20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਮਾਲਵਾ ਸੱਭਿਆਚਾਰਕ ਮੰਚ ਵਲੋਂ ਧੀਆਂ ਦਾ ਲੋਹੜੀ ਮੇਲਾ 10 ਨੂੰ -ਕਿ੍ਸ਼ਨ ਕੁਮਾਰ ਬਾਵਾ

Ad Position 21
No active advertisement
ਅਜੀਤ ਡੈਸਕ 06-01-2026
ਮੁੱਲਾਂਪੁਰ-ਦਾਖਾ, 5 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵਲੋਂ 10 ਜਨਵਰੀ ਨੂੰ ਗੁਰੂ ਨਾਨਕ ਭਵਨ ਵਿਖੇ ਕਰਵਾਏ ਜਾ ਰਹੇ ਲੋਹੜੀ ਮੇਲੇ ਦੀ ਸਫ਼ਲਤਾ ਲਈ ਮੰਚ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ, ਮਲਕੀਤ ਸਿੰਘ ਦਾਖਾ, ਸਰਪ੍ਰਸਤ ਗੁਰਭਜਨ ਸਿੰਘ ਗਿੱਲ, ਹੋਰਨਾਂ ਵਲੋਂ ਮੀਟਿੰਗਾਂ ਨਿਰੰਤਰ ਜਾਰੀ ਹਨ | ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਮੁੱਖ ਮੰਚ ਭਵਨ ਰਕਬਾ ਵਿਖੇ ਧੀਆਂ ਦੇ ਲੋਹੜੀ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ ਸਾਲ 1994 ਦਾਣਾ ਮੰਡੀ ਮੁੱਲਾਂਪੁਰ ਦਾਖਾ ਤੋਂ ਸ਼ੁਰੂ ਹੋਇਆਂ ਧੀਆਂ ਦਾ ਲੋਹੜੀ ਮੇਲਾ ਇਸ ਵਾਰ ਭਰ ਜ਼ੋਬਨ 'ਤੇ ਰਹੇਗਾ | ਮੇਲਾ ਮੰਚ ਤੋਂ ਸੁੰਦਰ ਮੁੰਦਰੀਏ ਗੀਤਾਂ ਨਾਲ ਸ਼ੁਰੂ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਵਿਚ ਉੱਚ ਕੋਟੀ ਦੇ ਇਕ ਦਰਜਨ ਕਲਾਕਾਰਾਂ ਦੀ ਸ਼ਮੂਲੀਅਤ ਰਹੇਗੀ | ਕਰੀਬ ਸਵਾ ਸੌ ਨਵ-ਜੰਮੀਆਂ ਬੱਚੀਆਂ ਨੂੰ ਗਰਮ ਕੱਪੜੇ, ਖਿਡੌਣਿਆਂ ਦੇ ਨਾਲ ਉਨ੍ਹਾਂ ਨੂੰ ਜਨਮ ਦੇਣ ਵਾਲੀਆਂ ਬੀਬੀਆਂ ਲਈ ਗਰਮ ਸ਼ਾਲ, ਮਠਿਆਈਆਂ ਹੋਰ ਮਾਣ-ਸਨਮਾਨ ਦਾ ਉਚਿਤ ਪ੍ਰਬੰਧ ਕੀਤਾ ਗਿਆ | ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਲੋਹੜੀ ਮੇਲੇ ਦੀ ਸਫ਼ਲਤਾ ਲਈ ਭਵਨ ਰਕਬਾ ਵਿਖੇ ਮੀਟਿੰਗ ਵਿਚ ਕਰਨੈਲ ਸਿੰਘ ਗਿੱਲ ਮੁੱਲਾਂਪੁਰ, ਨੰਬਰਦਾਰ ਜਸਪਾਲ ਸਿੰਘ ਗਿੱਲ, ਪ੍ਰਧਾਨ ਤੇਲੂ ਰਾਮ ਬਾਂਸਲ, ਕਮਲਜੀਤ ਸਿੰਘ ਢਿੱਲੋਂ, ਅਨਿਲ ਸੇਠੀ, ਲਵਲੀ ਚੌਧਰੀ, ਸਾਬਕਾ ਸਰਪੰਚ ਬਲਬੀਰ ਸਿੰਘ ਗਿੱਲ ਮੁੱਲਾਂਪੁਰ, ਕੌਂਸਲਰ ਅਮਨ ਮੰਡੀ ਮੁੱਲਾਂਪੁਰ, ਜਗਜੀਵਨ ਸਿੰਘ ਗਰੀਬ, ਸਾਬਕਾ ਸਰਪੰਚ ਭਗਵੰਤ ਸਿੰਘ ਰਕਬਾ, ਸੁੱਚਾ ਸਿੰਘ ਤੁਗਲ, ਅਵਤਾਰ ਸਿੰਘ ਹਿੱਸੋਵਾਲ, ਨਿਰਮਲ ਸਿੰਘ ਪੰਡੋਰੀ, ਸ਼ਿੰਦਰ ਸਿੰਘ ਗਿੱਲ ਸੁਧਾਰ, ਸਾਬਕਾ ਸਰਪੰਚ ਹਰਮਿੰਦਰ ਸਿੰਘ ਪੱਪ, ਸੁਖਪਾਲ ਸਿੰਘ ਸੈਂਪੀ ਭਨੋਹੜ, ਸਾਬਕਾ ਸਰਪੰਚ ਦਾਖਾ ਜਤਿੰਦਰ ਸਿੰਘ, ਹੋਰ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਐੱਨ.ਕੇ. ਮੇਕਓਵਰ ਬਟਾਲਾ ਵਾਲਿਆਂ ਨੇ ਘੁਮਾਣ ਵਿਖੇ ਆਪਣੇ ਸਲੂਨ ਦੀ ਦੂਸਰੀ ਬ੍ਰਾਂਚ ਖੋਲੀ <br/> ਅਗਲੀ ਖ਼ਬਰ 31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਦੇਰ ਰਾਤ ਸ੍ਰੀ ਮੈਹਦੇਆਣਾ ਸਾਹਿਬ ਪੁੱਜ ਕੇ ਹੋਇਆ ਸੰਪੂਰਨ
Ad Position 24