21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸ੍ਰੀ ਕ੍ਰਿਸ਼ਨ ਲੀਲ੍ਹਾ ਮੇਲੇ ਸੰਬੰਧੀ ਰੱਥ ਯਾਤਰਾ ਕੱਢੀ

ਗੜ੍ਹਸ਼ੰਕਰ, 21 ਨਵੰਬਰ (ਧਾਲੀਵਾਲ)-ਗੜ੍ਹਸ਼ੰਕਰ ਵਿਚ ਸਦੀਆਂ ਤੋਂ ਚਲੀ ਆ ਰਹੀ ਪਰੰਪਰਾ ਅਨੁਸਾਰ ਗੜ੍ਹਸ਼ੰਕਰ ਸ਼ਹਿਰ ਦੀ ਸੁੱਖ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਸ਼੍ਰੀ ਕ੍ਰਿਸ਼ਨ ਲੀਲ੍ਹਾ ਮੇਲੇ ਮੌਕੇ ਹਵਨ ਯੁੱਗ ਉਪਰੰਤ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਤੋਂ ਸ਼ਹਿਰ ਵਿਚ ਰੱਥ ਯਾਤਰਾ ਕੱਢੀ ਗਈ ਜਿਸ ਵਿਚ ਸ਼ਹਿਰ ਦੇ ਮੋਹਤਵਰ ਸੱਜਣਾਂ ਤੋਂ ਇਲਾਵਾ ਸੰਗਤਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸ਼੍ਰੀ ਕ੍ਰਿਸ਼ਨ ਲੀਲ੍ਹਾ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਣਾ ਚੰਦਰਭਾਨ, ਸਮਾਜ ਸੇਵੀ ਦਲਜੀਤ ਸਿੰਘ ਬੈਂਸ ਅਤੇ ਰਾਜੀਵ ਰਾਣਾ ਨੇ ਦੱਸਿਆ ਕਿ ਸ਼੍ਰੀਮਦ ਭਗਵਤ ਕਥਾ ਉਪਰੰਤ 22 ਤੋਂ 24 ਨਵੰਬਰ ਤੱਕ ਕੁਸ਼ਤੀਆਂ ਅਤੇ ਕਬੱਡੀ ਮੈਚ ਕਰਵਾਏ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 22-11-2026
ਗੜ੍ਹਸ਼ੰਕਰ, 21 ਨਵੰਬਰ (ਧਾਲੀਵਾਲ)-ਗੜ੍ਹਸ਼ੰਕਰ ਵਿਚ ਸਦੀਆਂ ਤੋਂ ਚਲੀ ਆ ਰਹੀ ਪਰੰਪਰਾ ਅਨੁਸਾਰ ਗੜ੍ਹਸ਼ੰਕਰ ਸ਼ਹਿਰ ਦੀ ਸੁੱਖ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਸ਼੍ਰੀ ਕ੍ਰਿਸ਼ਨ ਲੀਲ੍ਹਾ ਮੇਲੇ ਮੌਕੇ ਹਵਨ ਯੁੱਗ ਉਪਰੰਤ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਤੋਂ ਸ਼ਹਿਰ ਵਿਚ ਰੱਥ ਯਾਤਰਾ ਕੱਢੀ ਗਈ ਜਿਸ ਵਿਚ ਸ਼ਹਿਰ ਦੇ ਮੋਹਤਵਰ ਸੱਜਣਾਂ ਤੋਂ ਇਲਾਵਾ ਸੰਗਤਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸ਼੍ਰੀ ਕ੍ਰਿਸ਼ਨ ਲੀਲ੍ਹਾ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਣਾ ਚੰਦਰਭਾਨ, ਸਮਾਜ ਸੇਵੀ ਦਲਜੀਤ ਸਿੰਘ ਬੈਂਸ ਅਤੇ ਰਾਜੀਵ ਰਾਣਾ ਨੇ ਦੱਸਿਆ ਕਿ ਸ਼੍ਰੀਮਦ ਭਗਵਤ ਕਥਾ ਉਪਰੰਤ 22 ਤੋਂ 24 ਨਵੰਬਰ ਤੱਕ ਕੁਸ਼ਤੀਆਂ ਅਤੇ ਕਬੱਡੀ ਮੈਚ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 22 ਨੂੰ ਕਬੱਡੀ ਮੈਚ 60 ਕਿੱਲੋ ਵਰਗ, 23 ਨੂੰ ਕਬੱਡੀ ਆਲ ਓਪਨ ਅਤੇ 24 ਨਵੰਬਰ ਨੂੰ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਜਾਣਗੇ ਉਪਰੰਤ ਸ਼ਾਮ 5 ਵਜੇ ਕੰਸ ਵੱਧ ਕੀਤਾ ਜਾਵੇ। ਰੱਥ ਯਾਤਰਾ ਵਿਚ ਕੁਲਵੀਰ ਸਿੰਘ ਜੇ.ਈ., ਦਵਿੰਦਰ ਰਾਣਾ, ਰਾਕੇਸ਼ ਕੁਮਾਰ, ਅਮਰਪ੍ਰੀਤ ਸਿੰਘ ਲਾਲੀ, ਰਜਿੰਦਰ ਸਿੰਘ ਸ਼ੂਕਾ, ਦਲਜੀਤ ਸਿੰਘ ਬੈਂਸ, ਭਜਨ ਸਿੰਘ ਠੇਕੇਦਾਰ, ਰਮਨ ਕੁਮਾਰ ਸਮੁੰਦੜਾ, ਰਿੰਕੂ ਚਾਂਦਪੁਰੀ, ਸੰਜੀਵ ਕਟਾਰੀਆ, ਨਵੀਨ ਬੱਸੀ, ਰਾਜੀਵ ਰਾਣਾ, ਡਾ. ਕਰਮਜੀਤ ਹਸਤੀਰ, ਵਿਨੇ ਕੁਮਾਰ, ਬਲਵਿੰਦਰ ਟੋਨੀ, ਸੁੱਚਾ ਸਿੰਘ ਮਾਰਸ਼ਲ ਬਿਲੜੋਂ, ਹਰਬੰਸ ਭੱਟੀ, ਰਵਿੰਦਰ ਗੌਤਮ, ਰਾਣਾ ਉਦੈ ਭਾਨ ਸਿੰਘ, ਬੀ.ਐੱਨ. ਸੰਘਾ ਤੇ ਹੋਰ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਧਾਮੀ ਦਾ ਪ੍ਰਧਾਨ ਬਣਨ ’ਤੇ ਕੱਲਰ ਖ਼ਾਲਸਾ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ਼ ਵਲੋਂ ਸਨਮਾਨ ਅਗਲੀ ਖ਼ਬਰ ਏਂਜਲ ਕਾਨਵੈਂਟ ਸਕੂਲ ਵਿਖੇ ਸਾਲਾਨਾ ਸਪੋਰਟਸ ਮੀਟ-2026 ਸ਼ਾਨੋ-ਸ਼ੌਕਤ ਨਾਲ ਸਮਾਪਤ
Ad Position 24