21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਭੋਗ ’ਤੇ ਵਿਸ਼ੇਸ਼-ਮੈਨੇਜਰ ਮਲੂਕ ਸਿੰਘ ਨਰਵਾਲ

ਅੱਡਾ ਸਰਾਂ - ਸਹਿਕਾਰੀ ਬੈਂਕ ਤੋਂ ਮੈਨੇਜਰ ਵਜੋਂ ਸੇਵਾ ਮੁਕਤ ਹੋਏ ਸਵ. ਮਲੂਕ ਸਿੰਘ ਨਰਵਾਲ ਦਾ ਜਨਮ 6 ਜੂਨ 1952 ਨੂੰ ਪਿੰਡ ਦਰੀਆ ਵਿਖੇ ਪਿਤਾ ਸ਼ਿੰਗਾਰਾ ਸਿੰਘ ਅਤੇ ਮਾਤਾ ਤੇਜ ਕੌਰ ਦੇ ਘਰ ਹੋਇਆ।

Ad Position 21
No active advertisement
ਅਜੀਤ ਡੈਸਕ 22-11-2026
ਅੱਡਾ ਸਰਾਂ - ਸਹਿਕਾਰੀ ਬੈਂਕ ਤੋਂ ਮੈਨੇਜਰ ਵਜੋਂ ਸੇਵਾ ਮੁਕਤ ਹੋਏ ਸਵ. ਮਲੂਕ ਸਿੰਘ ਨਰਵਾਲ ਦਾ ਜਨਮ 6 ਜੂਨ 1952 ਨੂੰ ਪਿੰਡ ਦਰੀਆ ਵਿਖੇ ਪਿਤਾ ਸ਼ਿੰਗਾਰਾ ਸਿੰਘ ਅਤੇ ਮਾਤਾ ਤੇਜ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਗਿਆਨੀ ਕਰਤਾਰ ਸਿੰਘ ਸਰਕਾਰੀ ਕਾਲਜ, ਟਾਂਡਾ ਤੋਂ ਰਾਜਨੀਤੀ ਸ਼ਾਸਤਰ ਵਿਸ਼ੇ ’ਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕੀਤੀ। ਬਤੌਰ ਸੀਨੀਅਰ ਮੈਨੇਜਰ ਉਨ੍ਹਾਂ ਨੇ ਬੁੱਲ੍ਹੋਵਾਲ ਬ੍ਰਾਂਚ, ਮੁੱਖ ਦਫ਼ਤਰ ਹੁਸ਼ਿਆਰਪੁਰ, ਟਾਂਡਾ, ਮਿਆਣੀ, ਕੰਧਾਲਾ ਸ਼ੇਖਾਂ, ਘੋੜੇਵਾਹਾ ਅਤੇ ਮਾਣਕ ਢੇਰੀ ਦੀਆਂ ਬ੍ਰਾਂਚਾਂ ਵਿਚ ਬੇਦਾਗ਼ ਨੌਕਰੀ ਕਰਨ ਉਪਰੰਤ 2010 ’ਚ ਸੇਵਾ ਮੁਕਤ ਹੋਏ । ਸੇਵਾ ਮੁਕਤੀ ਤੋਂ ਬਾਅਦ ਉਹ ਖੇਤੀਬਾੜੀ ਅਤੇ ਪਿੰਡ ਦੇ ਸਮਾਜਿਕ ਜੀਵਨ ਨਾਲ ਵੀ ਜੁੜੇ ਰਹੇ। ਭਾਵੇਂ ਉਨ੍ਹਾਂ ਕੋਲ ਕੈਨੇਡਾ ਦੀ ਪੀ.ਆਰ. ਵੀ ਸੀ, ਪਰ ਉਨ੍ਹਾਂ ਨੇ ਵਿਦੇਸ਼ ਵਿਚ ਰਹਿਣ ਦੀ ਬਜਾਏ ਆਪਣੀ ਮਿੱਟੀ, ਆਪਣੇ ਪਿੰਡ ਅਤੇ ਆਪਣੇ ਦੇਸ਼ ਵਿਚ ਰਹਿਣ ਨੂੰ ਹਮੇਸ਼ਾ ਤਰਜੀਹ ਦਿੱਤੀ। ਉਨ੍ਹਾਂ ਦੇ ਪਰਿਵਾਰ ‘ਚ ਪਤਨੀ ਜਸਵਿੰਦਰ ਕੌਰ, ਪੁੱਤਰ ਐਡਵੋਕੇਟ ਦਮਨਦੀਪ ਸਿੰਘ ਨਰਵਾਲ, ਨੂੰਹ ਮਨਦੀਪ ਕੌਰ, ਪੋਤਰੀਆਂ ਹਸਰਤ ਅਤੇ ਈਮਾਨਤ ਅਤੇ ਧੀ ਅਮਨਦੀਪ ਕੌਰ ਚੌਹਾਨ ਹਨ। ਉਨ੍ਹਾਂ ਦੀ ਧੀ ਆਪਣੇ ਪਰਿਵਾਰ ਸਮੇਤ ਕੈਨੇਡਾ ’ਚ ਸੁਖੀ ਜੀਵਨ ਬਤੀਤ ਕਰ ਰਹੀ ਹੈ। ਉਨ੍ਹਾਂ ਦੇ ਪੁੱਤਰ ਐਡਵੋਕੇਟ ਦਮਨਦੀਪ ਸਿੰਘ ਨਰਵਾਲ ਕਾਂਗਰਸ ਪਾਰਟੀ ਦੇ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਹੁਸ਼ਿਆਰਪੁਰ ਹਨ। ਉਨ੍ਹਾਂ ਦੀ ਪਤਨੀ ਜਸਵਿੰਦਰ ਕੌਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕੰਧਾਲਾ ਜੱਟਾਂ ਤੋਂ ਮੈਂਬਰ ਰਹਿ ਚੁੱਕੇ ਹਨ ਅਤੇ ਮੌਜੂਦਾ ਸਮੇਂ ਪਿੰਡ ਦਰੀਆ ਦੇ ਸਰਪੰਚ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਅੱਜ 22 ਨਵੰਬਰ ਨੂੰ ਉਨ੍ਹਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਦਰੀਆ ਵਿਖੇ ਉਨ੍ਹਾਂ ਦੇ ਗ੍ਰਹਿ ਦੁਪਹਿਰ 12 ਤੋਂ 1:30 ਵਜੇ ਤੱਕ ਹੋਵੇਗਾ । - ਹਰਜਿੰਦਰ ਸਿੰਘ ਮਸੀਤੀ
Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਚੋਣਾਂ ਸੰਬੰਧੀ ਜਥੇ. ਗਾਬੜੀਆ ਵਲੋਂ ਵੱਖ-ਵੱਖ ਹਲਕਿਆਂ ’ਚ ਅਹੁਦੇਦਾਰਾਂ ਤੇ ਵਰਕਰਾਂ ਨਾਲ ਮੀਟਿੰਗਾਂ ਅਗਲੀ ਖ਼ਬਰ ਐਡਵੋਕੇਟ ਧਾਮੀ ਦੇ 6ਵੀਂ ਵਾਰ ਪ੍ਰਧਾਨ ਬਣਨ ਨਾਲ ਸਿੱਖ ਪੰਥ ’ਚ ਖ਼ੁਸ਼ੀ ਦੀ ਲਹਿਰ-ਐਡ: ਘੁੰਮਣ
Ad Position 24