ਗਣਤੰਤਰ ਦਿਵਸ ਮੌਕੇ ਨਿੱਜੀਕਰਨ ਨੀਤੀਆਂ ਖ਼ਿਲਾਫ ਕਿਸਾਨਾਂ ਵਲੋਂ ਰੋਸ ਮਾਰਚ
ਅਜੀਤ ਡੈਸਕ
28-01-2026
ਬੀ.ਕੇ.ਯੂ (ਡਕੌਂਦਾ ਹਸਨਪੁਰ) ਵਲੋਂ ਟਰੈਕਟਰ/ਕਾਰ ਮਾਰਚ-
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਹਸਨਪੁਰ ਦੇ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਹੇਠ ਮੁੱਲਾਂਪੁਰ ਦਾਖਾ ਨੈਸ਼ਨਲ ਹਾਈਵੇ ਦੀਆਂ ਸਰਵਿਸ ਲੇਨ ਸੜਕਾਂ 'ਤੇ ਗਣਤੰਤਰ ਦਿਵਸ ਮੌਕੇ ਸਰਕਾਰਾਂ ਵਿਰੁੱਧ ਰੋਸ ਪ੍ਰਗਟਾਉਂਦਿਆਂ ਸੈਂਕੜੇ ਕਿਸਾਨ-ਮਜ਼ਦੂਰਾਂ ਨਾਲ ਟਰੈਕਟਰ ਮਾਰਚ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਰੂਪ ਸਿੰਘ ਹਸਨਪੁਰ ਨੇ ਕਿਹਾ ਕਿ ਨਿੱਜੀਕਰਨ ਦੀਆਂ ਨੀਤੀਆਂ ਅਤੇ ਹੋਰ ਅਹਿਮ ਮਾਮਲੇ ਜਿਵੇਂ ਮਗਨਰੇਗਾ ਕਾਨੂੰਨ ਦਾ ਸਾਡੀ ਜਥੇਬੰਦੀ ਵਲੋਂ ਵਿਰੋਧ ਰਹੇਗਾ | ਜਗਰੂਪ ਸਿੰਘ ਨੇ ਕਿਹਾ ਕਿ ਹੜ੍ਹ ਪੀੜ੍ਹਤ ਕਿਸਾਨ-ਮਜ਼ਦੂਰਾਂ ਨੂੰ ਬਣਦਾ ਮੁਆਵਜ਼ਾ ਦੇਣ ਤੋਂ ਸਰਕਾਰਾਂ ਭੱਜ ਰਹੀਆ, ਕਿਸਾਨਾਂ ਦੀ ਕਰਜ਼ਾ ਮੁਕਤੀ ਨਹੀਂ ਹੋ ਰਹੀ | ਜਗਰੂਪ ਸਿੰਘ ਹਸਨਪੁਰ ਦੀ ਅਗਵਾਈ ਵਾਲੀ (ਡਕੌਂਦਾ ਹਸਨਪੁਰ) ਜਥੇਬੰਦੀ ਵਲੋਂ ਐੱਸ.ਕੇ.ਐੱਮ ਦੁਆਰਾ ਐਕਸ਼ਨ ਪ੍ਰੋਗਰਾਮ ਨੂੰ ਸਿਰਫ਼ ਸਮਰਥਨ ਹੀ ਨਹੀਂ ਦਿੱਤਾ, ਸਗੋਂ ਪੂਰੀ ਤਾਕਤ ਨਾਲ ਸ਼ਮੂਲੀਅਤ ਕੀਤੀ ਗਈ |
ਬੀ.ਕੇ.ਯੂ (ਡਕੌਂਦਾ-ਧਨੇਰ) ਵਲੋਂ ਨਿੱਜੀਕਰਨ ਨੀਤੀਆਂ ਖ਼ਿਲਾਫ਼ ਟਰੈਕਟਰ ਮਾਰਚ-
ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਧਨੇਰ) ਵਲੋਂ ਬਿਜਲੀ ਸੋਧ ਬਿੱਲ, ਬੀਜ ਬਿੱਲ, ਮੁਕਤ ਵਪਾਰ ਸਮਝੌਤਿਆਂ ਖ਼ਿਲਾਫ਼ ਦਾਖਾ ਮੁੱਲਾਂਪੁਰ ਨੈਸ਼ਨਲ ਹਾਈਵੇ ਦੀਆਂ ਸੜਕਾਂ 'ਤੇ ਸਰਕਾਰਾਂ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਗਣਤੰਤਰ ਦਿਵਸ 'ਤੇ ਟਰੈਕਟਰ ਮਾਰਚ ਕੀਤਾ | ਵੱਡੀ ਤਾਆਦ ਟਰੈਕਟਰਾਂ ਅਤੇ ਸੈਂਕੜੇ ਕਿਸਾਨ-ਮਜ਼ਦੂਰਾਂ ਨਾਲ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ, ਰਣਵੀਰ ਸਿੰਘ ਰੁੜਕਾ, ਅਜੀਤ ਸਿੰਘ ਦਾਖਾ, ਕੁਲਦੀਪ ਸਿੰਘ ਖ਼ਾਲਸਾ ਰੱਤੋਵਾਲ, ਨੰਬਰਦਾਰ ਹਰਦੀਪ ਸਿੰਘ, ਗੁਰਜੀਤ ਸਿੰਘ ਹੋਰਨਾਂ ਨੇ ਭਾਰਤ ਦੇ 77ਵੇਂ ਗਣਤੰਤਰ ਦਿਵਸ ਮੌਕੇ ਸਰਕਾਰਾਂ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਬਿਜਲੀ ਸੋਧ ਬਿੱਲ, ਬੀਜ ਬਿੱਲ ਜਾਂ ਮੁਕਤ ਵਪਾਰ ਸਮਝੌਤਾ ਕੇਵਲ ਤੇ ਕੇਵਲ ਸਰਮਾਏਦਾਰਾਂ ਲਈ ਹੈ | ਅਮਨਦੀਪ ਸਿੰਘ ਲਲਤੋਂ ਨੇ ਦੱਸਿਆ ਕਿ ਕੇਂਦਰ ਦੇ ਨਵੇਂ ਕਾਨੂੰਨਾਂ ਵਿਰੁੱਧ (ਐੱਸ.ਕੇ.ਐੱਮ.ਭਾਰਤ) ਦੀ ਹਰ ਕਾਲ 'ਤੇ ਰਾਜ ਅਤੇ ਕੇਂਦਰ ਸਰਕਾਰਾਂ ਦੀ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ਵਿਚ ਸ਼ਾਮਿਲ ਹੋਇਆ ਜਾਵੇਗਾ |
ਬੀ.ਕੇ.ਯੂ (ਰਾਜੇਵਾਲ) ਜ਼ਿਲ੍ਹਾ ਇਕਾਈ ਰੋਸ ਪ੍ਰਦਰਸ਼ਨ 'ਚ ਸ਼ਾਮਿਲ ਹੋਈ
ਸੰਯੁਕਤ ਕਿਸਾਨ ਮੋਰਚਾ (ਭਾਰਤ) ਦੇ ਸੱਦੇ 'ਤੇ ਗਣਤੰਤਰ ਦਿਵਸ ਮੌਕੇ ਐੱਸ.ਕੇ.ਐੱਮ ਦਾ ਹਿੱਸਾ ਬੀ.ਕੇ.ਯੂ (ਰਾਜੇਵਾਲ) ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਸਿੱਧੂ, ਬਲਾਕ ਮੁੱਲਾਂਪੁਰ ਪ੍ਰਧਾਨ ਰਣਵੀਰ ਸਿੰਘ, ਸੁਖਜਿੰਦਰ ਸਿੰਘ ਜਾਂਗਪੁਰ ਹੋਰਨਾਂ ਨੇ ਆਪਣੀ ਜਥੇਬੰਦੀ ਦੇ ਸੈਂਕੜੇ ਕਿਸਾਨ-ਮਜ਼ਦੂਰਾਂ ਨਾਲ ਲੈ ਕੇ ਗਣਤੰਤਰ ਦਿਵਸ ਮੌਕੇ ਸੜਕਾਂ 'ਤੇ ਟਰੈਕਟਰ ਰੋਸ ਮਾਰਚ ਕੱਢਿਆ ਗਿਆ | ਬੀ.ਕੇ.