04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਗੁਰੂ ਰਵਿਦਾਸ ਜੀ ਨੇ ਭਗਤੀ ਅਤੇ ਸੰਘਰਸ਼ ਨਾਲ ਧਾਰਮਿਕ ਇਨਕਲਾਬ ਲਿਆਂਦਾ-ਸੰਤ ਜਸਦੇਵ ਸਿੰਘ ਲੋਹਟਬੱਦੀ

Ad Position 21
No active advertisement
ਅਜੀਤ ਡੈਸਕ 29-01-2026
ਲੋਹਟਬੱਦੀ, 28 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਲੋਹਟਬੱਦੀ ਵਿਖੇ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਸੰਚਾਲਕ ਗੁਰਦੁਆਰਾ ਬਾਬਾ ਬੁੱਢਾ ਸਰ ਸਾਹਿਬ ਲੋਹਟਬੱਦੀ, ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਸੰਬੰਧੀ ਆਰੰਭ ਸ੍ਰੀ ਅਖੰਡ ਪਾਠਾਂ ਦੀ 7ਵੀਂ ਲੜੀ ਦੇ ਭੋਗ ਪਾਏ ਗਏ | ਚੰਨਪ੍ਰੀਤ ਸਿੰਘ ਜੇ.ਈ ਪੁੱਤਰ ਜਗਜੀਤ ਸਿੰਘ ਪ੍ਰਧਾਨ ਅਤੇ ਅੰਤਪਾਲ ਸਿੰਘ ਪੁੱਤਰ ਕਰਤਾਰ ਸਿੰਘ ਦੇ ਪਰਿਵਾਰਾਂ ਵਲੋਂ ਸਰਬੱਤ ਦੇ ਭਲੇ ਲਈ ਆਰੰਭ ਸ੍ਰੀ ਅਖੰਡ ਪਾਠਾਂ ਦੇ ਭੋਗਾਂ ਉਪਰੰਤ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਨੇ ਕਥਾ-ਵਿਚਾਰਾਂ ਕੀਤੀਆਂ | ਕਮੇਟੀ ਪ੍ਰਧਾਨ ਜਗਜੀਤ ਸਿੰਘ ਭੱਟੀ, ਸਾਬਕਾ ਡਿਪਟੀ ਚੀਫ਼ ਇੰਜੀ: ਬਿਜਲੀ ਬੋਰਡ, ਬਾਬਾ ਰਣਜੋਧ ਸਿੰਘ ਦਿਓਲ, ਫੌਜੀ ਕੇਵਲ ਸਿੰਘ ਪੰਚ ਨੇ ਦੱਸਿਆ ਕਿ ਕੱਲ੍ਹ 30 ਜਨਵਰੀ ਨੂੰ ਮੁੱਖ ਸਮਾਗਮਾਂ ਵਜੋਂ ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਹੋਵੇਗੀ | ਇਕਬਾਲ ਸਿੰਘ ਖ਼ਜ਼ਾਨਚੀ, ਤੀਰਥ ਸਿੰਘ ਸਕੱਤਰ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ 30 ਜਨਵਰੀ ਨੂੰ ਰਾਤ 7 ਵਜੇ ਢਾਡੀ ਜਥੇ ਗੁਰ-ਇਤਿਹਾਸ ਸੁਣਾਉਣਗੇ | 31 ਜਨਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਵੇਰੇ 10 ਵਜੇ ਵਿਸ਼ਾਲ ਨਗਰ ਕੀਰਤਨ ਆਰੰਭ ਹੋਣਗੇ | ਮਿਤੀ 1 ਫਰਵਰੀ ਨੂੰ ਸਵੇਰੇ 10 ਵਜੇ ਭੋਗਾਂ ਦੇ ਸ਼ਬਦ, ਆਰਤੀ ਦੇ ਸ਼ਬਦਾਂ ਉਪਰੰਤ ਕਥਾ-ਕੀਰਤਨ ਹੋਵੇਗਾ | ਅੱਜ ਦੇ ਸਮਾਗਮਾਂ 'ਚ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਭਾਗ ਸਿੰਘ ਖ਼ਾਲਸਾ, ਅਵਤਾਰ ਸਿੰਘ ਲੋਹਟਬੱਦੀ, ਹਰਪਾਲ ਸਿੰਘ ਖ਼ਾਲਸਾ, ਸੂਬੇਦਾਰ ਬਲਦੇਵ ਸਿੰਘ, ਮਿਸਤਰੀ ਬਲਦੇਵ ਸਿੰਘ, ਸਾਬਕਾ ਸਰਪੰਚ ਹਰਬੰਸ ਸਿੰਘ, ਸਿਕੰਦਰ ਸਿੰਘ ਸੂਬੇਦਾਰ, ਚਰਨਜੀਤ ਸਿੰਘ ਪੰਚ, ਕੁਲਵੰਤ ਸਿੰਘ ਖ਼ਾਲਸਾ, ਰਣਜੀਤ ਸਿੰਘ ਗ੍ਰੰਥੀ, ਬਲਦੇਵ ਸਿੰਘ ਸੁਖਮਨੀ, ਜਸਵੰਤ ਸਿੰਘ ਬੱਬੂ ਪੰਚ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁੱਲਾਂਪੁਰ-ਦਾਖਾ ਸ਼ਹਿਰ 'ਚ ਟ੍ਰੈਫ਼ਿਕ ਸਮੱਸਿਆ ਦੇ ਹੱਲ ਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਪ੍ਰਸ਼ਾਸਨ ਚੁੱਪ ਕਿਉਂ! ਅਗਲੀ ਖ਼ਬਰ ਮਲਕਪੁਰ ਬੇਟ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਸੰਬੰਧੀ ਧਾਰਮਿਕ ਸਮਾਗਮ ਕਰਵਾਇਆ
Ad Position 24