ਸਵਾਮੀ ਪ੍ਰੇਮਾਨੰਦ ਚੈਰੀਟੇਬਲ ਹਸਪਤਾਲ ਵਿਖੇ ਮਹੰਤ ਰਾਮ ਪ੍ਰਕਾਸ਼ ਜੀ ਦੀ 16ਵੀਂ ਬਰਸੀ ਮਨਾਈ
ਮੁਕੇਰੀਆਂ, 14 ਨਵੰਬਰ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਚੈਰੀਟੇਬਲ ਹਸਪਤਾਲ ਵਿਖੇ ਮਹੰਤ ਸ੍ਰੀ ਸ੍ਰੀ 1008 ਮਹੰਤ ਰਾਮ ਪ੍ਰਕਾਸ਼ ਜੀ ਦੀ 16ਵੀਂ ਬਰਸੀ ਮੌਕੇ ਮੁਫ਼ਤ ਮੈਡੀਕਲ ਚੈੱਕਅਪ ਅਤੇ ਮੁਫ਼ਤ ਓ. ਪੀ.
ਮੁਕੇਰੀਆਂ, 14 ਨਵੰਬਰ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਚੈਰੀਟੇਬਲ ਹਸਪਤਾਲ ਵਿਖੇ ਮਹੰਤ ਸ੍ਰੀ ਸ੍ਰੀ 1008 ਮਹੰਤ ਰਾਮ ਪ੍ਰਕਾਸ਼ ਜੀ ਦੀ 16ਵੀਂ ਬਰਸੀ ਮੌਕੇ ਮੁਫ਼ਤ ਮੈਡੀਕਲ ਚੈੱਕਅਪ ਅਤੇ ਮੁਫ਼ਤ ਓ.ਪੀ.ਡੀ. ਸਲਿੱਪ ਕੈਂਪ ਲਗਾਇਆ ਗਿਆ। ਸਭ ਤੋਂ ਪਹਿਲਾਂ ਮੈਨੇਜਮੈਂਟ ਕਮੇਟੀ ਵੱਲੋਂ ਮਹੰਤ ਰਾਮ ਪ੍ਰਕਾਸ਼ ਜੀ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ। ਇਸ ਉਪਰੰਤ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਜੰਗੀ ਲਾਲ ਮਹਾਜਨ, ਵਾਈਸ ਪ੍ਰਧਾਨ ਮਹੰਤ ਰਮੇਸ਼ ਦਾਸ, ਜੁਆਇੰਟ ਸਕੱਤਰ ਰਾਜੇਸ਼ ਲਖਨਪਾਲ, ਖ਼ਜ਼ਾਨਚੀ ਰਵਿੰਦਰ ਸਿੰਘ ਚੱਕ, ਅਜੈ ਅਗਰਵਾਲ, ਸ਼ੇਰ ਸਿੰਘ ਅਤੇ ਉਦੇ ਸ਼ੰਕਰ ਹਾਜ਼ਰ ਸਨ। ਇਸ ਮੌਕੇ ਹਸਪਤਾਲ ਦੇ ਸੀਨੀਅਰ ਡਾਕਟਰ ਵੀ.ਪੀ. ਸਿੰਘ, ਡਾ. ਜੀ.ਪੀ. ਸਿੰਘ, ਡਾ. ਅੰਜਲੀ, ਡਾ. ਦੀਪੇਸ਼, ਡਾ. ਰਣਜੋਧ ਸਿੰਘ, ਡਾ. ਹੀਮਾਂਕ ਗਾਂਧੀ ਸਮੇਤ ਹਸਪਤਾਲ ਅਤੇ ਨਰਸਿੰਗ ਕਾਲਜ ਦਾ ਸਟਾਫ਼ ਵੀ ਸ਼ਾਮਲ ਹੋਇਆ। ਇਸ ਕੈਂਪ ਦੌਰਾਨ 253 ਤੋਂ ਵੱਧ ਵਿਅਕਤੀਆਂ ਦੀ ਮੁਫ਼ਤ ਓ.ਪੀ.ਡੀ. ਅਤੇ ਸਿਹਤ ਜਾਂਚ ਕੀਤੀ ਗਈ।