ਸ਼ਹੀਦ ਬਾਬਾ ਧੰਨਾ ਸਿੰਘ ਦੀ ਬਰਸੀ ਅੱਜ
ਬੁੱਲ੍ਹੋਵਾਲ, 17 ਨਵੰਬਰ (ਲੁਗਾਣਾ)-ਸ਼ਹੀਦ ਬਾਬਾ ਧੰਨਾ ਸਿੰਘ ਦੀ ਯਾਦ ’ਚ 38ਵਾਂ ਬਰਸੀ ਸਮਾਗਮ ਪਿੰਡ ਕਾਲੂਵਾਹਰ ਵਿਖੇ 18 ਨਵੰਬਰ ਦਿਨ ਬੁੱਧਵਾਰ ਨੂੰ ਬਾਬਾ ਅਮਰੀਕ ਸਿੰਘ ਖ਼ਾਲਸਾ ਦੀ ਅਗਵਾਈ ’ਚ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਅਵਤਾਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਇਸ ਦਿਨ ਸਹਿਜ ਪਾਠ ਦੇ ਭੋਗ ਉਪਰੰਤ ਕਥਾ ਕੀਰਤਨ ਤੇ ਸ਼ਬਦ ਕੀਰਤਨ ਕਰਵਾਇਆ ਜਾਵੇਗਾ।
ਬੁੱਲ੍ਹੋਵਾਲ, 17 ਨਵੰਬਰ (ਲੁਗਾਣਾ)-ਸ਼ਹੀਦ ਬਾਬਾ ਧੰਨਾ ਸਿੰਘ ਦੀ ਯਾਦ ’ਚ 38ਵਾਂ ਬਰਸੀ ਸਮਾਗਮ ਪਿੰਡ ਕਾਲੂਵਾਹਰ ਵਿਖੇ 18 ਨਵੰਬਰ ਦਿਨ ਬੁੱਧਵਾਰ ਨੂੰ ਬਾਬਾ ਅਮਰੀਕ ਸਿੰਘ ਖ਼ਾਲਸਾ ਦੀ ਅਗਵਾਈ ’ਚ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਅਵਤਾਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਇਸ ਦਿਨ ਸਹਿਜ ਪਾਠ ਦੇ ਭੋਗ ਉਪਰੰਤ ਕਥਾ ਕੀਰਤਨ ਤੇ ਸ਼ਬਦ ਕੀਰਤਨ ਕਰਵਾਇਆ ਜਾਵੇਗਾ। ਇਸ ਦੌਰਾਨ ਸ਼ਹੀਦ ਬਾਬਾ ਧੰਨਾ ਸਿੰਘ ਦੀ ਯਾਦ ਅੰਦਰ ਹੈਲਥ ਕੇਅਰ ਦੀ ਟੀਮ ਵਲੋਂ ਮੁਫ਼ਤ ਟੈਸਟ ਸ਼ੂਗਰ, ਦਿਲ, ਲੀਵਰ ਦੇ ਟੈਸਟ ਕੀਤੇ ਜਾਣਗੇ, ਇਸ ਦੇ ਨਾਲ ਹੀ ਗੋਡਿਆਂ ਦੀ ਦਵਾਈ ਤੇ ਅੱਖਾਂ ਦੀ ਦਵਾਈ ਵੀ ਮੁਫ਼ਤ ਦਿੱਤੀ ਜਾਵੇਗੀ।