ਯੂ (ਰਾਜੇਵਾਲ) ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਬਿਜਲੀ ਸੋਧ ਅਤੇ ਬੀਜ਼ ਬਿੱਲ ਪਾਰਲੀਮੈਂਟ ਵਿਚ ਪੇਸ਼ ਕਰਨ ਦੀ ਤਿਆਰੀ ਵਿਚ ਹੈ, ਅਜਿਹਾ ਹੋਇਆ ਤਾਂ ਕਿਸਾਨ-ਮਜ਼ਦੂਰਾਂ ਵਲੋਂ ਦਿੱਲੀ ਵਾਲੇ ਇਤਿਹਾਸਕ ਕਿਸਾਨ ਘੋਲ ਤੋਂ ਵੀ ਵੱਡੇ ਅੰਦੋਲਨ ਦੀ ਸੰਭਾਵਨਾ ਰਹੇਗੀ | ਮਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੜ੍ਹ ਪੀੜ੍ਹਤਾਂ ਨੂੰ ਮੁਆਵਜ਼ਾ ਦੇਣ ਅਤੇ ਹੋਰ ਮੰਗਾਂ ਪੂਰੀਆਂ ਕਰਨ ਦੀ ਥਾਂ ਕੇਵਲ ਖਾਨਾ ਪੂਰਤੀ ਹੋ ਰਹੀ ਹੈ, ਕਿਸਾਨਾਂ ਦੀ ਮੰਗ ਅਨੁਸਾਰ 70 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਤੋਂ ਸਰਕਾਰ ਅਸਮਰੱਥ ਰਹੀ | ਇਸ ਮੌਕੇ ਸਿਕੰਦਰ ਸਿੰਘ ਇਕਾਈ ਪ੍ਰਧਾਨ ਬੋਪਾਰਾਏ, ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ ਬੜੈਚ, ਸੋਨੀ ਧਾਲੀਵਾਲ, ਗੁਰਦੀਪ ਸਿੰਘ, ਬਲਜੀਤ ਸਿੰਘ, ਹੋਰ ਮੌਜੂਦ ਸਨ |
ਗੁੱਜਰਵਾਲ ਤੋਂ ਆਰੰਭ ਹੋਇਆ ਟਰੈਕਟਰ ਮਾਰਚ
ਜੋਧਾਂ, (ਗੁਰਵਿੰਦਰ ਸਿੰਘ ਹੈਪੀ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਟਰੈਕਟਰਾਂ ਤੇ ਕਾਰਾਂ-ਜੀਪਾਂ ਦਾ ਇਕ ਕਾਫ਼ਲਾ ਇਤਿਹਾਸਕ ਪਿੰਡ ਗੁੱਜਰਵਾਲ ਤੋਂ ਆਰੰਭ ਹੋਇਆ, ਜੋ ਕਿ ਨਾਰੰਗਵਾਲ, ਆਸੀ ਖ਼ੁਰਦ, ਆਸੀ ਕਲਾਂ, ਕਿਲ੍ਹਾ ਰਾਏਪੁਰ, ਜੜਤੌਲੀ, ਘੁੰਗਰਾਣਾ, ਕਾਲਖ, ਧੂਰਕੋਟ, ਰੰਗੂਵਾਲ, ਜੰਡ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਪਿੰਡ ਫੱਲੇਵਾਲ ਵਿਖੇ ਆ ਕੇ ਸਮਾਪਤ ਹੋਇਆ ¢ ਇਸ ਮਾਰਚ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਗੁਰਦੇਵ ਸਿੰਘ ਨਾਰੰਗਵਾਲ, ਕੁਲਦੀਪ ਸਿੰਘ ਗੁੱਜਰਵਾਲ, ਨੰਬਰਦਾਰ ਮਨਜੀਤ ਸਿੰਘ ਫੱਲੇਵਾਲ, ਡਾ. ਕੁਲਵੰਤ ਸਿੰਘ ਮੋਹੀ, ਡਾ: ਅਜੀਤ ਰਾਮ ਸ਼ਰਮਾ ਝਾਂਡੇ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕੀਤੀ | ਟਰੈਕਟਰ ਮਾਰਚ ਸ਼ੁਰੂ ਕਰਨ ਮੌਕੇ ਸੰਬੋਧਨ ਕਰਦਿਆਂ ਮਾ. ਚਰਨਜੀਤ ਸਿੰਘ ਫੱਲੇਵਾਲ, ਜਸਪ੍ਰੀਤ ਸਿੰਘ ਜੱਸੋਵਾਲ, ਹਰਨੇਕ ਸਿੰਘ ਗੁੱਜਰਵਾਲ ਅਤੇ ਸੁਰਜੀਤ ਸਿੰਘ ਸੀਲੋ ਨੇ ਸਰਕਾਰ ਨੂੰ ਚਿਤਾਵਨੀ ਭਰੇ ਲਹਿਜ਼ੇ ਵਿਚ ਆਖਿਆ ਕਿ ਉਹ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰਨਾ ਬੰਦ ਕਰੇ ਨਹੀਂ ਤਾਂ ਉਸ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪਵੇਗਾ | ਇਸ ਮੌਕੇ ਹਰਜਿੰਦਰ ਸਿੰਘ, ਕਾਮਰੇਡ ਬਿੱਲੂ, ਮਨਜੀਤ ਸਿੰਘ, ਹਰਵਿੰਦਰ ਸਿੰਘ, ਜਗਤਾਰ ਸਿੰਘ, ਸੂਫ਼ਾਂ, ਰਣਜੀਤ ਸਿੰਘ ਗੁੱਜਰਵਾਲ, ਪਾਲੀ ਗੁੱਜਰਵਾਲ, ਪਾਲ ਸਿੰਘ ਨਾਰੰਗਵਾਲ, ਨੰਬਰਦਾਰ ਕੁਲਵੀਰ ਸਿੰਘ ਜੰਡ, ਸ਼ਿੰਗਾਰਾ ਸਿੰਘ ਜੰਡ, ਸੋਨੀ ਧੂਰਕੋਟ, ਸਵਰਨ ਸਿੰਘ ਧੂਰਕੋਟ, ਰਾਜੂ ਹਿਮਾਯੂਪੁਰ, ਬਿੱਟੂ ਗੁੱਜਰਵਾਲ, ਸਾਬਕਾ ਹਾਕੀ ਖਿਡਾਰੀ ਨਛੱਤਰ ਸਿੰਘ, ਪੰਚ ਸਰਬਪ੍ਰੀਤ ਸਿੰਘ ਕਿਲ੍ਹਾ ਰਾਏਪੁਰ, ਕੁਲਦੀਪ ਸਿੰਘ ਗਰੇਵਾਲ, ਰਣਜੀਤ ਸਿੰਘ ਸਾਇਆ, ਡਾ: ਜਸਮੇਲ ਸਿੰਘ ਲਲਤੋਂ, ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ, ਜਸਵੰਤ ਸਿੰਘ ਟੂਸੇ, ਵਰਿੰਦਰ ਸਿੰਘ ਜੜਤੌਲੀ, ਕੁਲਦੀਪ ਸਿੰਘ ਘੁੰਗਰਾਣਾ, ਸੁਖਦੇਵ ਸਿੰਘ ਭੋਮਾ, ਬਲਵੀਰ ਸਿੰਘ ਭੁੱਟਾ ਆਦਿ ਹਾਜ਼ਰ ਸਨ |
ਭੂੰਦੜੀ ਨੇੜਲੇ ਪਿੰਡਾਂ 'ਚ ਟਰੈਕਟਰ ਮਾਰਚ
