ਹਿਮਾਚਲ ਦੀ ਤਰਫ਼ੋਂ ਆਉਂਦੇ ਕਰੈਸ਼ਰਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਪ੍ਰਸ਼ਾਸਨ ਨੇ ਮੁਕੇਰੀਆਂ ਹਾਈਡਲ ’ਤੇ ਲੱਗੇ ਬੈਰੀਕੇਡ ਹਟਾਏ
* ਸੰਬੰਧਿਤ ਮਹਿਕਮਿਆਂ ਨੂੰ ਹਾਈ ਕੋਰਟ ’ਚ ਪਾਰਟੀ ਬਣਾਇਆ ਜਾਵੇਗਾ-ਕਿਰਪਾਲ ਸਿੰਘ ਗੇਰਾ
ਰਾਮਗੜ੍ਹੀਆ ਮੁਕੇਰੀਆਂ, 26 ਨਵੰਬਰ -ਮੁਕੇਰੀਆਂ ਹਲਕੇ ’ਚ ਪੈਂਦੇ ਹਾਈਡਲ ਨਹਿਰ ’ਤੇ ਹਿਮਾਚਲ ਦੀ ਤਰਫ਼ੋਂ ਆਉਂਦੀਆਂ ਕਰੈਸ਼ਰ ਵਾਲੀਆਂ ਗੱਡੀਆਂ ਦੀ ਰੋਕ ਲਈ ਲਗਾਏ ਗਏ ਬੈਰੀਕੇਡਾਂ ਨੂੰ ਇਕ ਵਰ ਫਿਰ ਪ੍ਰਸ਼ਾਸਨ ਵਲੋਂ ਹਟਾ ਦਿੱਤਾ ਗਿਆ ਹੈ। ਇਸ ਸੰਬੰਧੀ ਜਥੇਦਾਰ ਕਿਰਪਾਲ ਸਿੰਘ ਗੇਰਾ ਪ੍ਰਧਾਨ ਗੁਰੂ ਨਾਨਕ ਸੇਵਾ ਸੁਸਾਇਟੀ ਦੀ ਅਗਵਾਈ ਹੇਠ ਇਲਾਕੇ ਦੇ ਨੁਮਾਇੰਦਿਆਂ ਦਾ ਵਫ਼ਦ ਐਸ.
ਐ
ਐੱਸ.ਡੀ.ਐਮ. ਮੁਕੇਰੀਆਂ ਨੂੰ ਮੰਗ ਪੱਤਰ ਦਿੰਦੇ ਹੋਏ ਜਥੇਦਾਰ ਕਿਰਪਾਲ ਸਿੰਘ ਗੇਰਾ, ਪਰਮਿੰਦਰ ਸਿੰਘ ਖ਼ਾਲਸਾ, ਸੁਲੱਖਣ ਸਿੰਘ ਜੱਗੀ, ਤਰਸੇਮ ਮਿਨਹਾਸ ਤੇ ਹੋਰ। ਤਸਵੀਰਾਂ : ਰਾਮਗੜ੍ਹੀਆ
27-11-2026
ਰਾਮਗੜ੍ਹੀਆ ਮੁਕੇਰੀਆਂ, 26 ਨਵੰਬਰ -ਮੁਕੇਰੀਆਂ ਹਲਕੇ ’ਚ ਪੈਂਦੇ ਹਾਈਡਲ ਨਹਿਰ ’ਤੇ ਹਿਮਾਚਲ ਦੀ ਤਰਫ਼ੋਂ ਆਉਂਦੀਆਂ ਕਰੈਸ਼ਰ ਵਾਲੀਆਂ ਗੱਡੀਆਂ ਦੀ ਰੋਕ ਲਈ ਲਗਾਏ ਗਏ ਬੈਰੀਕੇਡਾਂ ਨੂੰ ਇਕ ਵਰ ਫਿਰ ਪ੍ਰਸ਼ਾਸਨ ਵਲੋਂ ਹਟਾ ਦਿੱਤਾ ਗਿਆ ਹੈ। ਇਸ ਸੰਬੰਧੀ ਜਥੇਦਾਰ ਕਿਰਪਾਲ ਸਿੰਘ ਗੇਰਾ ਪ੍ਰਧਾਨ ਗੁਰੂ ਨਾਨਕ ਸੇਵਾ ਸੁਸਾਇਟੀ ਦੀ ਅਗਵਾਈ ਹੇਠ ਇਲਾਕੇ ਦੇ ਨੁਮਾਇੰਦਿਆਂ ਦਾ ਵਫ਼ਦ ਐਸ.ਡੀ.