17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਗੰਨਾ ਕਿਸਾਨਾਂ ਨੇ ਸ਼ੂਗਰ ਮਿੱਲ ਮੁਕੇਰੀਆਂ ਸਾਹਮਣੇ ਨੈਸ਼ਨਲ ਹਾਈਵੇ ’ਤੇ ਟ੍ਰੈਫ਼ਿਕ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ

ਐਮਾਂ ਮਾਂਗਟ, 17 ਨਵੰਬਰ (ਗੁਰਾਇਆ)- ਜਲੰਧਰ-ਪਠਾਨੋਕਟ ਰਾਸ਼ਟਰੀ ਰਾਜ ਮਾਰਗ ’ਤੇ ਸ਼ੂਗਰ ਮਿਲ ਸਾਹਮਣੇ ਗੰਨਾ ਕਿਸਾਨਾਂ ਨੇ ਟ੍ਰੈਫ਼ਿਕ ਰੋਕ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਗੰਨਾ ਕਿਸਾਨਾਂ ਨੇ 10 ਨਵੰਬਰ ਨੂੰ ਵੱਖ-ਵੱਖ ਜ਼ਿਲ੍ਹਿਆਂ ਦੀ ਡੀ.

Ad Position 21
No active advertisement
ਅਜੀਤ ਡੈਸਕ 18-11-2026
ਐਮਾਂ ਮਾਂਗਟ, 17 ਨਵੰਬਰ (ਗੁਰਾਇਆ)- ਜਲੰਧਰ-ਪਠਾਨੋਕਟ ਰਾਸ਼ਟਰੀ ਰਾਜ ਮਾਰਗ ’ਤੇ ਸ਼ੂਗਰ ਮਿਲ ਸਾਹਮਣੇ ਗੰਨਾ ਕਿਸਾਨਾਂ ਨੇ ਟ੍ਰੈਫ਼ਿਕ ਰੋਕ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਗੰਨਾ ਕਿਸਾਨਾਂ ਨੇ 10 ਨਵੰਬਰ ਨੂੰ ਵੱਖ-ਵੱਖ ਜ਼ਿਲ੍ਹਿਆਂ ਦੀ ਡੀ.ਸੀ. ਨੂੰ ਮੰਗ ਪੱਤਰ ਦੇ ਕੇ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਅਤੇ 1 5 ਨਵੰਬਰ ਨੂੰ ਗੰਨਾ ਕਿਸਾਨਾਂ ਨੇ ਮੁਕੇਰੀਆਂ-ਪਠਾਨਕੋਟ ਹਾਈਵੇ ’ਤੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਸੀ। ਦੋ ਦਿਨਾਂ ਦੀ ਉਡੀਕ ਤੋਂ ਬਾਅਦ ਅੱਜ 17 ਨਵੰਬਰ ਨੂੰ ਕਿਸਾਨਾਂ ਵਲੋਂ ਸੜਕ ਜਾਮ ਕਰਕੇ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਦੇਸ਼ ਦੀ ਪ੍ਰਮੁੱਖ ਖੇਤੀ ਯੂਨੀਵਰਸਿਟੀਆਂ ਵਲੋਂ ਗੰਨੇ ਦੀ ਲਾਗਤ 392 ਰੁਪਏ ਨਿਰਧਾਰਿਤ ਕੀਤੀ ਹੈ। 392 ਲਾਗਤ ਦੇ ਬਾਵਜੂਦ ਕੇਂਦਰ ਸਰਕਾਰ ਵਲੋਂ ਗੰਨੇ ਦੀ ਕੀਮਤ 365 ਰੁਪਏ ਨਿਰਧਾਰਿਤ ਕੀਤੀ ਗਈ ਹੈ। ਲਾਗਤ ਮੁੱਲ ਤੋਂ ਵੀ ਘੱਟ ਰੇਟ ਤੈਅ ਕਰਨਾਂ ਗੰਨਾ ਕਿਸਾਨਾਂ ਨਾਲ ਵੱਡਾ ਧੱਕਾ ਹੈ। ਇਸ ਦੇ ਨਾਲ ਇਸ ਸਮੇਂ ਪੂਰੇ ਦੇਸ਼ ਦੇ ਗੰਨਾ ਕਿਸਾਨ ਘੱਟ ਰੇਟ ਨਾਲ ਹੋਣ ਵਾਲੇ ਨੁਕਸਾਨ ਤੋਂ ਪੀੜਤ ਹਨ। ਪੂਰੇ ਦੇਸ਼ ਦੇ ਗੰਨਾ ਕਿਸਾਨਾਂ ਵਲੋਂ 600 ਤੋਂ ਉਪਰ ਰੇਟ ਦੀ ਮੰਗ ਕੀਤੀ ਜਾ ਰਹੀ ਹੈ, ਇਸ ਦੇ ਨਾਲ ਗੰਨਾ ਕਿਸਾਨਾਂ ਦਾ 63 ਕਰੋੜ ਰੁਪਏ ਪਿਛਲੇ ਸਾਲਾਂ ਦਾ ਬਕਾਇਆ ਅਤੇ ਗੰਨੇ ਦੀ ਪੇਮੈਂਟ ਇਕ ਕਾਊਂਟਰ ਤੋਂ ਇਕੱਠੀ ਮਿਲਣੀ ਚਾਹੀਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਵਾਜਬ ਰੇਟ ਦੀ ਮੰਗ ਪੂਰੀ ਹੋਣ ਤੱਕ ਅੰਦੋਲਨ ਜਾਰੀ ਰਹੇਗਾ। ਇਸ ਮੌਕੇ ਦਲੀਪ ਸਿੰਘ ਠਾਕੁਰ, ਗੁਰਪ੍ਰਤਾਪ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਢਾਡੇਕਟਵਾਲ, ਬਾਬਾ ਗੁਰਦੇਵ ਸਿੰਘ, ਰਣਜੀਤ ਸਿੰਘ, ਗੁਰਨਾਮ ਸਿੰਘ, ਹਰਦੇਵ ਸਿੰਘ, ਜੁਝਾਰ ਸਿੰਘ, ਵਿਜੇ ਪ੍ਰਧਾਨ, ਸੁਰਜੀਤ ਸਿੰਘ, ਜਥੇਦਾਰ ਹਰਮਿੰਦਰ, ਮਨਦੀਪ ਸਿੰਘ, ਕਰਨੈਲ ਸਿੰਘ, ਉਂਕਾਰ ਸਿੰਘ, ਲਖਵਿੰਦਰ ਸਿੰਘ, ਸਾਹਿਬ ਸਿੰਘ, ਠਾਕੁਰ ਦਲੀਪ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਥੇਦਾਰ ਬਾਬਾ ਗੁਰਦੇਵ ਸਿੰਘ, ਰਣਦੀਪ ਸਿੰਘ ਧਨੋਆ, ਮਨਦੀਪ ਸਿੰਘ, ਨੰਬਰਦਾਰ ਬਲਜੀਤ ਸਿੰਘ ਨੀਟਾ, ਸਕੱਤਰ ਸਿੰਘ, ਰਿੱਕੀ ਠਾਕੁਰ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ ਸੰਧੂ, ਗੁਰਪ੍ਰਤਾਪ ਲੁਡਿਆਣੀ, ਦਵਿੰਦਰ ਬਸਰਾ, ਸੱਤਪਾਲ ਬੱਲ, ਮਲਕੀਤ ਢੱਟ, ਨਾਨਕ ਸਿੰਘ, ਬਲਜਿੰਦਰ ਸਿੰਘ, ਗੁਰਮੁਖ ਸਿੰਘ, ਕੁਲਵਿੰਦਰ ਸਿੰਘ, ਚਰਨਜੀਤ ਸਿੰਘ, ਜਸਪ੍ਰੀਤ ਸਿੰਘ, ਗਿੰਦਰ ਸਿੰਘ, ਜੈਮਲ ਸਿੰਘ, ਬੱਗਾ ਸਿੰਘ, ਸਲਿੰਦਰ ਸਿੰਘ, ਲਖਵੀਰ ਸਿੰਘ, ਅਮਰਜੀਤ ਸਿੰਘ, ਸਮਸ਼ੇਰ ਸਿੰਘ, ਮੋਹਣ ਸਿੰਘ, ਜਗਜੀਤ ਸਿੰਘ , ਬਲਜਿੰਦਰ ਚੀਮਾ, ਸੁਰਜੀਤ ਸਿੰਘ, ਬਲਜੀਤ ਸਿੰਘ, ਹਰਜੀਤ ਸਿੰਘ, ਸਮਿੰਦਰ ਸਿੰਘ, ਹਰਭਿੰਦਰ ਸਿੰਘ, ਬੱਬੂ ਬੇਗੋਵਾਲ, ਰਣਯੋਧ ਸਿੰਘ, ਕਮਲਜੀਤ ਸਿੰਘ, ਗੁਰਮੀਤ ਸਿੰਘ ਅਤੇ ਮਨਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭੰਗਾਲਾ ਦੀਆਂ ਸੜਕਾਂ ’ਤੇ ਬਿਨਾਂ ਨੰਬਰ ਪਲੇਟਾਂ ਵਾਲੇ ਮੋਟਰਸਾਈਕਲਾਂ ਦੀ ਭਰਮਾਰ, ਪੁਲਿਸ ਚੌਕੀ ਦੀ ਨਾਕਾਬੰਦੀ ਅਤੇ ਚੈਕਿੰਗ... ਅਗਲੀ ਖ਼ਬਰ ਫਰੈਕਫਰਟ ਦੇ ਪੁਸਤਕ ਮੇਲੇ ’ਚ ਪਰਹਾਰ ਦੀ ਪੁਸਤਕ ‘ਐਕਸਾਲਿਡ ਅਲਾਈਵ’ ਲੋਕ ਅਰਪਣ
Ad Position 24