ਭੂੰਦੜੀ, (ਕੁਲਦੀਪ ਸਿੰਘ ਮਾਨ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਕਸਬਾ ਭੂੰਦੜੀ ਦੇ ਨੇੜਲੇ ਦਰਜਨਾਂ ਪਿੰਡਾਂ ਵਿਚ ਟਰੈਕਟਰ ਮਾਰਚ ਕੱਢ ਕੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਟਾਲ-ਮਟੋਲ ਕਰ ਰਹੀ ਹੈ | ਇਸ ਮੌਕੇ ਹੋਰਾਂ ਤੋਂ ਇਲਾਵਾ ਦੀਵਾਨ ਸਿੰਘ ਕੋਟਉਮਰਾ, ਸਰਪੰਚ ਹਰਮੇਸ਼ ਸਿੰਘ ਕੋਟਉਮਰਾ, ਬਲਦੇਵ ਸਿੰਘ ਕੋਟਉਮਰਾ, ਸੱਤਾ ਸਿੰਘ ਕੋਟਮਾਨਾ, ਬੱਬੂ ਸਿੰਘ, ਚਿੜਾ ਸਿੰਘ, ਸੋਹਣ ਸਿੰਘ ਭੂੰਦੜੀ ਆਦਿ ਹਾਜ਼ਰ ਸਨ |
ਰਾਏਕੋਟ 'ਚ ਕਿਸਾਨ ਜਥੇਬੰਦੀਆਂ ਵਲੋਂ ਟਰੈਕਟਰ ਰੋਸ ਮਾਰਚ
ਰਾਏਕੋਟ, (ਸੁਸ਼ੀਲ)-ਗਣਤੰਤਰ ਦਿਵਸ ਦੌਰਾਨ ਤਿੰਨ ਕਾਲੇ ਕਾਨੂੰਨ ਵਾਪਿਸ ਕਰਵਾਉਣ ਦੇ ਸੰਘਰਸ਼ ਦੌਰਾਨ ਕਿਸਾਨਾਂ ਵਲੋਂ ਦਿੱਲੀ ਵਿਚ ਕੀਤੇ ਗਏ ਇਤਿਹਾਸਕ ਟਰੈਕਟਰ ਰੋਸ ਮਾਰਚ ਦੀ 5ਵੀਂ ਵਰੇਗੰਢ ਮੌਕੇ ਇਸ ਵਾਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਟਰੈਕਟਰ ਰੋਸ ਮਾਰਚ ਕੀਤਾ ਗਿਆ | ਇਸ ਮੌਕੇ ਰਾਏਕੋਟ ਸ਼ਹਿਰ ਵਿਚ ਸੈਂਕੜੇ ਟਰੈਕਟਰਾਂ ਨਾਲ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਰਾਜੇਵਾਲ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ ਵਲੋਂ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਕਾ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਗੋਂਦਵਾਲ ਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਅੱਚਰਵਾਲ ਦੀ ਅਗਵਾਈ ਹੇਠ ਵਿਸ਼ਾਲ ਰੋਸ ਮਾਰਚ ਕੀਤਾ ਗਿਆ | ਉਨ੍ਹਾਂ ਕਿਹਾ ਕਿ ਰਾਮਗੜ੍ਹ ਸਿਵੀਆਂ ਵਿਖੇ ਚੱਲ ਰਹੇ ਪੱਕੇ ਮੋਰਚੇ ਦੀਆਂ ਜੇਕਰ ਮੰਗਾਂ ਨਾ ਮੰਨੀਆਂ ਤਾਂ ਉਹ ਪੱਕਾ ਮੋਰਚਾ ਐੱਸ.