ਭਾਜਪਾ ਦਾ ਦੇਸ਼ ’ਚ ਜਨ-ਆਧਾਰ ਮਜ਼ਬੂਤ ਕਰਨ ’ਚ ਮਿਹਨਤੀ ਵਰਕਰਾਂ ਦਾ ਅਹਿਮ ਯੋਗਦਾਨ-ਮਿਨਹਾਸ
ਦਸੂਹਾ, 23 ਨਵੰਬਰ (ਭੁੱਲਰ)-ਭਾਰਤੀ ਜਨਤਾ ਪਾਰਟੀ ਹੁਸ਼ਿਆਰਪੁਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਦੀ ਪ੍ਰਧਾਨਗੀ ਹੇਠ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਸੰਗਠਨਾਤਮਕ ਬੈਠਕ ਸਥਾਨਕ ਰਾਇਲ ਪੈਲੇਸ ਦਸੂਹਾ ਵਿਖੇ ਹੋਈ। ਇਸ ’ਚ ਵਿਸ਼ੇਸ਼ ਤੌਰ ’ਤੇ ਸੰਗਠਨ ਮਹਾਂ ਮੰਤਰੀ ਸ੍ਰੀਨਿਵਾਸਲੂ, ਸਾਬਕਾ ਸਾਂਸਦ ਤੇ ਜ਼ਿਲ੍ਹਾ ਭਾਜਪਾ ਨਵ-ਨਿਯੁਕਤ ਇੰਚਾਰਜ ਸੁਰੇਸ਼ ਚੰਦੇਲ, ਵਿਧਾਇਕ ਜੰਗੀ ਲਾਲ ਮਹਾਜਨ, ਜ਼ਿਲ੍ਹਾ ਪ੍ਰਭਾਰੀ ਰਾਕੇਸ਼ ਸ਼ਰਮਾ, ਦਸੂਹਾ ਵਿਧਾਨ ਸਭਾ ਇੰਚਾਰਜ ਭੀਮ ਸਿੰਘ, ਮੁਕੇਰੀਆਂ ਵਿਧਾਨ ਸਭਾ ਇੰਚਾਰਜ ਰਾਮ ਕੁਮਾਰ ਸ਼ਰਮਾ, ਪ੍ਰਦੇਸ਼ ਸਕੱਤਰ ਤੇ ਦਿਹਾਤੀ ਪ੍ਰਭਾਰੀ ਰਾਕੇਸ਼ ਸ਼ਰਮਾ, ਸਾਬਕਾ ਮੰਤਰੀ ਅਰੁਣੇਸ਼ ਸ਼ਾਕਰ, ਹਲਕਾ ਇੰਚਾਰਜ ਰਘੁਨਾਥ ਸਿੰਘ ਰਾਣਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਦਸੂਹਾ, 23 ਨਵੰਬਰ (ਭੁੱਲਰ)-ਭਾਰਤੀ ਜਨਤਾ ਪਾਰਟੀ ਹੁਸ਼ਿਆਰਪੁਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਦੀ ਪ੍ਰਧਾਨਗੀ ਹੇਠ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਸੰਗਠਨਾਤਮਕ ਬੈਠਕ ਸਥਾਨਕ ਰਾਇਲ ਪੈਲੇਸ ਦਸੂਹਾ ਵਿਖੇ ਹੋਈ। ਇਸ ’ਚ ਵਿਸ਼ੇਸ਼ ਤੌਰ ’ਤੇ ਸੰਗਠਨ ਮਹਾਂ ਮੰਤਰੀ ਸ੍ਰੀਨਿਵਾਸਲੂ, ਸਾਬਕਾ ਸਾਂਸਦ ਤੇ ਜ਼ਿਲ੍ਹਾ ਭਾਜਪਾ ਨਵ-ਨਿਯੁਕਤ ਇੰਚਾਰਜ ਸੁਰੇਸ਼ ਚੰਦੇਲ, ਵਿਧਾਇਕ ਜੰਗੀ ਲਾਲ ਮਹਾਜਨ, ਜ਼ਿਲ੍ਹਾ ਪ੍ਰਭਾਰੀ ਰਾਕੇਸ਼ ਸ਼ਰਮਾ, ਦਸੂਹਾ ਵਿਧਾਨ ਸਭਾ ਇੰਚਾਰਜ ਭੀਮ ਸਿੰਘ, ਮੁਕੇਰੀਆਂ ਵਿਧਾਨ ਸਭਾ ਇੰਚਾਰਜ ਰਾਮ ਕੁਮਾਰ ਸ਼ਰਮਾ, ਪ੍ਰਦੇਸ਼ ਸਕੱਤਰ ਤੇ ਦਿਹਾਤੀ ਪ੍ਰਭਾਰੀ ਰਾਕੇਸ਼ ਸ਼ਰਮਾ, ਸਾਬਕਾ ਮੰਤਰੀ ਅਰੁਣੇਸ਼ ਸ਼ਾਕਰ, ਹਲਕਾ ਇੰਚਾਰਜ ਰਘੁਨਾਥ ਸਿੰਘ ਰਾਣਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਸਾਰੇ ਮੰਡਲਾਂ ਦੇ ਪ੍ਰਧਾਨ ਅਤੇ ਪ੍ਰਭਾਰੀ, ਜ਼ਿਲ੍ਹਾ ਅਤੇ ਪ੍ਰਦੇਸ਼ ਅਹੁਦੇਦਾਰ ਵੀ ਹਾਜ਼ਰ ਸਨ। ਸੁਰੇਸ਼ ਚੰਦੇਲ ਨੇ ਕਿਹਾ ਕਿ ਸਿਰਫ਼ ਭਾਜਪਾ ਹੀ ਅਜਿਹੀ ਪਾਰਟੀ ਹੈ, ਜਿਸ ਨੇ ਹਰ ਭਾਰਤੀ ਦੀਆਂ ਆਸਾਂ ਦੇ ਅਨੁਸਾਰ ਨੀਤੀਆਂ ਬਣਾਈਆਂ ਅਤੇ ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 2027 ਵਿਧਾਨ ਸਭਾ ਜਿੱਤਣਾ ਸਾਡਾ ਸਭ ਤੋਂ ਵੱਡਾ ਟੀਚਾ ਹੈ ਅਤੇ ਇਸ ਲਈ ਸਾਨੂੰ ਹਰ ਇਕ ਬੂਥ ’ਤੇ ਮਜ਼ਬੂਤੀ ਨਾਲ ਮਿਹਨਤ ਕਰਕੇ ਜਿੱਤ ਪ੍ਰਾਪਤ ਕਰਨੀ ਹੋਵੇਗੀ। ਇਸ ਮੌਕੇ ਸੰਜੀਵ ਮਿਨਹਾਸ ਨੇ ਕਿਹਾ ਕਿ ਮੋਦੀ ਪੂਰੇ ਭਾਰਤ ਦੇ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਹਨ। ਉਨ੍ਹਾਂ ਕਿਹਾ ਕਿ ਸਾਡੇ ਮਿਹਨਤੀ ਵਰਕਰਾਂ ਦੀ ਬਦੌਲਤ ਹੀ ਇਸ ਵਾਰ ਪਾਰਟੀ ਪੰਜਾਬ ’ਚ ਜਿੱਤ ਦਾ ਝੰਡਾ ਲਹਿਰਾਏਗੀ। ਇਸ ਮੌਕੇ ਜ਼ਿਲ੍ਹਾ ਮਹਾਂ ਮੰਤਰੀ ਅਨਿਲ ਵਸ਼ਿਸ਼ਟ, ਕੈਪਟਨ ਸ਼ਾਮ ਸਿੰਘ, ਰਘੁਨਾਥ ਸਿੰਘ, ਰਾਣਾ ਇਕਬਾਲ ਸਿੰਘ, ਅਜੈ ਕੌਸ਼ਲ ਸੇਠੂ, ਜਵਾਹਰ ਖੁਰਾਣਾ, ਡਾ. ਹਰਸਿਮਰਤ ਸਾਹੀ, ਸੰਗਰਾਮ ਸਿੰਘ ਅਤੇ ਹੋਰ ਭਾਜਪਾ ਵਰਕਰ ਵੀ ਹਾਜ਼ਰ ਸਨ।