11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਜੀ. ਐਚ. ਜੀ. ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਨੇ ਆਲ ਇੰਡੀਆ ਗਰਲਜ਼ ਟ੍ਰੈਕਿੰਗ ਕੈਂਪ ’ਚ ਲਿਆ ਹਿੱਸਾ

ਗੁਰੂਸਰ ਸੁਧਾਰ, 11 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸਧਾਰ ਦੀਆਂ ਚਾਰ ਐੱਨ. ਸੀ.

Ad Position 21
No active advertisement
ਆਲ ਇੰਡੀਆ ਗਰਲਜ਼ ਟ੍ਰੈਕਿੰਗ ਕੈਂਪ ਵਿਚ ਹਿੱਸਾ ਲੈਣ ਵਾਲੀਆਂ ਜੀ. ਐੱਚ. ਜੀ. ਖ਼ਾਲਸਾ ਕਾਲਜ ਵਿਦਿਆਰਥਣਾਂ ਪ੍ਰਿੰ. ਰਾਜਿੰਦਰ ਸਿੰਘ ਤੇ ਹੋਰਨਾਂ ਨਾਲ। ਤਸਵੀਰ: ਬਲਵਿੰਦਰ ਸਿੰਘ ਧਾਲੀਵਾਲ 12-11-2026
ਗੁਰੂਸਰ ਸੁਧਾਰ, 11 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸਧਾਰ ਦੀਆਂ ਚਾਰ ਐੱਨ. ਸੀ. ਸੀ. ਕੈਡਿਟਾਂ ਖ਼ੁਸ਼ਪ੍ਰੀਤ ਕੌਰ, ਪਰਮਿੰਦਰ ਕੌਰ, ਸਿਮਰਨ ਕੁਲਾਰ ਤੇ ਕੋਮਲ ਨੇ ਆਲ ਇੰਡੀਆ ਗਰਲਜ਼ ਟ੍ਰੈਕਿੰਗ ਕੈਂਪ ਵਿਚ ਭਾਗ ਲੈ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ। ਇਹ ਕੈਂਪ ਕਾਯੜ ਵਿਸ਼ਰਾਮ ਸਥਲੀ ਅਜਮੇਰ (ਰਾਜਸਥਾਨ) ਵਿਖੇ 11ਵੀਂ ਰਾਜਸਥਾਨ ਬਟਾਲੀਅਨ ਐੱਨ. ਸੀ. ਸੀ. ਅਜਮੇਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਦੌਰਾਨ ਦੇਸ਼ ਦੀਆਂ ਨੌਂ ਐੱਨ. ਸੀ. ਸੀ. ਡਾਇਰੈਕਟੋਰੇਟਾਂ ਨਾਲ ਸਬੰਧਤ 513 ਤੋਂ ਵੱਧ ਸੀਨੀਅਰ ਅਤੇ ਜੂਨੀਅਰ ਡਿਵੀਜ਼ਨ ਦੀਆਂ ਮਹਿਲਾ ਕੈਡਿਟਾਂ ਨੇ 13 ਮਹਿਲਾ ਐੱਨ. ਸੀ ਸੀ. ਅਧਿਕਾਰੀਆਂ ਸਮੇਤ ਉਤਸ਼ਾਹ ਨਾਲ ਭਾਗ ਲਿਆ। ਕੈਂਪ ਦੀ ਅਗਵਾਈ ਕਮਾਂਡੈਂਟ ਕਰਨਲ ਅਜੈ ਦਾਧੀਚ, ਐੱਸ.ਐੱਮ. ਤੇ ਪ੍ਰਸ਼ਾਸਨਿਕ ਅਧਿਕਾਰੀ ਕਰਨਲ ਸ਼ੈਲੇਸ਼ ਸ਼ਰਮਾ ਨੇ ਕੀਤੀ। ਕੈਂਪ ਦੌਰਾਨ ਕੈਡਿਟਾਂ ਨੇ ਮਨਮੋਹਕ ਅਰਾਵਲੀ ਪਹਾੜੀਆਂ ਵਿਚ ਟ੍ਰੈਕਿੰਗ ਮੁਹਿੰਮਾਂ ’ਚ ਭਾਗ ਲਿਆ ਤੇ ਪ੍ਰਸਿੱਧ ਨਰੇਲੀ ਜੈਨ ਮੰਦਰ ਦੇ ਦਰਸ਼ਨ ਕੀਤੇ। ਇਸ ਤੋਂ ਇਲਾਵਾ ਪੁਸ਼ਕਰ ਵਿਖੇ ਰੋਮਾਂਚਕ ਡੈਜ਼ਰਟ ਸਫਾਰੀ ਦਾ ਆਨੰਦ ਮਾਣਿਆ। ਮਹਿਲਾ ਕੈਡਿਟਸ ਨੇ ਅਨਾ ਸਾਗਰ ਚੌਪਾਟੀ, ਸਰਕਾਰੀ ਅਜਾਇਬ ਘਰ, ਜਗਤਪਿਤਾ ਬ੍ਰਹਮਾ ਮੰਦਰ ਅਤੇ ਦਰਗਾਹ ਅਜਮੇਰ ਸ਼ਰੀਫ਼ ਵਰਗੇ ਇਤਿਹਾਸਕ, ਸੱਭਿਆਚਾਰਕ ਅਤੇ ਧਾਰਮਿਕ ਸਥਾਨਾਂ ਦਾ ਦੌਰਾ ਵੀ ਕੀਤਾ। ਖ਼ਾਲਸਾ ਕਾਲਜ ਦੀਆਂ ਚਾਰੋਂ ਕੈਡਿਟਾਂ ਨੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦਿਆਂ ਪੰਜਾਬ ਡਾਇਰੈਕਟੋਰੇਟ ਦੀ ਪ੍ਰਤੀਨਿਧਤਾ ਕੀਤੀ। ਕਾਲਜ ਪ੍ਰਿੰ. ਡਾ: ਰਾਜਿੰਦਰ ਸਿੰਘ ਨੇ ਕੈਡਿਟਾਂ ਦੀ ਇਸ ਪ੍ਰਾਪਤੀ ਅਤੇ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਰਾਸ਼ਟਰੀ ਕੈਂਪ ਵਿਦਿਆਰਥਣਾਂ ਦੇ ਸ਼ਖ਼ਸੀਅਤ ਵਿਕਾਸ, ਲੀਡਰਸ਼ਿਪ ਦੇ ਗੁਣਾਂ, ਸੱਭਿਆਚਾਰਕ ਆਦਾਨ-ਪ੍ਰ ਦਾਨ ਅਤੇ ਕੌਮੀ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਬਹੁਤ ਮਹੱਤਵਪੂਰਨ ਹਨ। ਕਾਲਜ ਦੇ ਸਮੂਹ ਅਧਿਆਪਕਾਂ ਨੇ ਚਾਰਾਂ ਕੈਡਿਟਾਂ ਨੂੰ ਵਧਾਈ ਦਿੰਦਿਆਂ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਫ਼ਸਲ ਦਾ ਖ਼ਰੀਦ ਟੀਚਾ ਪੂਰਾ ਹੋਣ ਦਾ ਹਵਾਲਾ ਦੇ ਕੇ ਕੇਂਦਰ ਸਰਕਾਰ ਨੇ ਖ਼ਰੀਦ ਕੀਤੀ ਬੰਦ- ਰਣਬੀਰ ਸ਼ੇਖਪੁਰਾ ਅਗਲੀ ਖ਼ਬਰ ਨਗਰ ਕੌਂਸਲ ’ਚ 13 ਸਾਲਾਂ ਤੋਂ ਕੱਚੇ ਸਟ੍ਰੀਟ ਲਾਈਟ ਆਪਰੇਟਰ ਪੱਕੇ ਹੋਣ ਦੀ ਆਸ ’ਚ ਰਿਟਾਇਰਮੈਂਟ ਕੰਢੇ ਪੁੱਜੇ
Ad Position 24