12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਬਾਲਾ ਜੀ ਦੇ ਭਜਨਾਂ 'ਤੇ ਝੂਮਦੇ ਸ਼ਰਧਾਲੂਆਂ ਨੇ ਕੀਤਾ ਨਵੇਂ ਸਾਲ ਦਾ ਸਵਾਗਤ

Ad Position 21
No active advertisement
ਅਜੀਤ ਡੈਸਕ 04-01-2026
ਰਾਏਕੋਟ, 3 ਜਨਵਰੀ (ਸੁਸ਼ੀਲ)-ਸ੍ਰੀ ਬਾਲਾ ਜੀ ਪਰਿਵਾਰ ਰਾਏਕੋਟ ਵਲੋ ਸਥਾਨਕ ਸ੍ਰੀ ਸ਼ਿਵ ਮੰਦਰ ਬਗੀਚੀ ਵਿਖੇ ਸਥਿਤ ਸ੍ਰੀ ਬਾਲਾ ਜੀ ਦਰਬਾਰ ਵਿਖੇ ਵਿਸ਼ਾਲ ਕੀਰਤਨ ਕਰਕੇ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਵਲੋਂ ਹਾਜ਼ਰੀ ਲਗਵਾਈ ਗਈ | ਇਸ ਮੌਕੇ ਸ੍ਰੀ ਸਾਲ੍ਹਾਸਰ ਧਾਮ (ਰਾਜਸਥਾਨ) ਤੋਂ ਵਿਸ਼ੇਸ਼ ਤੌਰ 'ਤੇ ਲਿਆਂਦੀ ਗਈ ਬਾਲਾਜੀ ਦੀ ਪਵਿੱਤਰ ਜੋਤੀ ਨੂੰ ਸੁਸ਼ੋਭਿਤ ਕੀਤਾ ਗਿਆ ਸੀ | ਵਿਧਾਇਕ ਠੇਕੇਦਾਰ ਹਾਕਮ ਸਿੰਘ, ਹਲਕਾ ਇੰਚਾਰਜ ਕਾਮਿਲ ਅਮਰ ਸਿੰਘ, ਬਗਲਾਮੁਖੀ ਮੰਦਰ ਦੇ ਪ੍ਰਬੰਧਕ ਪ੍ਰਵੀਨ ਚੌਧਰੀ, ਕੀਮਤੀ ਲਾਲ ਜੈੈਨ, ਵਿਸ਼ਾਲ ਜੈਨ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ, ਉੱਘੇ ਸਮਾਜਸੇਵੀ ਹੀਰਾ ਲਾਲ ਬਾਂਸਲ ਤੋਂ ਇਲਾਵਾ ਹੋਰ ਕਈ ਪਤਵੰਤੀਆਂ ਸ਼ਖ਼ਸੀਅਤਾਂ ਵਲੋਂ ਵੀ ਇਸ ਮੌਕੇ ਹਾਜ਼ਰੀ ਲਗਵਾਈ ਗਈ | ਬਾਲਾ ਜੀ ਪਰਿਵਾਰ ਦੇ ਮੈਂਬਰ ਅਤੇ ਉੱਘੇ ਭਜ਼ਨ ਗਾਇਕ ਅੰਕਿਤ ਸ਼ਰਮਾਂ, ਅਭੀ ਗੋਇਲ, ਅਮੋਲ ਗੁਲਾਟੀ, ਸਚਿਨ ਗੋਗਨਾ ਵਲੋਂ ਬਾਲਾ ਜੀ ਦੇ ਭਜ਼ਨਾਂ ਨਾਲ ਆਈਆਂ ਹੋਈਆਂ ਸੰਗਤਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ ਅਤੇ ਰਾਤ ਦੇ 12 ਵਜਦੇ ਹੀ ਸੰਗਤਾਂ ਨੇ ਸ੍ਰੀ ਬਾਲਾ ਜੀ ਦੇ ਜੈਕਾਰੇ ਛੱਡ ਕੇ ਨਵੇਂ ਸਾਲ ਦਾ ਸਵਾਗਤ ਕੀਤਾ | ਇਸ ਮੌਕੇ ਪ੍ਰਬੰਧਕਾਂ ਵਲੋਂ ਸੰਗਤਾਂ ਲਈ ਅਤੁੱਟ ਲੰਗਰ ਵੀ ਵਰਤਾਇਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਾਮ ਲਾਲ ਗੋਇਲ, ਵਿਨੋਦ ਜੈਨ (ਪੁਜਾਰੀ ਫੀਡ), ਸੁਰਿੰਦਰ ਅੱਗਰਵਾਲ ਪ੍ਰਧਾਨ ਮੰਦਰ ਕਮੇਟੀ, ਸਤੀਸ਼ ਪਰੂਥੀ, ਜੋਗਿੰਦਰਪਾਲ ਮੱਕੜ, ਹੀਰਾ ਲਾਲ ਬਾਂਸਲ (ਮੁਸਕਾਨ ਫੀਡ ਵਾਲੇ), ਹਾਕਮ ਸਿੰਘ (ਬਾਲਾਜੀ ਸਵੀਟਸ) ਸਤਪਾਲ ਪ੍ਰੇਮ (ਸਾਬਕਾ ਕੌਂਸਲਰ), ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ, ਗਿਆਨੀ ਗੁਰਦਿਆਲ ਸਿੰਘ, ਜੋਗਿੰਦਰਪਾਲ ਮੱਕੜ, ਰਾਜ ਕੁਮਾਰ ਵਰਮਾਂ, ਇੰਦਰਪਾਲ ਗੋਲਡੀ, ਸੰਦੀਪ ਕੁਮਾਰ, ਸਤੀਸ਼ ਪਰੂਥੀ, ਇਸ਼ੂ ਪਾਸੀ, ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਬਿੰਦਰਜੀਤ ਸਿੰਘ ਗਿੱਲ, ਕੌਂਸਲਰ ਕਮਲਜੀਤ ਵਰਮਾਂ, ਡਾ. ਸੁਬੋਧ ਗੁਪਤਾ, ਏਵੰਤ ਜੈਨ, ਧਰਮਵੀਰ ਜੈਨ, ਰਜਿੰਦਰ ਸਿੰਘ ਰਾਜੂ, ਵਿਨੇ ਜੈਨ, ਸਲਿਲ ਜੈਨ ਸਾਬਕਾ ਪ੍ਰਧਾਨ, ਸੰਜੀਵ ਗੁਲਾਟੀ, ਵਿਨੋਦ ਜੈਨ ਰਾਜੂ, ਕਪਿਲ ਗਰਗ, ਏਵੰਤ ਜੈਨ, ਸੁਰਿੰਦਰ ਪਰੂਥੀ, ਲਖਵਿੰਦਰ ਮੱਲ੍ਹੀ, ਰਮੇਸ਼ ਧੀਰ, ਠੇਕੇਦਾਰ ਧਰਮਪਾਲ ਕਾਕਾ, ਸੁਮਿਤ ਕੁਮਾਰ, ਵਰੁਣ ਜੈਨ, ਦੀਪਕ ਜੈਨ, ਡਾ. ਸੁਬੋਧ ਗੁਪਤਾ, ਮੰਗਤ ਰਾਏ ਵਰਮਾਂ, ਡਾ. ਹਰੀਸ਼ ਜੈਨ, ਵਿੱਕੀ ਗੋਇਲ, ਅਮੋਲ ਗੁਲਾਟੀ, ਸੰਦੀਪ ਕਪਿਲਾ, ਰਾਜਨ ਸਿੰਘ, ਅਮਿਤ ਜੈਨ, ਰਮਨਦੀਪ ਵਰਮਾ, ਨਰੇਸ਼ ਵਰਮਾ, ਸਚਿਨ ਗੋਗਨਾ, ਸੰਦੀਪ ਮਾਨ, ਟੋਨੀ ਵਰਮਾਂ, ਸੰਨੀ ਜੈਨ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਸਾਂਝਾ ਪੈਨਸ਼ਨਰਜ਼ ਫਰੰਟ ਜਗਰਾਉਂ ਦੀ ਮੀਟਿੰਗ ਅਗਲੀ ਖ਼ਬਰ ਰਾਜ ਤੇ ਕੇਂਦਰ ਦੋਵੇਂ ਸਰਕਾਰਾਂ ਪੰਜਾਬ ਦੀ ਬਿਹਤਰੀ ਲਈ ਸੰਜੀਦਾ ਨਹੀਂ-ਮਲਕੀਤ ਸਿੰਘ ਦਾਖਾ
Ad Position 24