ਵਿਧਾਇਕ ਘੁੰਮਣ ਵਲੋਂ ਸਰਕਾਰੀ ਸਕੂਲ ਦਾਤਾਰਪੁਰ ਵਿਖੇ ਨਵੇਂ ਕਮਰਿਆਂ ਦਾ ਉਦਘਾਟਨ
ਤਲਵਾੜਾ, 14 ਨਵੰਬਰ (ਮਨੀਸ਼ਾ ਮਹਿਤਾ)- ਪੀ. ਐਮ.
ਤਲਵਾੜਾ, 14 ਨਵੰਬਰ (ਮਨੀਸ਼ਾ ਮਹਿਤਾ)- ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤਾਰਪੁਰ ਵਿਖੇ ਨਵੇਂ ਬਣੇ ਬਲਾਕ ਦਾ ਉਦਘਾਟਨ ਵਿਧਾਇਕ ਹਲਕਾ ਦਸੂਹਾ ਐਡ. ਕਰਮਵੀਰ ਸਿੰਘ ਘੁੰਮਣ ਨੇ ਆਪਣੇ ਕਰ ਕਮਲਾ ਨਾਲ ਕੀਤਾ। ਸਮਾਗਮ ਤੋਂ ਪਹਿਲਾਂ ਪ੍ਰਿੰ. ਠਾਕੁਰ ਰਾਜੇਸ਼ ਸਿੰਘ ਨੇ ਮੁੱਖ ਮਹਿਮਾਨ ਐਡ. ਘੁੰਮਣ ਅਤੇ ਹੋਰ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ। ਵਿਧਾਇਕ ਐਡ. ਘੁੰਮਣ ਨੇ ਬਲਾਕ ਦਾ ਉਦਘਾਟਨ ਕਰਦਿਆਂ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਕੂਲ ਸ ਟਾਫ਼ ਮੈਂਬਰ ਨੂੰ ਵੀ ਸ਼ੁੱਭਕਾਮਨਾਵਾਂ ਦਿੱਤੀਆਂ। ਪ੍ਰਿੰ. ਠਾਕੁਰ ਰਾਜੇਸ਼ ਸਿੰਘ ਅਤੇ ਸਮੂਹ ਸਟਾਫ਼ ਵਲੋਂ ਮੁੱਖ ਮਹਿਮਾਨ ਵਿਧਾਇਕ ਐਡ. ਘੁੰਮਣ ਤੇ ਚੇਅਰਮੈਨ ਬੌਬੀ ਨੂੰ ਸਨਮਾਨਿਤ ਕੀਤਾ। ਇਸ ਮੌਕੇ ’ਤੇ ਚੇਅਰਮੈਨ ਬੌਬੀ ਕੌਸ਼ਲ, ਲੈਕਚਰਾਰ ਯੋਗੇਸ਼ ਸ਼ਰਮਾ, ਪਵਨ ਸਿੰਘ, ਸੁਭਾਸ਼ ਕੁਮਾਰ, ਨਵਨੀਤ ਕੁਮਾਰ, ਵਿਜੈ ਕੁਮਾਰ, ਸੁਰਿੰਦਰ ਸਿੰਘ, ਉਮੇਸ਼ ਦੱਤ ਸ਼ਰਮਾ, ਦੀਪਕ ਸ਼ਰਮਾ, ਪ੍ਰਵੀਨ ਕੁਮਾਰ, ਦੀਪਾ ਰਾਣੀ, ਸੰਜੀਵਨੀ ਕੁਮਾਰੀ, ਰਿੰਪਲ ਕੁਮਾਰੀ, ਉਪਨੀਤ ਠਾਕੁਰ, ਪੂਨਮ ਦੇਵੀ, ਪੂਨਮ ਦਦਵਾਲ, ਸ਼ਿਵਾਨੀ, ਸੀਮਾ, ਅਨੀਤਾ, ਕਿਰਨ ਬਾਲਾ, ਵਿਕਰਾਂਤ ਸਿੰਘ, ਰੰਜਨਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਾਤਾਰਪੁਰ ਖੇਤਰ ਵਾਸੀ ਹਾਜ਼ਰ ਸਨ।