18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਖੰਡ ਮਿੱਲ ਦੇ ਸਾਹਮਣੇ ਲੱਗੇ ਧਰਨੇ ਦੌਰਾਨ ਹਨੇਰੇ ’ਚ ਖੜ੍ਹੀ ਟਰਾਲੀ ਨਾਲ ਮੋਟਰਸਾਈਕਲ ਦੀ ਟੱਕਰ, 1 ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ ਗੁੱਸੇ ’ਚ ਆਏ ਪਿੰਡ ਵਾਸੀਆਂ ਨੇ ਧਰਨਾਕਾਰੀਆਂ ’ਤੇ ਵੀ ਆਪਣਾ ਗੁੱਸਾ ਕੱਢਿਆ

ਐਮਾ ਮਾਂਗਟ, 18 ਨਵੰਬਰ (ਗੁਰਾਇਆ)-ਬੀਤੀ ਰਾਤ ਕਰੀਬ ਸਾਢੇ ਨੌਂ ਵਜੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸ਼ੂਗਰ ਮਿੱਲ ਮੁਕੇਰੀਆਂ ਦੇ ਸਾਹਮਣੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸੜਕ ਦੀ ਇੱਕ ਪਾਸੇ ਨੂੰ ਬੰਦ ਕਰਕੇ ਉੱਥੇ ਕਿਸਾਨਾਂ ਵਲੋਂ ਇੱਕ ਟਰਾਲੀ ਨੂੰ ਲਗਾ ਕੇ ਰਾਹ ਡੱਕਿਆ ਹੋਇਆ ਸੀ। ਇਸੇ ਦੌਰਾਨ ਹੀ ਇਕ ਮੋਟਰਸਾਈਕਲ ਜਿਸ ’ਤੇ 2 ਨੌਜਵਾਨ ਸਵਾਰ ਸਨ, ਇਸ ਟਰਾਲੀ ਨਾਲ ਟਕਰਾ ਜਾਂਦਾ ਹੈ ਅਤੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਂਦੇ ਹਨ।

Ad Position 21
No active advertisement
ਮ੍ਰਿਤਕ ਨਿਤੀਸ਼ ਕੁਮਾਰ ਦੀ ਫਾਇਲ ਫੋਟੋ। 19-11-2026
ਐਮਾ ਮਾਂਗਟ, 18 ਨਵੰਬਰ (ਗੁਰਾਇਆ)-ਬੀਤੀ ਰਾਤ ਕਰੀਬ ਸਾਢੇ ਨੌਂ ਵਜੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸ਼ੂਗਰ ਮਿੱਲ ਮੁਕੇਰੀਆਂ ਦੇ ਸਾਹਮਣੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸੜਕ ਦੀ ਇੱਕ ਪਾਸੇ ਨੂੰ ਬੰਦ ਕਰਕੇ ਉੱਥੇ ਕਿਸਾਨਾਂ ਵਲੋਂ ਇੱਕ ਟਰਾਲੀ ਨੂੰ ਲਗਾ ਕੇ ਰਾਹ ਡੱਕਿਆ ਹੋਇਆ ਸੀ। ਇਸੇ ਦੌਰਾਨ ਹੀ ਇਕ ਮੋਟਰਸਾਈਕਲ ਜਿਸ ’ਤੇ 2 ਨੌਜਵਾਨ ਸਵਾਰ ਸਨ, ਇਸ ਟਰਾਲੀ ਨਾਲ ਟਕਰਾ ਜਾਂਦਾ ਹੈ ਅਤੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਂਦੇ ਹਨ। ਇਨ੍ਹਾਂ ਦੋਵਾਂ ਜ਼ਖ਼ਮੀ ਨੌਜਵਾਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਲਿਆਂਦਾ ਜਾਂਦਾ ਹੈ ਜਿੱਥੇ ਡਾਕਟਰਾਂ ਨੇ ਇਕ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦੂਜੇ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਨਿਤੀਸ਼ ਕੁਮਾਰ (30) ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਦੱਗਣ ਥਾਣਾ ਮੁਕੇਰੀਆਂ ਵਜੋਂ ਹੋਈ, ਦੂਸਰੇ ਜ਼ਖ਼ਮੀ ਨੌਜਵਾਨ ਦੀ ਪਛਾਣ ਸਾਹਿਲ ਕਲਸੀ ਪੁੱਤਰ ਦਲਜੀਤ ਕਲਸੀ ਪਿੰਡ ਦੱਗਨ ਵਜੋਂ ਹੋਈ ਹੈ। ਇਸ ਹੋਏ ਹਾਦਸੇ ਦੀ ਖਬਰ ਜਦੋਂ ਪਿੰਡ ਦੇ ਲੋਕਾਂ ਨੂੰ ਮਿਲੀ ਤਾਂ ਵੱਡੀ ਗਿਣਤੀ ’ਚ ਲੋਕ ਧਰਨੇ ਵਾਲੀ ਜਗ੍ਹਾ ’ਤੇ ਪਹੁੰਚ ਗਏ। ਲੋਕਾਂ ਦਾ ਕਹਿਣਾ ਸੀ ਕਿ ਟਰਾਲੀ ਸਵੇਰ ਤੋਂ ਹੀ ਸੜਕ ’ਤੇ ਖੜ੍ਹੀ ਸੀ ਅਤੇ ਹਨੇਰੇ ’ਚ ਦਿਖਾਈ ਨਾ ਦੇਣ ਕਾਰਨ ਮੋਟਰਸਾਈਕਲ ਦੀ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਸੜਕ ਦੇ ਵਿਚਕਾਰ ਖੜ੍ਹੀ ਟਰਾਲੀ ਨੂੰ ਸਾਈਡ ’ਤੇ ਕੀਤਾ ਕਿ ਕੋਈ ਹੋਰ ਵਾਹਨ ਇਸ ਨਾਲ ਨਾ ਟਕਰਾ ਜਾਵੇ। ਮੁਕੇਰੀਆਂ ਪੁਲਿਸ ਬੜੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਧਰਨਾਕਾਰੀ ਕੁਝ ਕਿਸਾਨਾਂ ਦੇ ਉੱਪਰ ਮੁਕੇਰੀਆਂ ਪੁਲਿਸ ਵਲੋਂ ਪਰਚਾ ਦਰਜ ਕੀਤਾ ਗਿਆ ਹੈ ਜੋ ਕਿ ਸਵੇਰ ਤੋਂ ਹੀ ਇਸ ਰਸਤੇ ਨੂੰ ਬੰਦ ਕਰਕੇ ਬੈਠੇ ਹੋਏ ਸਨ ਅਤੇ ਰਾਹ ਖੋਲ੍ਹਣ ਨੂੰ ਵੀ ਤਿਆਰ ਨਹੀਂ ਸਨ। ਕਈ ਵਾਰ ਪ੍ਰਸ਼ਾਸਨ ਅਧਿਕਾਰੀਆਂ ਵਲੋਂ ਇਨ੍ਹਾਂ ਕਿਸਾਨਾਂ ਨੂੰ ਕਿਹਾ ਗਿਆ ਕਿ ਸੜਕ ਨੂੰ ਤੁਸੀਂ ਖਾਲੀ ਕਰ ਦਿਓ ਪਰ ਇਹ ਕਿਸਾਨ ਮੰਨਣ ਨੂੰ ਤਿਆਰ ਨਹੀਂ ਹੋ ਰਹੇ ਸਨ ਅਤੇ ਸੜਕ ਦੀ ਇੱਕ ਸਾਈਡ ਉੱਤੇ ਇਹ ਕਿਸਾਨ ਡਟੇ ਰਹੇ ਅਤੇ ਰਾਤ ਨੂੰ ਇਹ ਹਾਦਸਾ ਵਾਪਰ ਗਿਆ ।
Ad Position 22
No active advertisement
ਪਿਛਲੀ ਖ਼ਬਰ ਮਾਮਲੇ ਦੀ ਨਿਆਂਇਕ ਜਾਂਚ ਹੋਵੇ-ਸੂਦ ਅਗਲੀ ਖ਼ਬਰ ਮਨੁੱਖੀ ਅਧਿਕਾਰਾਂ ਨਾਲ ਜੁੜੇ ਮਾਮਲਿਆਂ ਤੇ ਕੇਂਦਰੀ ਯੋਜਨਾਵਾਂ ਦੀ ਨਿਯਮਿਤ ਸਮੀਖਿਆ ਕਰਨ ਅਧਿਕਾਰੀ-ਪ੍ਰਿਯਾਂਕ ਕਾਨੂੰਗੋ ਕੌ...
Ad Position 24