ਮੌਸਮ ਕਾਰਨ ਖ਼ਰਾਬ ਹੋਏ ਮਟਰਾਂ ਦੇ 7 ਖੇਤਾਂ ’ਤੇ ਚਲਾਇਆ ਟਰੈਕਟਰ
ਚੱਬੇਵਾਲ, 21 ਨਵੰਬਰ (ਰਾਜੀਵ ਭਾਰਦਵਾਜ)-ਮੌਸਮ ਦੀ ਮਾਰ ਕਾਰਨ ਮਟਰਾਂ ਦੀ ਫ਼ਸਲ ਖ਼ਰਾਬ ਹੋਣ ਨਾਲ ਕਿਸਾਨ ਬਹੁਤ ਪ੍ਰੇਸ਼ਾਨ ਹਨ । ਇਸੇ ਤਰ੍ਹਾਂ ਇੱਕ ਨਿਰਾਸ਼ ਕਿਸਾਨ ਨੇ ਆਪਣੇ ਮਟਰਾਂ ਦੇ ਸੱਤ ਖੇਤਾਂ ’ਤੇ ਟਰੈਕਟਰ ਚਲਾ ਕੇ ਵਾਹ ਦਿੱਤੇ ਹਨ।
ਚੱਬੇਵਾਲ, 21 ਨਵੰਬਰ (ਰਾਜੀਵ ਭਾਰਦਵਾਜ)-ਮੌਸਮ ਦੀ ਮਾਰ ਕਾਰਨ ਮਟਰਾਂ ਦੀ ਫ਼ਸਲ ਖ਼ਰਾਬ ਹੋਣ ਨਾਲ ਕਿਸਾਨ ਬਹੁਤ ਪ੍ਰੇਸ਼ਾਨ ਹਨ । ਇਸੇ ਤਰ੍ਹਾਂ ਇੱਕ ਨਿਰਾਸ਼ ਕਿਸਾਨ ਨੇ ਆਪਣੇ ਮਟਰਾਂ ਦੇ ਸੱਤ ਖੇਤਾਂ ’ਤੇ ਟਰੈਕਟਰ ਚਲਾ ਕੇ ਵਾਹ ਦਿੱਤੇ ਹਨ। ਜਾਣਕਾਰੀ ਦਿੰਦੇ ਹੋਏ ਬਲਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਲਹਿਲੀ ਖ਼ੁਰਦ ਨੇ ਦੱਸਿਆ ਕਿ ਉਹ ਚੱਬੇਵਾਲ ਵਿਚ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦਾ ਹੈ ਅਤੇ ਉਸ ਨੇ ਸੱਤ ਖੇਤਾਂ ਵਿਚ ਹਰ ਸਾਲ ਦੀ ਤਰਾਂ ਮਟਰ ਬੀਜੇ ਸਨ, ਪਰ ਇਸ ਬਾਰ ਮੌਸਮ ਵਿਚ ਵੱਧ ਤਾਪਮਾਨ ਹੋਣ ਕਾਰਨ ਉਸ ਦੇ ਇਹ ਸੱਤ ਖੇਤਾਂ ਵਿਚ ਜੰਮੇ ਮਟਰ ਬਿਲਕੁਲ ਸੁੱਕ ਗਏ ਹਨ। ਉਸ ਨੇ ਦੱਸਿਆ ਕਿ ਇਨ੍ਹਾਂ ਖੇਤਾਂ ਵਿਚੋਂ ਇੱਕ ਵੀ ਮਟਰਾਂ ਦੀ ਫਲੀ ਤੋੜਨਯੋਗ ਨਹੀਂ ਸੀ, ਜਿਸ ਕਰਕੇ ਉਸ ਨੇ ਇਸ ਫ਼ਸਲ ਨੂੰ ਖੇਤ ਦੇ ਵਿਚ ਹੀ ਜੋਤ ਦਿੱਤਾ। ਉਸ ਨੇ ਦੱਸਿਆ ਕਿ ਉਹ ਲਗਪਗ ਪਿਛਲੇ ਤੀਹ ਸਾਲ ਤੋਂ ਖੇਤੀ ਕਰ ਰਿਹਾ ਹੈ ਅਤੇ ਹਰ ਸਾਲ ਮਟਰਾਂ ਦੀ ਫ਼ਸਲ ਦੀ ਖੇਤੀ ਵੀ ਕਰਦਾ ਹੈ, ਪਰ ਅਜਿਹਾ ਕਦੇ ਵੀ ਨਹੀਂ ਹੋਇਆ ਜੋ ਇਸ ਵਾਰ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਖੇਤ ਦੇ ਵਿਚ ਹੀ ਜੋਤਣਾ ਪਿਆ ਹੋਵੇ। ਉਸ ਨੇ ਦੱਸਿਆ ਕਿ ਠੇਕੇ ਤੋਂ ਬਿਨਾਂ ਇੱਕ ਖੇਤ ਉੱਪਰ ਲਗਭਗ ਵੀਹ ਹਜ਼ਾਰ ਦੇ ਕਰੀਬ ਖ਼ਰਚਾ ਹੋਇਆ ਸੀ।