪਰ ਇਹ ਸਭ ਕੁੱਝ ਹੈ ਸਿਰਫ਼ ਕਾਗ਼ਜ਼ਾਂ ਵਿਚ ਹੀ। ਡੀ.ਸੀ. ਸਾਹਿਬ ਹੁਕਮ ਕਰਦੇ ਹਨ ਕਿ ਨੰਗਲ ਗੜ੍ਹਸ਼ੰਕਰ ਰੋਡ ਅਤੇ ਮਾਹਿਲਪੁਰ ਜੇਜੋਂ ਰੋਡ ਤੇ ਉਕਤ ਟਿੱਪਰ ਸਿਰਫ਼ ਰਾਤ ਨੂੰ 7 ਵਜੇ ਤੋਂ ਸਵੇਰ 7 ਵਜੇ ਤੱਕ ਹੀ ਚੱਲਣਗੇ। ਇਨ੍ਹਾਂ ਟਿੱਪਰਾਂ ਵਿਰੁੱਧ ਇਲਾਕੇ ਦੀਆਂ ਸਵੈ ਸੇਵੀ ਸੰਸਥਾਵਾਂ ਨੇ ਸਮੇਂ ਸਮੇਂ ਤੇ ਸੰਘਰਸ਼ ਕੀਤੇ ਤੇ ਸੰਘਰਸ਼ ਦੀ ਐਲਾਨ ਹੁੰਦੇ ਹੀ ਪੁਲਿਸ ਤੰਤਰ ਹਰਕਤ ਵਿਚ ਆ ਕੇ ਸੰਘਰਸ਼ੀ ਲੋਕਾਂ ਨੂੰ ਟਿੱਪਰਾਂ ਨੂੰ ਡੀ.ਸੀ. ਦੇ ਹੁਕਮਾਂ ਮੁਤਾਬਿਕ ਚਲਾਉਣ ਜਾ ਫਿਰ ਕਾਰਵਾਈ ਦਾ ਭਰੋਸਾ ਦੇ ਕੇ ਸੰਘਰਸ਼ ਨੂੰ ਮੁਲਤਵੀ ਕਰਵਾ ਦਿੱਤਾ ਜਾਂਦਾ ਹੈ। ਬੀਤੇ ਦਿਨੀਂ ਜੱਟ ਮਹਾਂ ਸਭਾ ਦੇ ਸੂਬਾ ਜਨਰਲ ਸਕੱਤਰ ਅਜੈਬ ਸਿੰਘ ਬੋਪਾਰਾਏ ਦੀ ਕੋਸ਼ਿਸ਼ ਸਦਕਾ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਪੰਜ ਅਕਤੂਬਰ ਨੂੰ ਅੱਡਾ ਝੁੰਗੀਆਂ ਤੋਂ ਐਸ.ਡੀ.ਐਮ. ਦਫ਼ਤਰ ਗੜ੍ਹਸ਼ੰਕਰ ਤੱਕ ਪੈਦਲ ਮਾਰਚ ਕਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਵੀ ਮਿਲਿਆ, ਪਰ ਪੁਲਿਸ ਟੀਮ (ਜਿਸ ਦੀ ਅਗਵਾਈ ਡੀ.ਐਸ.ਪੀ. ਕਮਲਜੀਤ ਸਿੰਘ ਕਰ ਰਹੇ ਸਨ) ਨੇ ਪੈਦਲ ਮਾਰਚ ਤੋਂ ਪੰਜ ਦਿਨ ਪਹਿਲਾਂ ਹੀ ਰੈਸਟ ਹਾਊਸ ਕੋਕੋਵਾਲ ਵਿਚ ਸੰਘਰਸ਼ੀ ਲੋਕਾਂ ਨਾਲ ਮੀਟਿੰਗ ਕਰਕੇ ਡੀ.ਸੀ. ਦੇ ਹੁਕਮਾਂ ਨੂੰ ਇਨ ਬਿਨ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ, ਪਰ ਟਿੱਪਰਾਂ ਵਾਲਿਆਂ ਨੂੰ ਕੋਈ ਅਸਰ ਨਹੀ ਹੋਇਆ। ਹੁਣ ਹਾਲਾਤ ਇਹ ਹਨ ਕਿ ਵੱਡੀ ਗਿਣਤੀ ਵਿਚ ਇਹ ਬਿਨਾ ਨੰਬਰੀ ਟਿੱਪਰ ਪੋਜੇਵਾਲ ਤੋਂ ਹੋ ਕੇ ਨੈਣਵਾਂ ਰਸਤੇ ਫਿਰ ਅੱਡਾ ਝੁੰਗੀਆਂ ਤੋਂ ਹੋ ਕੇ ਸ਼ਰੇਆਮ ਦਿਨ ਵੇਲੇ ਲੰਘਦੇ ਹਨ। ਜਿਸ ਕਰਕੇ ਅੱਡੇ ਵਿਚ ਹਰ ਵਕਤ ਜਾਮ ਵਰਗੇ ਹਾਲਾਤ ਬਣੇ ਰਹਿੰਦੇ ਹਨ। ਇਹਨਾਂ ਨੂੰ ਕੋਈ ਵੀ ਪੁਲਿਸ ਜਾਂ ਹੋਰ ਕਰਮਚਾਰੀ ਰੋਕਣ ਜਾ ਕਾਰਵਾਈ ਕਰਨ ਦੀ ਕੋਸ਼ਿਸ਼ ਨਹੀ ਕਰਦਾ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੂਨੀਅਨ ਦੇ ਆਗੂ ਪ੍ਰਿਤਪਾਲ ਸਿੰਘ ਚੱਕਬਾਮੂ ਵਲੋਂ ਖੰਡ ਮਿੱਲਾਂ ਨੂੰ ਚਾਲੂ ਕਰਨ ਦੇ ਐਲਾਨ ਦੀ ਮੰਗ ਅਗਲੀ ਖ਼ਬਰ ਸਾਬੀ ਨੂੰ ਮੁਕੇਰੀਆਂ ਹਲਕੇ ਤੋਂ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਾਂਗੇ - ਕਿਰਨਜੀਤ ਕੌਲਪੁਰ
Ad Position 24