ਡੀ.ਐੱਮ. ਦਫ਼ਤਰ ਰਾਏਕੋਟ ਵਿਚ ਵੀ ਤਬਦੀਲ ਹੋ ਸਕਦਾ ਹੈ | ਇਸ ਮੌਕੇ ਰੋਸ ਮਾਰਚ ਵਿਚ ਜ਼ਿਲ੍ਹਾ ਖਜ਼ਾਨਚੀ ਸਤਿਬੀਰ ਸਿੰਘ ਬੋਪਾਰਾਏ ਖੁਰਦ, ਬਲਾਕ ਪ੍ਰਧਾਨ ਰਾਏਕੋਟ ਰਣਧੀਰ ਸਿੰਘ ਬੱਸੀਆਂ, ਬਲਾਕ ਪ੍ਰਧਾਨ ਸੁਧਾਰ ਡਾ: ਜਗਤਾਰ ਸਿੰਘ ਐਤੀਆਣਾ, ਬਲਾਕ ਪ੍ਰਧਾਨ ਪੱਖੋਵਾਲ ਗੁਰਵਿੰਦਰ ਸਿੰਘ ਪੱਖੋਵਾਲ, ਹਰਪ੍ਰੀਤ ਸਿੰਘ ਗੋਂਦਵਾਲ, ਸਾਧੂ ਸਿੰਘ ਚੱਕ ਭਾਈ ਕਾ, ਸੁਖਪਾਲ ਸਿੰਘ ਨਿੱਕਾ ਭੈਣੀ ਬੜਿੰਗ, ਅੰਮਿ੍ਤਪਾਲ ਸਿੰਘ ਝੋਰੜਾਂ, ਕੇਹਰ ਸਿੰਘ ਬੁਰਜ ਨਕਲੀਆਂ, ਬਲਕਾਰ ਸਿੰਘ ਬੋਪਾਰਾਏ ਖੁਰਦ, ਦਰਸ਼ਨ ਸਿੰਘ ਜਲਾਲਦੀਵਾਲ, ਪ੍ਰਦੀਪ ਸਿੰਘ ਸੁਖਾਣਾ, ਜਸਭਿੰਦਰ ਸਿੰਘ ਕਿਸ਼ਨਗੜ੍ਹ ਛੰਨਾ, ਜਗਰਾਜ ਸਿੰਘ ਤਲਵੰਡੀ ਰਾਏ, ਮਨਜਿੰਦਰ ਸਿੰਘ ਲਾਡੀ, ਟੇਕ ਸਿੰਘ ਧੂਰਕੋਟ, ਜਗਰਾਜ ਸਿੰਘ ਆਂਡਲੂ, ਸ਼ਿਵਦੇਵ ਸਿੰਘ ਕਾਲਸਾਂ, ਗੁਰਤੇਜ ਸਿੰਘ ਤੇਜੂ, ਅੰਮਿ੍ਤਪਾਲ ਸਿੰਘ ਬੁੱਟਰ, ਕੇਸਰ ਸਿੰਘ, ਜਸਵੀਰ ਸਿੰਘ ਸ਼ਾਹਜਹਾਨਪੁਰ, ਮਨਦੀਪ ਸਿੰਘ ਰਾਜਗੜ੍ਹ, ਬਲਦੇਵ ਸਿੰਘ ਅਕਾਲਗੜ੍ਹ ਖੁਰਦ, ਸੋਨੀ ਸਿੰਘ ਸ਼ਾਹਜਹਾਨਪੁਰ, ਸਰਬਜੀਤ ਸਿੰਘ ਪੱਖੋਵਾਲ, ਸੁਖਦੇਵ ਸਿੰਘ ਐਤੀਆਣਾ, ਚਮਕੌਰ ਸਿੰਘ ਜੌਹਲਾਂ, ਕਮਲਜੀਤ ਸਿੰਘ ਗਰੇਵਾਲ, ਪਿ੍ਤਪਾਲ ਸਿੰਘ ਭੈਣੀ ਰੋੜਾ, ਗੁਰਸ਼ਰਨ ਸਿੰਘ ਜਵੰਧਾ, ਗੁਰਪ੍ਰੀਤ ਸਿੰਘ ਰਾਏ, ਗੁਰਤੇਜ ਸਿੰਘ ਭੰਗੂ ਚੱਕ ਭਾਈ ਕਾ ਆਦਿ ਹਾਜ਼ਰ ਸਨ |
ਜਗਰਾਉਂ ਵਿਖੇ ਕੱਢਿਆ ਵਿਸ਼ਾਲ ਟਰੈਕਟਰ ਮਾਰਚ