ਐਮ. ਮੁਕੇਰੀਆਂ ਨੂੰ ਮਿਲਿਆ ਜਿੱਥੇ ਉਨ੍ਹਾਂ ਨੇ ਪੁੱਛਿਆ ਕਿ ਅੱਜ ਹਾਈਡਲ ਮੁਕੇਰੀਆਂ ਦੇ ਗੇਟ ਨੰਬਰ 8880 ’ਤੇ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਤਹਿਤ ਲਗਾਏ ਗਏ ਬੈਰੀਕੇਡ ਜੇ.ਸੀ.ਬੀ. ਮਸ਼ੀਨ ਨਾਲ ਕਿਉਂ ਤੋੜੇ ਗਏ ਹਨ ਤਾਂ ਐੱਸ.ਡੀ.ਐਮ. ਮੁਕੇਰੀਆਂ ਨੇ ਦੱਸਿਆ ਕਿ ਉਨ੍ਹਾਂ ਇਹ ਆਪਣੀ ਮਰਜ਼ੀ ਨਾਲ ਨਹੀਂ ਕੀਤਾ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਮਿਲੇ ਹੁਕਮਾਂ ਤੋਂ ਬਾਅਦ ਹੀ ਇਸ ਕਾਰਵਾਈ ਨੂੰ ਯਕੀਨੀ ਬਣਾਇਆ ਗਿਆ ਹੈ। ਜਥੇਦਾਰ ਗੇਰਾ ਨੇ ਦੱਸਿਆ ਕਿ ਪਿਛਲੇ ਦੋ ਮਹੀਨੇ ਪਹਿਲਾਂ ਹੀ ਲੰਬੀ ਜੱਦੋ-ਜ਼ਾਹਦ ਤੋਂ ਬਾਅਦ ਮੁਕੇਰੀਆਂ ਹਾਈਡਲ ਦੇ ਖਸਤਾ ਹਾਲਤ ਪੁਲ ਨੂੰ ਬਚਾਉਣ ਲਈ ਹਿਮਾਚਲ ਦੀ ਤਰਫ਼ੋਂ ਆਉਂਦੀਆਂ ਗੱਡੀਆਂ ਨੂੰ ਰੋਕਣ ਵਾਸਤੇ ਇਸ ਪੁਲ ’ਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਪ੍ਰਸ਼ਾਸਨ ਵਲੋਂ 4 ਬੈਰੀਕੇਡ ਗੇਟ ਵੱਖ-ਵੱਖ ਥਾਵਾਂ ’ਤੇ ਲਗਾਏ ਗਏ ਸਨ ਤਾਂ ਕਿ ਵੱਡੇ ਕਰੈਸ਼ਰਾਂ ਵਾਲੇ ਓਵਰਲੋਡ ਟਿੱਪਰ ਨਾ ਲੰਘਾ ਸਕਣ ਕਿਉਂਕਿ ਮੁਕੇਰੀਆਂ ਹਾਈਡਲ ਨਹਿਰ ’ਤੇ ਬਣੇ ਇਸ ਪੁਲ ਦੀ ਸਮਰੱਥਾ 40 ਟਨ ਹੈ। ਜਥੇਦਾਰ ਗੇਰਾ ਨੇ ਅੱਜ ਮੌਕੇ ’ਤੇ ਸੂਚਨਾ ਮਿਲਣ ’ਤੇ ਪਹੁੰਚ ਕੇ ਦੇਖਿਆ ਤਾਂ ਨਗਰ ਕੌਂਸਲ ਤਲਵਾੜਾ ਦੀ ਸਰਕਾਰੀ ਜੇ.ਸੀ.ਬੀ. ਮਸ਼ੀਨ ਐੱਸ.ਡੀ.ਓ. ਮਾਈਨਿੰਗ ਦੀ ਹਾਜ਼ਰੀ ਵਿਚ ਗੇਟਾਂ ਨੂੰ ਤੋੜਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਕੱਠੇ ਹੋਏ ਟਿੱਪਰਾਂ ਅਤੇ ਕੁਝ ਮਾਈਨਿੰਗ ਦੇ ਸੰਬੰਧਿਤ ਗੁੰਡਿਆਂ ਵਲੋਂ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਉਪਰੰਤ ਮੈਂ ਉਹ ਕਾਰਵਾਈ ਦੀਆਂ ਵੀਡੀਓਜ਼ ਬਣਾ ਕੇ ਆਪਣੇ ਵਫ਼ਦ ਨਾਲ ਐੱਸ.