19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਕੈਂਬਰਿਜ ਅਰਥ ਸਕੂਲ ਵਿਚ ਸਾਲਾਨਾ ਸਪੋਰਟਸ ਕਾਰਨੀਵਾਲ ਅੱਜ

ਕੋਟਫ਼ਤੂਹੀ, 19 ਨਵੰਬਰ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਰਾਤ ਸਥਾਨਕ ਬਾਜ਼ਾਰ ਦੀਆਂ ਵੱਡੀਆਂ ਦੁਕਾਨਾਂ (ਸ਼ੋਅਰੂਮਾਂ) ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ, ਦੋ ਦੁਕਾਨਾਂ ’ਚ ਨਕਦੀ ਉਡਾਈ ਤੇ ਦੋ ਦੁਕਾਨਾਂ ਦੇ ਮਾਲਕਾਂ ਦੇ ਜਾਗਣ ਕਰਕੇ ਚੋਰਾਂ ਨੂੰ ਉੱਥੋਂ ਭੱਜਣਾ ਪਿਆ। ਜਾਣਕਾਰੀ ਅਨੁਸਾਰ ਬਾਜ਼ਾਰ ਦੀ ਕਰਿਆਨੇ ਦੀ ਵੱਡੀ ਦੁਕਾਨ ਲਾਡੀ ਦੀ ਹੱਟੀ ਦੇ ਮਾਲਕ ਵਿਸ਼ਾਲ ਗੁਪਤਾ ਨੇ ਦੱਸਿਆ ਕਿ ਚੋਰ ਰਾਤ ਪੌਣੇ ਇਕ ਦੇ ਕਰੀਬ ਲਗਭਗ ਦੁਕਾਨ ਦੇ ਉੱਪਰਲੀ ਮੰਜ਼ਿਲ ਦਾ ਦਰਵਾਜ਼ਾ ਪੁੱਟ ਕੇ ਅੰਦਰ ਦਾਖਲ ਹੋਏ ਤੇ ਅੰਦਰੋਂ ਗੱਲੇ ਵਿਚ ਪਈ ਡੇਢ ਲੱਖ ਰੁਪਏ ਦੇ ਕਰੀਬ ਨਕਦੀ ਲੈ ਗਏ ਤੇ ਅੰਦਰ ਪਿਆ ਹੋਰ ਕੀਮਤੀ ਸਾਮਾਨ ਜਿਸ ਸਬੰਧੀ ਅੰਦਾਜਾ ਲਗਾਉਣਾ ਮੁਸ਼ਕਿਲ ਹੈ ਚੋਰ ਚੋਰੀ ਕਰ ਕੇ ਲੈ ਗਏ।

Ad Position 21
No active advertisement
ਕੈਂਬਰਿਜ ਅਰਥ ਸਕੂਲ ਵਿਚ ਸਾਲਾਨਾ ਸਪੋਰਟਸ ਕਾਰਨੀਵਾਲ ਅੱਜ 20-11-2026
ਕੋਟਫ਼ਤੂਹੀ, 19 ਨਵੰਬਰ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਰਾਤ ਸਥਾਨਕ ਬਾਜ਼ਾਰ ਦੀਆਂ ਵੱਡੀਆਂ ਦੁਕਾਨਾਂ (ਸ਼ੋਅਰੂਮਾਂ) ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ, ਦੋ ਦੁਕਾਨਾਂ ’ਚ ਨਕਦੀ ਉਡਾਈ ਤੇ ਦੋ ਦੁਕਾਨਾਂ ਦੇ ਮਾਲਕਾਂ ਦੇ ਜਾਗਣ ਕਰਕੇ ਚੋਰਾਂ ਨੂੰ ਉੱਥੋਂ ਭੱਜਣਾ ਪਿਆ। ਜਾਣਕਾਰੀ ਅਨੁਸਾਰ ਬਾਜ਼ਾਰ ਦੀ ਕਰਿਆਨੇ ਦੀ ਵੱਡੀ ਦੁਕਾਨ ਲਾਡੀ ਦੀ ਹੱਟੀ ਦੇ ਮਾਲਕ ਵਿਸ਼ਾਲ ਗੁਪਤਾ ਨੇ ਦੱਸਿਆ ਕਿ ਚੋਰ ਰਾਤ ਪੌਣੇ ਇਕ ਦੇ ਕਰੀਬ ਲਗਭਗ ਦੁਕਾਨ ਦੇ ਉੱਪਰਲੀ ਮੰਜ਼ਿਲ ਦਾ ਦਰਵਾਜ਼ਾ ਪੁੱਟ ਕੇ ਅੰਦਰ ਦਾਖਲ ਹੋਏ ਤੇ ਅੰਦਰੋਂ ਗੱਲੇ ਵਿਚ ਪਈ ਡੇਢ ਲੱਖ ਰੁਪਏ ਦੇ ਕਰੀਬ ਨਕਦੀ ਲੈ ਗਏ ਤੇ ਅੰਦਰ ਪਿਆ ਹੋਰ ਕੀਮਤੀ ਸਾਮਾਨ ਜਿਸ ਸਬੰਧੀ ਅੰਦਾਜਾ ਲਗਾਉਣਾ ਮੁਸ਼ਕਿਲ ਹੈ ਚੋਰ ਚੋਰੀ ਕਰ ਕੇ ਲੈ ਗਏ। ਇਹ ਚੋਰ ਫਿਰ ਬਾਜ਼ਾਰ ਦੇ ਵੱਡੇ ਫ਼ਰਨੀਚਰ ਦੇ ਸ਼ੋਅਰੂਮ ਲਵਲੀ ਫ਼ਰਨੀਚਰ ਹਾਊਸ ਵਿਖੇ ਗਏ, ਇਸ ਸਬੰਧ ਵਿਚ ਸ਼ੋਅਰੂਮ ਦੇ ਮਾਲਕ ਰੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਚੋਰ ਪਿਛਲੇ ਪਾਸੇ ਦੀ ਸ਼ੋਅਰੂਮ ਅੰਦਰ ਦਾਖਲ ਹੋਏ ਤੇ ਲਗਪਗ ਰਾਤ ਇਕ ਕੁ ਵਜੇ ਦੇ ਕਰੀਬ ਅੰਦਰ ਅਲਮਾਰੀ ਤੋੜ ਕੇ ਅੰਦਰੋਂ ਢਾਈ ਲੱਖ ਰੁਪਏ ਨਕਦੀ ਚੋਰੀ ਕਰ ਕੇ ਲੈ ਗਏ, ਜਦਕਿ ਅੰਦਰ ਦੋ ਚੋਰ ਟਾਰਚਾਂ ਦੀ ਮਦਦ ਨਾਲ ਚੋਰੀ ਕਰ ਦੇ ਵਿਖਾਈ ਦਿੰਦੇ ਹਨ, ਇਸੇ ਤਰ੍ਹਾਂ ਇਹ ਚੋਰ ਨਾਲ ਲੱਗਦੇ ਵੱਡੇ ਸ਼ੋਅ ਰੂਮ ਗੁਰੂ ਨਾਨਕ ਕਲਾਥ ਹਾਊਸ ਵਾਲਿਆ ਦੇ ਅੰਦਰ ਦਾਖਲ ਹੋਏ ਉਨ੍ਹਾਂ ਦੇ ਪਰਿਵਾਰ ਦੀ ਉੱਪਰ ਰਿਹਾਇਸ਼ ਹੋਣ ਕਰ ਕੇ ਉਨ੍ਹਾਂ ਦੇ ਕਮਰਿਆਂ ਨੂੰ ਚੋਰਾਂ ਨੇ ਬਾਹਰੋਂ ਬੰਦ ਕਰ ਕੇ ਚੋਰੀ ਨੂੰ ਅੰਜਾਮ ਦੇਣ ਲੱਗੇ ਤਾਂ ਪਰਿਵਾਰ ਦੇ ਜਾਗ ਪੈਣ ਤੇ ਰੋਲਾ ਪੈਣ ’ਤੇ ਉਹ ਨਾਲ ਲੱਗਦੇ ਵੱਡੇ ਬਿਜਲੀ ਦੇ ਸ਼ੋਅਰੂਮ ਪਰਮਾਰ ਇਲੈਕਟ੍ਰੋਨਿਕ ਦੇ ਅੰਦਰ ਨਾਲ ਦੀ ਬਿਲਡਿੰਗ ਨੂੰ ਲੱਕੜੀ ਦੀ ਰੰਗ ਕਰਨ ਵਾਲੀ ਘੋੜੀ ਲੱਗਾ ਕੇ ਉੱਪਰ ਹੋਰ 10 ਫੁੱਟ ਦੇ ਕਰੀਬ ਆਪਣੇ ਇੱਕ ਸਾਥੀ ਉੱਪਰ ਉਛਾਲ ਕੇ ਅੰਦਰ ਭੇਜਿਆ, ਜਿਸ ਨਾਲ ਆਸ-ਪਾਸ ਰੋਲਾ ਪੈਣ ਕਰਕੇ ਇਨ੍ਹਾਂ ਚੋਰਾਂ ਦਾ ਇਕ ਸਾਥੀ ਪੰਜਵੀ ਮੰਜ਼ਿਲ ਤੋਂ 22 ਫੁੱਟ ਦੇ ਕਰੀਬ ਉਚਾਈ ਤੋਂ ਛਾਲ ਮਾਰਣ ਕਰ ਕੇ ਜ਼ਖਮੀ ਹੋ ਗਿਆ, ਜਿਸ ਨੂੰ ਉਸ ਦੇ ਸਾਥੀ ਚੋਰ ਆਪਣੇ ਮੋਢੇ ਉੱਪਰ ਲੱਦ ਕੇ 14 ਫੁੱਟ ਦੇ ਕਰੀਬ ਇੱਕ ਹੋਰ ਕੰਧ ਨੂੰ ਟਪਾ ਕੇ ਲੈ ਗਏ, ਜਦਕਿ ਦੁਕਾਨਾਂ ਅੰਦਰ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੇ ਅਨੁਸਾਰ ਇਨ੍ਹਾਂ ਚੋਰਾਂ ਨੇ ਮੂੰਹ ਬੰਨ੍ਹੇ ਹੋਏ ਸਨ, ਜਿਨ੍ਹਾਂ ਦੀ ਗਿਣਤੀ ਤਿੰਨ ਦੇ ਕਰੀਬ ਮਿਲਦੀ ਹੈ।
Ad Position 22
No active advertisement
ਪਿਛਲੀ ਖ਼ਬਰ ਐਡ: ਸਿੱਧੂ ਵਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਅਗਲੀ ਖ਼ਬਰ ਵੋਟਰ ਜਾਗਰੂਕਤਾ ਗਤੀਵਿਧੀਆਂ ਤੇ 100 ਫ਼ੀਸਦੀ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਦੇ ਨਿਰਦੇਸ਼–ਏ.ਡੀ.ਸੀ.
Ad Position 24