24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਦਮਨਦੀਪ ਨਰਵਾਲ ਦੇ ਪਿਤਾ ਮਲੂਕ ਸਿੰਘ ਨਰਵਾਲ ਨਮਿਤ ਸ਼ਰਧਾਂਜਲੀ ਸਮਾਗਮ

ਅੱਡਾ ਸਰਾਂ, 23 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਨੌਜਵਾਨ ਕਾਂਗਰਸੀ ਆਗੂ ਐਡਵੋਕੇਟ ਦਮਨਦੀਪ ਸਿੰਘ ਨਰਵਾਲ ਦੇ ਪਿਤਾ ਮੈਨੇਜਰ ਮਲੂਕ ਸਿੰਘ ਨਰਵਾਲ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਦਰੀਆ ਵਿਖੇ ਹੋਇਆ। ਸਹਿਜ ਪਾਠ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਵੰਤ ਸਿੰਘ ਨੇ ਆਪਣੀ ਰਸ-ਭਿੰਨੀ ਅਤੇ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।

Ad Position 21
No active advertisement
ਅਜੀਤ ਡੈਸਕ 24-11-2026
ਅੱਡਾ ਸਰਾਂ, 23 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਨੌਜਵਾਨ ਕਾਂਗਰਸੀ ਆਗੂ ਐਡਵੋਕੇਟ ਦਮਨਦੀਪ ਸਿੰਘ ਨਰਵਾਲ ਦੇ ਪਿਤਾ ਮੈਨੇਜਰ ਮਲੂਕ ਸਿੰਘ ਨਰਵਾਲ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਦਰੀਆ ਵਿਖੇ ਹੋਇਆ। ਸਹਿਜ ਪਾਠ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਵੰਤ ਸਿੰਘ ਨੇ ਆਪਣੀ ਰਸ-ਭਿੰਨੀ ਅਤੇ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਦੇ ਨਾਲ ਹੀ ਸੰਤ ਬਾਬਾ ਮੱਖਣ ਸਿੰਘ ਨਿਰਮਲੇ ਨੇ ਗੁਰਬਾਣੀ ਦੀ ਕਥਾ ਰਾਹੀਂ ਸੰਗਤਾਂ ਨੂੰ ਗੁਰਮਤਿ ਵਿਚਾਰਾਂ, ਸੱਚੇ ਜੀਵਨ ਜਾਚ ਦਾ ਸੰਦੇਸ਼ ਦਿੱਤਾ। ਉਪਰੰਤ ਸ਼ਰਧਾਜਲੀ ਸਮਾਗਮ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਵ: ਮਲੂਕ ਸਿੰਘ ਨਰਵਾਲ ਦੇ ਅਕਾਲ ਚਲਾਣੇ ’ਤੇ ਭੇਜਿਆ ਗਿਆ ਸ਼ੋਕ ਸੰਦੇਸ਼ ਜਸਕਰਨ ਕਾਹਲੋਂ ਵੱਲੋਂ ਪੜ੍ਹਿਆ ਗਿਆ। ਉਪਰੰਤ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ, ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ, ਚੇਅਰਮੈਨ ਸੁਖਵਿੰਦਰਜੀਤ ਸਿੰਘ ਝਾਵਰ, ਬਿਕਰਮਜੀਤ ਸਿੰਘ ਲਾਲੀ, ਹਲਕਾ ਇੰਚਾਰਜ ਸੰਦੀਪ ਸਿੰਘ ਸੀਕਰੀ, ਐਡਵੋਕੇਟ ਗੁਰਵੀਰ ਸਿੰਘ ਚੌਟਾਲਾ, ਰੋਟਰੀ ਕਲੱਬ ਦੇ ਪ੍ਰਧਾਨ ਦੀਪਕ ਬਹਿਲ ਨੇ ਮੈਨੇਜਰ ਮਲੂਕ ਸਿੰਘ ਵੱਲੋਂ ਬੈਂਕਿੰਗ ਤੇ ਹੋਰ ਸਮਾਜ ਸੇਵਾ ਦੇ ਖੇਤਰ ਵਿਚ ਪਾਈ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਤੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਪੁੱਤਰ ਐਡਵੋਕੇਟ ਦਮਨਦੀਪ ਸਿੰਘ ਨਰਵਾਲ ਆਪਣੇ ਪਿਤਾ ਦੇ ਪਾਏ ਪੂਰਨਿਆਂ ਤੇ ਚੱਲ ਰਹੇ ਹਨ। ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਰਜਨੀਸ਼ ਓਹਰੀ ਘੋੜੀਆਂ ਵਾਲਾ ,ਅਸ਼ਵਨੀ ਭੱਲਾ, ਹਨੀ ਜੋਸ਼ੀ, ਚੇਅਰਮੈਨ ਸ਼ੂਗਰ ਮਿੱਲ ਪੰਮਾ ਖਰਲ, ਸਤਿੰਦਰਪਾਲ ਸਿੰਘ ਢੱਟ, ਸਤਨਾਮ ਸਿੰਘ ਢਿੱਲੋਂ, ਜਤਿੰਦਰ ਸ਼ਰਮਾ, ਰਣਵੀਰ ਸਿੰਘ ਸੀਕਰੀ, ਸੇਵਾ ਸਿੰਘ ਸੀਕਰੀ, ਸਤਨਾਮ ਸਿੰਘ ਨੈਣੋਵਾਲ, ਗੁਰਵਿੰਦਰ ਸਿੰਘ ਕਾਲਕਟ, ਟੋਨੀ ਕਾਲਕਟ, ਸਤਵਿੰਦਰ ਸਿੰਘ ਸੈਦੂਪੁਰ, ਤਜਿੰਦਰ ਜਾਜਾ, ਸੁਰਿੰਦਰ ਜਾਜਾ, ਬਿਕਰ ਕਰੀਮਪੁਰ, ਸੋਢੀ ਬਡਿਆਲ, ਦਪਿੰਦਰ ਬਾਸੀ, ਤਜਿੰਦਰ ਨਿੱਜਰ ,ਜਗਜੀਤ ਬਿੱਟੂ ਹਦੀਆਬਾਦ, ਰਮਨ ਜੰਡੂ ਸਿੰਘਾ, ਕਮਲ ਬਾਹੀਆ,, ਜਥੇਦਾਰ ਹਰਪ੍ਰੀਤ ਸਿੰਘ ਟਾਹਲੀ ਸਾਹਿਬ, ਸ਼ਰਨਜੀਤ ਸਿੰਘ ਟਿਵਾਣਾ, ਇੰਸਪੈਕਟਰ ਓਂਕਾਰ ਸਿੰਘ, ਸ਼ੌਰਵ ਸ਼ਰਮਾ, ਬੱਬੀ ਜੰਡੀ, ਐਮੀ ਬਾਜਵਾ, ਸੋਨੂੰ ਬਾਬਾ (ਮੈਨੇਜਰ, ਟੌਲ ਪਲਾਜ਼ਾ ਚੌਲਾਂਗ), ਸਰਪੰਚ ਗੋਲਡੀ ਨਰਵਾਲ ਜੌੜਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੇਸ਼ਵ ਸੈਣੀ, ਜਗਦੀਪ ਲਾਂਬੜਾ, ਏ.ਐੱਸ.ਆਈ ਸੰਜੀਵ ਕੁਮਾਰ ਅਤੇ ਏ.ਐੱਸ.ਆਈ ਮਹੇਸ਼ ਕੁਮਾਰ ਆਦਿ ਨੇ ਸ਼ਿਰਕਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਵੁੱਡਲੈਂਡ ਓਵਰਸੀਜ਼ ਸਕੂਲ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਕਰਵਾਇਆ ਸਮਾਗਮ ਅਗਲੀ ਖ਼ਬਰ ਭਾਜਪਾ ਦਾ ਦੇਸ਼ ’ਚ ਜਨ-ਆਧਾਰ ਮਜ਼ਬੂਤ ਕਰਨ ’ਚ ਮਿਹਨਤੀ ਵਰਕਰਾਂ ਦਾ ਅਹਿਮ ਯੋਗਦਾਨ-ਮਿਨਹਾਸ
Ad Position 24