ਥਾਣਾ ਹਰਿਆਣਾ ਦਾ ਏ.ਐਸ.ਆਈ. ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ
ਹੁਸ਼ਿਆਰਪੁਰ, 27 ਨਵੰਬਰ (ਹਰਪ੍ਰੀਤ ਕੌਰ)-ਹੁਸ਼ਿਆਰਪੁਰ ਵਿਜੀਲੈਂਸ ਬਿਊਰੋ ਦੀ ਟੀਮ ਨੇ ਥਾਣਾ ਹਰਿਆਣਾ ’ਚ ਤਾਇਨਾਤ ਇਕ ਏ. ਐਸ.
ਹੁਸ਼ਿਆਰਪੁਰ, 27 ਨਵੰਬਰ (ਹਰਪ੍ਰੀਤ ਕੌਰ)-ਹੁਸ਼ਿਆਰਪੁਰ ਵਿਜੀਲੈਂਸ ਬਿਊਰੋ ਦੀ ਟੀਮ ਨੇ ਥਾਣਾ ਹਰਿਆਣਾ ’ਚ ਤਾਇਨਾਤ ਇਕ ਏ.ਐਸ.ਆਈ. ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਜ਼ਿਲ੍ਹੇ ਦੇ ਪਿੰਡ ਘਗਿਆਲ ਵਾਸੀ ਰੋਬਿਨ ਕੁਮਾਰ ਦੀ ਸ਼ਿਕਾਇਤ ’ਤੇ ਕੀਤੀ ਗਈ। ਰੋਬਿਨ ਨੇ ਦੱਸਿਆ ਕਿ ਥਾਣਾ ਹਰਿਆਣਾ ’ਚ ਉਸ ਦੇ ਖਿਲਾਫ਼ ਦਰਜ ਕੇਸ ਦੀ ਜਾਂਚ ਏ.ਐਸ.ਆਈ. ਕੁਲਦੀਪ ਸਿੰਘ ਵਲੋਂ ਕੀਤੀ ਜਾ ਰਹੀ ਸੀ। ਉਕਤ ਏ.ਐਸ.ਆਈ. ਨੇ ਵਿਰੋਧੀ ਧਿਰ ਨਾਲ ਮਿਲ ਕੇ ਰੋਬਿਨ ਦੇ ਹੋਰ ਪਰਿਵਾਰਕ ਮੈਂਬਰਾਂ ਖਿਲਾਫ਼ ਵੀ ਮਾਮਲਾ ਦਰਜ ਕਰ ਦਿੱਤਾ ਸੀ। ਬਾਅਦ ਵਿਚ ਉਨ੍ਹਾਂ ਕੋਲੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਅਜਿਹਾ ਨਾ ਕਰਨ ’ਤੇ ਰੋਬਿਨ ਦੀ ਮਾਤਾ ਨੂੰ ਸੋਨੇ ਦੀ ਚੇਨ ਦੀ ਚੋਰੀ ਕਰਨ ਦੇ ਕੇਸ ’ਚ ਫ਼ਸਾਉਣ ਦੀ ਧਮਕੀ ਦਿੱਤੀ ਜਾ ਰਹੀ ਸੀ। ਇਸ ਸੰਬੰਧੀ 30 ਹਜ਼ਾਰ ਰੁਪਏ ’ਚ ਸੌਦਾ ਤੈਅ ਹੋ ਜਾਂਦਾ ਹੈ ਜਿਸ ’ਚੋਂ 15 ਹਜ਼ਾਰ ਰੁਪਏ ਉਕਤ ਏ.ਐਸ.ਆਈ. ਨੂੰ ਦਿੱਤੇ ਜਾ ਚੁੱਕੇ ਸਨ। ਬਾਕੀ ਰਹਿੰਦੇ 15 ਹਜ਼ਾਰ ਰੁਪਏ ਅੱਜ ਦਿੱਤੇ ਜਾਣੇ ਸੀ। ਵਿਜੀਲੈਂਸ ਵਿਭਾਗ ਦੀ ਟੀਮ ਨੇ ਜਾਲ ਵਿਛਾ ਕੇ ਸਰਕਾਰੀ ਗਵਾਹਾਂ ਦੀ ਮੌਜੂਦਗੀ ’ਚ ਉਕਤ ਏ.ਐਸ.ਆਈ. ਨੂੰ 15 ਹਜ਼ਾਰ ਰੁਪਏ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।