ਡੀ.ਐਮ. ਦਫ਼ਤਰ ਮੁਕੇਰੀਆਂ ਪਹੁੰਚਿਆ। ਉਨ੍ਹਾਂ ਕਿਹਾ ਕਿ ਹਨੇਰ-ਗਰਦੀ ਫੈਲੀ ਹੋਈ ਹੈ, ਪੰਜਾਬ ਸਰਕਾਰ ਖ਼ੁਦ ਮਾਈਨਿੰਗ ਕਰਵਾ ਰਹੀ ਹੈ ਅਤੇ ਅਫ਼ਸਰਾਂ ਰਾਹੀਂ ਇਸ ਗੋਰਖ ਧੰਦੇ ਨੂੰ ਬੜ੍ਹਾਵਾ ਦੇ ਰਹੀ ਹੈ। ਇਸ ਸੰਬੰਧੀ ਜਦੋਂ ਐੱਸ.ਡੀ.ਐਮ. ਮੁਕੇਰੀਆਂ ਨਾਲ ਹੋਈ ਮੀਟਿੰਗ ਵਿਚ ਸਾਰੀ ਸੱਚਾਈ ਦਾ ਜਥੇਦਾਰ ਕਿਰਪਾਲ ਸਿੰਘ ਗੇਰਾ ਵਲੋਂ ਖ਼ੁਲਾਸਾ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਪੰਜਾਬ ਦੇ ਇਸ ਹਲਕੇ ਨਾਲ ਸੰਬੰਧਿਤ ਕਰੈਸ਼ਰਾਂ ਦੀ ਪਹਿਲਾਂ ਹੀ ਸੀ.ਬੀ.ਆਈ. ਜਾਂਚ ਚੱਲ ਰਹੀ ਹੈ ਅਤੇ ਮੇਰੇ ਵਲੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਅੱਜ ਤੱਕ ਦੀਆਂ ਗਤੀਵਿਧੀਆਂ ਸੰਬੰਧੀ ਲਈ ਗਈ ਆਰ.ਟੀ.ਆਈ. ਰਿਪੋਰਟ ਸੀ.ਬੀ.ਆਈ. ਤੱਕ ਪਹੁੰਚਾਈ ਜਾਵੇਗੀ। ਇਸ ਸਮੇਂ ਐੱਸ.ਡੀ.ਐਮ. ਮੁਕੇਰੀਆਂ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਹਿਮਾਚਲ ਦੀ ਤਰਫ਼ੋਂ ਪੰਜਾਬ ਵਿਚ ਕਰੈਸ਼ਰਾਂ ਦੀਆਂ ਗੱਡੀਆਂ ਦਾਖਲ ਨਹੀਂ ਹੋਣ ਦੇਵਾਂਗੇ ਅਤੇ ਬੈਰੀਕੇਡ ਦੁਬਾਰਾ ਲਗਾਏ ਜਾਣਗੇ। ਜਥੇਦਾਰ ਗੇਰਾ ਨੇ ਕਿਹਾ ਕਿ ਇਲਾਕੇ ਅੰਦਰ ਇਸ ਮਾਮਲੇ ਨੂੰ ਲੈ ਕੇ ਜੇਕਰ ਕੋਈ ਧਰਨਾ ਪ੍ਰਦਰਸ਼ਨ ਹੁੰਦਾ ਹੈ ਤਾਂ ਇਸ ਲਈ ਪ੍ਰਸ਼ਾਸਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗਾ। ਇੱਥੇ ਜ਼ਿਕਰਯੋਗ ਹੈ ਕਿ ਝੀਰ ਦਾ ਖੂਹ ਦੇ ਨਜ਼ਦੀਕ ਗੁਜ਼ਰਦੀ ਹਾਈਡਲ ਨਹਿਰ ’ਤੇ ਬਣਿਆ ਪੁਲ ਬਹੁਤ ਖਸਤਾ ਹਾਲਤ ਵਿਚ ਹੈ ਅਤੇ ਹਾਈਡਲ ਨਹਿਰ ਦੇ ਅਧਿਕਾਰੀਆਂ ਅਤੇ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਪੰਜਾਬ ਨਾਲ ਸੰਬੰਧਿਤ ਕੁਝ ਵਿਅਕਤੀਆਂ ਵਲੋਂ ਹਿਮਾਚਲ ਵਿਚ ਲਗਾਏ ਗਏ ਕਰੈਸ਼ਰਾਂ ਤੋਂ ਸਾਰਾ ਮਾਲ ਪੰਜਾਬ ’ਚ ਸਪਲਾਈ ਕਰਨ ਲਈ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਕਥਿਤ ਰੂਪ ਵਿਚ ਕਰੈਸ਼ਰਾਂ ਨੂੰ ਜਿੱਥੇ ਲਾਭ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਉੱਥੇ ਹੀ ਬਿਆਸ ਦਰਿਆ ਅਤੇ ਪੌਂਗ ਡੈਮ ਦੇ ਪੈਰਾਂ ਵਿਚ ਕੀਤੀ ਜਾ ਰਹੀ 150-200 ਫੁੱਟ ਤੱਕ ਦੀ ਮਾਈਨਿੰਗ ਭਵਿੱਖ ਵਿਚ ਇਲਾਕਾ ਮੁਕੇਰੀਆਂ ਅਤੇ ਗੁਰਦਾਸਪੁਰ ਤੱਕ ਭਾਰੀ ਤਬਾਹੀ ਮਚਾਉਣ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਦੂਸਰੇ ਪਾਸੇ ਜਥੇਦਾਰ ਕਿਰਪਾਲ ਸਿੰਘ ਗੌਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਉਹ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਮੁਕੇਰੀਆਂ ਹਾਈਡਲ ਦੇ ਅਧਿਕਾਰੀਆਂ ਦੇ ਖ਼ਿਲਾਫ਼ ਜਨਹਿਤ ਪਟੀਸ਼ਨ ਦਾਖ਼ਲ ਛੇਤੀ ਕਰਨ ਜਾ ਰਹੇ ਹਨ ਕਿਉਂਕਿ ਪੰਜਾਬ ਸਰਕਾਰ ਦਾ ਚਿਹਰਾ ਲੋਕਾਂ ਵਿਚ ਦਿਖਾਉਣ ਨੂੰ ਕੁਝ ਹੋਰ ਹੈ ਅਤੇ ਅਸਲੀਅਤ ਵਿਚ ਕੁਝ ਹੋਰ ਹੈ। ਮਾਈਨਿੰਗ ਨੂੰ ਰੁਕਵਾਉਣ ਦਾ ਦਾਅਵਾ ਕਰਕੇ ਸੱਤਾ ਵਿਚ ਆਉਣ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੋਂ ਲੋਕ ਬੁਰੀ ਤਰ੍ਹਾਂ ਨਾਲ ਪ੍ਰੇਸ਼ਾਨ ਹੋ ਚੁੱਕੇ ਹਨ ਅਤੇ ਪਿੰਡਾਂ ਦੇ ਪਿੰਡ ਮੁਕੇਰੀਆਂ, ਦਸੂਹਾ ਹਲਕੇ ਅੰਦਰ ਬਗ਼ਾਵਤ ਕਰਨ ਲਈ ਤਿਆਰ ਹਨ। ਕੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਪਣੇ ਵੱਲੋਂ ਕੀਤੇ ਹੋਏ ਹੁਕਮਾਂ ਨੂੰ ਰੱਦ ਕਰਨ ਬਾਰੇ ਇਲਾਕੇ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਕੋਈ ਜਾਣਕਾਰੀ ਮੁਹੱਈਆ ਕਰਵਾਉਣਗੇ? ਇਸ ਸਬੰਧੀ ਜਦੋਂ ਪੱਖ ਜਾਣਨ ਲਈ ਨਗਰ ਕੌਂਸਲ ਤਲਵਾੜਾ ਨਾਲ ਸੰਪਰਕ ਕੀਤਾ ਗਿਆ ਤਾਂ ਫ਼ੋਨ ਉਠਾਉਣ ਵਾਲੇ ਨੇ ਆਪਣਾ ਕਲਰਕ ਦਾ ਅਹੁਦਾ ਦੱਸਦੇ ਹੋਏ ਦੱਸਿਆ ਕਿ ਉਨ੍ਹਾਂ ਵਲੋਂ ਭੇਜੀ ਗਈ ਸਰਕਾਰੀ ਜੇ.ਸੀ.ਬੀ. ਮਸ਼ੀਨ ਐੱਸ.ਡੀ.ਐਮ. ਮਾਈਨਿੰਗ ਵਲੋਂ ਮੰਗਵਾਈ ਗਈ ਸੀ ਅਤੇ ਇਸ ਸੰਬੰਧੀ ਐੱਸ.ਡੀ.ਐਮ. ਦਫ਼ਤਰ ਮੁਕੇਰੀਆਂ ਤੋਂ ਸਾਨੂੰ ਫ਼ੋਨ ਕਰਕੇ ਵੀ ਸੁਨੇਹਾ ਲਗਾਇਆ ਗਿਆ ਸੀ ਕਿ ਮਸ਼ੀਨ ਉੱਥੇ ਭੇਜੀ ਜਾਵੇ। ਜਦੋਂ ਐੱਸ.ਡੀ.ਐਮ. ਦਫ਼ਤਰ ਮੁਕੇਰੀਆਂ ਵਿਖੇ ਐੱਸ.ਡੀ.ਐਮ. ਮਨਦੀਪ ਮਾਨ ਨਾਲ ਸੰਪਰਕ ਕੀਤਾ ਗਿਆ ਤਾਂ ਵਾਰ-ਵਾਰ ਫ਼ੋਨ ਕਰਨ ’ਤੇ ਉਨ੍ਹਾਂ ਵਲੋਂ ਫ਼ੋਨ ਨਹੀਂ ਉਠਾਇਆ ਗਿਆ। ਲੇਕਿਨ ਐੱਸ.ਡੀ.ਐਮ. ਦਫ਼ਤਰ ਮੁਕੇਰੀਆਂ ਦੇ ਕਲਰਕ ਅਮਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮੰਨਿਆ ਕਿ ਸਾਹਬ ਵਲੋਂ ਮਿਲੇ ਹੁਕਮਾਂ ਤੋਂ ਬਾਅਦ ਹੀ ਤਲਵਾੜਾ ਨਗਰ ਕੌਂਸਲ ਮੁਕੇਰੀਆਂ ਨੂੰ ਮੇਰੇ ਵਲੋਂ ਜੇ.ਸੀ.ਬੀ. ਮਸ਼ੀਨ ਨੂੰ ਭੇਜਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਪਰਮਿੰਦਰ ਸਿੰਘ ਖ਼ਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸੁਲੱਖਣ ਸਿੰਘ ਜੱਗੀ ਸਮਾਜ ਸੇਵਕ, ਤਰਸੇਮ ਮਿਨਹਾਸ ਸੀਨੀਅਰ ਕਾਂਗਰਸੀ ਆਗੂ ਆਦਿ ਹਾਜ਼ਰ ਸਨ।