ਜਗਰਾਉਂ, (ਸ਼ਮਸ਼ੇਰ ਸਿੰਘ ਗਾਲਿਬ)-ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਜਗਰਾਉਂ ਵਿਖੇ ਦਿੱਲੀ ਸੰਘਰਸ਼ ਦੀ ਪੰਜਵੀਂ ਵਰੇ੍ਹਗੰਢ 'ਤੇ ਟਰੈਕਟਰ ਮਾਰਚ ਕੱਢਿਆ ਗਿਆ | ਜਗਰਾਉਂ ਵਿਖੇ ਕੀਤੀ ਟਰੈਕਟਰ ਪਰੇਡ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਕਿਸਾਨ ਮਜ਼ਦੂਰ ਅਤੇ ਆਮ ਲੋਕਾਂ ਲਤਾੜਨ ਲਈ ਕਾਰਪੋਰੇਟਾਂ ਦੇ ਹੱਕ ਵਿਚ ਨਵੇਂ ਤੋਂ ਨਵੇਂ ਕਾਨੂੰਨ ਬਣਾ ਰਹੀ ਹੈ | ਅੱਜ ਦੀ ਟਰੈਕਟਰ ਪਰੇਡ ਪਸ਼ੂ ਮੰਡੀ ਜਗਰਾਉਂ ਤੋਂ ਸ਼ੁਰੂ ਹੋ ਕੇ ਅਲੀਗੜ੍ਹ ਪੁਲ ਦੇ ਥੱਲੇ ਦੀ ਕੱਚਾ ਮਲਕ ਰੋਡ ਤੋਂ ਕਚਿਹਰੀ ਚੌਂਕ ਹੁੰਦੀ ਹੋਈ ਤਹਿਸੀਲ ਰੋਡ ਤੋਂ ਝਾਂਸੀ ਰਾਣੀ ਚੌਂਕ ਪਹੁੰਚ ਕੇ ਸਮਾਪਤ ਹੋਈ | ਇਸ ਪਰੇਡ ਵਿਚ ਜ਼ਿਲ੍ਹਾ ਸਕੱਤਰ ਬਚਿੱਤਰ ਸਿੰਘ ਜਨੇਤਪੁਰਾ, ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ, ਮਨਜਿੰਦਰ ਸਿੰਘ ਮੋਰਕਰੀਮਾਂ, ਬਲਾਕ ਪ੍ਰਧਾਨ ਹਰਜੀਤ ਸਿੰਘ ਜੌਹਲ, ਬਲਾਕ ਪ੍ਰਧਾਨ ਹਰਚੰਦ ਸਿੰਘ ਢੋਲਣ, ਦਲਵੀਰ ਸਿੰਘ ਬੁਰਜ ਕੁਲਾਰਾ, ਜਗਤਾਰ ਸਿੰਘ ਚੀਮਾਂ, ਜਗਤਾਰ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਕੁਲਦੀਪ ਸਿੰਘ ਗੁਰੂਸਰ ਕਾਉਂਕੇ, ਇਕਬਾਲ ਸਿੰਘ ਲੀਲਾਂ, ਬਲਦੇਵ ਸਿੰਘ ਢੋਲਣ, ਕਰਨੈਲ ਸਿੰਘ, ਸਰਪੰਚ ਤਰਸੇਮ ਸਿੰਘ ਡੱਲਾ, ਕੁਲਦੀਪ ਸਿੰਘ ਚਕਰ, ਲਾਡੀ ਹਠੂਰ, ਕੁਲਦੀਪ ਸਿੰਘ ਕਾਉਂਕੇ, ਸਰਗੁਣ ਸਿੰਘ ਰਸੂਲਪੁਰ, ਜਸਪ੍ਰੀਤ ਸਿੰਘ ਚੀਮਾਂ, ਗੁਰਇਕਬਾਲ ਸਿੰਘ ਰੂਮੀ, ਗੁਰਦੀਪ ਸਿੰਘ ਹਾਂਸ, ਹਰਬੰਸ ਸਿੰਘ ਬਾਰਦੇਕੇ, ਡਾ: ਸ਼ਿੰਗਾਰਾ ਸਿੰਘ ਕੋਠੇ ਪੋਨਾ, ਬਲਦੇਵ ਸਿੰਘ ਛੱਜਾਵਾਲ, ਸਾਧੂ ਸਿੰਘ ਲੱਖਾ, ਸਾਧੂ ਸਿੰਘ, ਸੁੱਖੀ ਮੱਲ੍ਹਾ, ਚਮਕੌਰ ਸਿੰਘ ਲੰਮਾ, ਸਤਿਨਾਮ ਸਿੰਘ ਬੱਸੂਵਾਲ, ਦਲੀਪ ਸਿੰਘ ਚੀਮਾਂ ਆਦਿ ਹਾਜ਼ਰ ਸਨ |