03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ (ਹਲਕਾ ਦਾਖਾ) ਵਿਖੇ ਧਾਰਮਿਕ ਸਮਾਗਮ 16 ਨੂੰ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਇਕ ਦਰਜਨ ਵਿਅਕਤੀ ਵਿਸ਼ੇਸ਼ ਦਾ ਸਨਮਾਨ

ਮੁੱਲਾਂਪੁਰ-ਦਾਖਾ, 3 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-16 ਅਕਤੂਬਰ ਨੂੰ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 356ਵਾਂ ਜਨਮ ਦਿਹਾੜਾ ਅਥਾਹ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ। ਇਸ ਧਾਰਮਿਕ ਸਮਾਗਮ ਨੂੰ ਸਫ਼ਲ ਬਣਾਉਣ ਲਈ ਭਵਨ ਰਕਬਾ ਵਿਖੇ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਵਲੋਂ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਮਹਿਲਾ ਵਿੰਗ ਪ੍ਰਧਾਨ ਕਰਮਜੀਤ ਕੌਰ ਛੰਦੜਾਂ, ਜਨਰਲ ਸਕੱਤਰ ਜਗਜੀਵਨ ਸਿੰਘ ਗਰੀਬ, ਸੂਬਾ ਚੇਅਰਮੈਨ ਮਨਜੀਤ ਸਿੰਘ ਝੱਮਟ, ਹੋਰ ਮੈਂਬਰਾਂ ਨਾਲ ਮੀਟਿੰਗ ਕਰਕੇ ਪ੍ਰੋਗਰਾਮ ਦੀ ਰੂਪ ਰੇਖਾ ਐਲਾਨੀ ਗਈ।

Ad Position 21
No active advertisement
ਅਜੀਤ ਡੈਸਕ 04-10-2026
ਮੁੱਲਾਂਪੁਰ-ਦਾਖਾ, 3 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-16 ਅਕਤੂਬਰ ਨੂੰ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 356ਵਾਂ ਜਨਮ ਦਿਹਾੜਾ ਅਥਾਹ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ। ਇਸ ਧਾਰਮਿਕ ਸਮਾਗਮ ਨੂੰ ਸਫ਼ਲ ਬਣਾਉਣ ਲਈ ਭਵਨ ਰਕਬਾ ਵਿਖੇ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਵਲੋਂ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਮਹਿਲਾ ਵਿੰਗ ਪ੍ਰਧਾਨ ਕਰਮਜੀਤ ਕੌਰ ਛੰਦੜਾਂ, ਜਨਰਲ ਸਕੱਤਰ ਜਗਜੀਵਨ ਸਿੰਘ ਗਰੀਬ, ਸੂਬਾ ਚੇਅਰਮੈਨ ਮਨਜੀਤ ਸਿੰਘ ਝੱਮਟ, ਹੋਰ ਮੈਂਬਰਾਂ ਨਾਲ ਮੀਟਿੰਗ ਕਰਕੇ ਪ੍ਰੋਗਰਾਮ ਦੀ ਰੂਪ ਰੇਖਾ ਐਲਾਨੀ ਗਈ। ਮੀਟਿੰਗ ਉਪਰੰਤ ਪੱੱਤਰਕਾਰ ਨਾਲ ਗੱਲਬਾਤ ਸਮੇਂ ਕ੍ਰਿਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ ਸ਼ਬਦ ਪ੍ਰਕਾਸ਼ ਅਜਾਇਬ ਘਰ ਵਿਖੇ ਨਤਮਸਤਕ ਹੋਣ ਉਪਰੰਤ ਪੰਡਾਲ ’ਚ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਢਾਡੀ ਜੱਥੇ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਰਾਜ ਨੂੰ ਵਾਰਾਂ ਰਾਹੀਂ ਪੇਸ਼ ਕੀਤਾ ਜਾਵੇਗਾ। ਡਾ: ਸਵਰਾਜ ਸਿੰਘ, ਪ੍ਰੋ: ਗੁਰਭਜਨ ਸਿੰਘ ਗਿੱਲ, ਬਾਵਾ ਰਵਿੰਦਰ ਨੰਦੀ, ਮਹੰਤ ਹਰਭਜਨ ਦਾਸ ਬਰਨਾਲਾ ਹੋਰਨਾਂ ਵਲੋਂ ਸਿੱਖ ਰਾਜ ਦੀ ਨੀਂਹ, ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਂਅ ਸਿੱਕਾ ਅਤੇ ਮੋਹਰ ਜਾਰੀ ਕਰਨ, ਹਲਵਾਹਕ ਮੁਜ਼ਾਹਰਿਆਂ ਨੂੰ ਖੁਦ ਜ਼ਮੀਨਾਂ ਦੇ ਮਾਲਕ ਬਣਾਉਣ, ਮੁਗਲਾਂ ਦੀ ਜ਼ੁਲਮੋ-ਸਿਤਮ ਨਾਲ ਭਰੀ ਸਲਤਨਤ ਨੂੰ ਕੰਬਣੀ ਛੇੜਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਉੱਪਰ ਪਰਚਾ ਪੜ੍ਹਿਆ ਜਾਵੇਗਾ। ਅੱਜ ਭਵਨ ਰਕਬਾ (ਲੁਧਿ:) ਵਿਖੇ ਹੋਈ ਮੀਟਿੰਗ ਉਪਰੰਤ ਕਮੇਟੀ ਦੇ ਫ਼ੈਸਲੇ ਅਨੁਸਾਰ ਦਲਜੀਤ ਸਿੰਘ ਯੂ.ਐੱਸ.ਏ ਟਰੱਸਟੀ, ਨੀਰਜ ਬਾਵਾ ਬੈਰਾਗੀ ਮਹਾਂਮੰਡਲ ਪੰਜਾਬ ਦਾ ਯੂਥ ਵਿੰਗ ਦਾ ਪ੍ਰਧਾਨ, ਸੋਨੀਆ ਅਰੋੜਾ ਚੇਅਰਪਰਸਨ ਫਾਊਂਡੇਸ਼ਨ ਪੰਜਾਬ, ਬਲਦੇਵ ਢੱਟ ਸਰਪ੍ਰਸਤ, ਤੇਲੂ ਰਾਮ ਬਾਂਸਲ ਸਰਪ੍ਰਸਤ ਫਾਊਂਡੇਸ਼ਨ ਪੰਜਾਬ ਤੇ ਬਲਜਿੰਦਰ ਸਿੰਘ ਮਲਕਪੁਰ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵੇਂ ਅਹੁਦੇਦਾਰਾਂ ਦੇ ਨਾਲ ਡਾ. ਜਗਤਾਰ ਸਿੰਘ ਰੰਗੂਵਾਲ ਅਤੇ ਦਰਸ਼ਨ ਸਿੰਘ ਰਕਬਾ ਦਾ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਸਨਮਾਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪਿੰਡ ਦੇਤਵਾਲ ਵਿਖੇ ਵਜ਼ਨੀ ਕਬੱਡੀ ਮੁਕਾਬਲੇ 11 ਨੂੰ-ਰਿੰਪਾ ਆਹਲੂਵਾਲੀਆ ਅਗਲੀ ਖ਼ਬਰ ਸਿੱਧਵਾਂ ਕਾਲਜ ਦੀਆਂ ਤਿੰਨ ਵਿਦਿਆਰਥਣਾਂ ਵਲੋਂ ਪੰਜਾਬ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਪਹਿਲਾ, ਦੂਜਾ ਅਤੇ ਚੌਥਾ ਸਥਾਨ...
Ad Position 24