ਪੱਖੋਵਾਲ/ਲੋਹਟਬੱਦੀ, 1 ਫਰਵਰੀ (ਖੁਸ਼ਵਿੰਦਰ ਸਿੰਘ ਸਰਾਭਾ, ਕੁਲਵਿੰਦਰ ਸਿੰਘ ਡਾਂਗੋਂ)-ਯੁੱਗ ਪੁਰਸ਼, ਕ੍ਰਾਂਤੀਕਾਰੀ ਰਹਿਬਰ ਗੁਰੂ ਰਵਿਦਾਸ ਜੀ ਦੇ 649ਵੇਂ ਆਗਮਨ ਪੁਰਬ ਸਬੰਧੀ ਅੱਜ ਪਿੰਡ ਡਾਂਗੋਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ 3 ਰੋਜ਼ਾ ਸਾਲਾਨਾ ਸਮਾਗਮ ਕਰਵਾਏ ਗਏ | ਦੂਜੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਏ ਗਏ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਿਲ ਹੋਈਆਂ, ਜਿੰਨ੍ਹਾਂ ਨੂੰ ਪੰਥ ਪ੍ਰਸਿੱਧ ਅਤੇ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਚਾਰਕ ਢਾਡੀ ਜਗਦੀਸ਼ ਸਿੰਘ ਤਿਹਾੜਾ ਦੇ ਸਾਥੀ ਢਾਡੀ ਲਖਵਿੰਦਰ ਸਿੰਘ ਲੱਖਾ ਬਾੜੇਵਾਲ, ਜਗਵਿੰਦਰ ਸਿੰਘ ਪਮਾਲ ਅਤੇ ਸਾਰੰਗੀ ਮਾਸਟਰ ਇੰਦਰਜੀਤ ਸਿੰਘ ਚੰਗਣ ਨੇ ਗੁਰੂ ਰਵਿਦਾਸ ਜੀ ਦੇ ਕ੍ਰਾਂਤੀਕਾਰੀ ਜੀਵਨ ਤੋਂ ਜਾਣੂੰ ਕਰਵਾਇਆ | ਇਸ ਦੇ ਨਾਲ ਹੀ ਪ੍ਰਦੀਪ ਸਿੰਘ ਧੂਲਕੋਟੀਆ ਨੇ ਵੀ ਹਾਜ਼ਰੀ ਭਰੀ | ਗੁਰਮਤਿ ਪ੍ਰਚਾਰ ਮਿਸ਼ਨ ਡਾਂਗੋਂ ਦੇ ਚੇਅਰਮੈਨ ਸੰਤ ਬਾਬਾ ਸਰਬਜੋਤ ਸਿੰਘ ਡਾਂਗੋਂ ਸੰਚਾਲਕ ਨਾਨਕਸਰ ਦਰਬਾਰ ਠਾਠ ਡਾਂਗੋਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲਾ ਸਾਹਿਬ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ | ਉਨ੍ਹਾਂ ਨਾਲ ਭਾਈ ਬਲਪ੍ਰੀਤ ਸਿੰਘ, ਗਿਆਨੀ ਬਲਵੀਰ ਸਿੰਘ, ਮਨਜੀਤ ਸਿੰਘ, ਸਤਨਾਮ ਸਿੰਘ ਨੇ ਕੀਰਤਨ ਦੀ ਸੇਵਾ ਨਿਭਾਈ | ਅੱਜ ਅੰਤਿਮ ਦਿਨ ਭੋਗਾਂ ਦੇ ਸ਼ਬਦ ਮੇਵਾ ਸਿੰਘ ਅਤੇ ਸਤਨਾਮ ਸਿੰਘ ਨੇ ਪੜ੍ਹੇ ਜਦਕਿ ਸੰਤ ਬਾਬਾ ਸਰਬਜੋਤ ਸਿੰਘ ਡਾਂਗੋਂ ਵਾਲਿਆਂ ਨੇ ਆਰਤੀ ਦੇ ਸਬਦ ਪੜ੍ਹੇ | ਸਮਾਗਮਾਂ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੁੱਖ ਸੇਵਾਦਾਰ ਸੇਵਾ ਸਿੰਘ ਸਾਬਕਾ ਇੰਸਪੈਕਟਰ, ਰਾਗੀ ਬਲਵੀਰ ਸਿੰਘ, ਟਹਿਲ ਸਿੰਘ, ਗ੍ਰੰਥੀ ਬਾਬਾ ਸਤਨਾਮ ਸਿੰਘ, ਪਰਮਿੰਦਰ ਸਿੰਘ ਪਿੰਦਾ ਇਟਲੀ, ਪ੍ਰੀਤਮ ਸਿੰਘ ਸੂਬੇਦਾਰ ਵਲੋਂ ਨਗਰ ਕੀਰਤਨ ਸਮੇਂ ਢਾਡੀ ਜਗਦੀਸ਼ ਸਿੰਘ ਤਿਹਾੜਾ ਨੂੰ ਪੰਥਕ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ ਜਦਕਿ ਅੱਜ ਸਮਾਪਤੀ ਸਮੇਂ ਸੰਤ ਬਾਬਾ ਸਰਬਜੋਤ ਸਿੰਘ ਡਾਂਗੋਂ ਨੂੰ ਵੱਖ-ਵੱਖ ਸਮੇਂ 'ਤੇ ਧਾਰਮਿਕ ਸਰਗਰਮੀਆਂ ਅਤੇ ਸਮਾਜ ਸੇਵੀ ਕਾਰਜਾਂ ਬਦਲੇ ਸਨਮਾਨ ਪੱਤਰ, ਸਿਰੋਪਾਓ ਅਤੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਭੇਂਟ ਕੀਤਾ | ਇਸ ਮੌਕੇ ਸਤਨਾਮ ਸਿੰਘ, ਕਿਰਪਾਲ ਸਿੰਘ ਡਾਂਗੋਂ, ਜਗਦੇਵ ਸਿੰਘ ਕੈਨੇਡਾ, ਗੁਰਪ੍ਰੀਤ ਸਿੰਘ ਬਿਲਡਿੰਗ ਵਾਲੇ, ਸੁਖਵਿੰਦਰ ਸਿੰਘ ਬਿੰਦਰਾ, ਰਾਗੀ ਸਤਨਾਮ ਸਿੰਘ, ਸਰਬਜੀਤ ਸਿੰਘ ਕਾਕਾ ਵੈਦ, ਗੁਰਮੇਲ ਸਿੰਘ ਬੈਂਕ ਵਾਲੇ, ਸਰਬਜੀਤ ਸਿੰਘ ਡਿਪਟੀ ਡੀ.ਈ.ਓ, ਟਹਿਲ ਸਿੰਘ ਡਿਪਟੀ ਮੈਨੇਜਰ, ਇੰਦਰਜੀਤ ਸਿੰਘ ਨਿੰਨੀ, ਇਕਬਾਲ ਸਿੰਘ ਸਾਬਕਾ ਡਾਇਰੈਕਟਰ, ਜਸ਼ਨਦੀਪ ਸਿੰਘ ਜਸ਼ਨਾ, ਕੁਲਦੀਪ ਸਿੰਘ ਟੇਲਰ, ਦਰਬਾਰਾ ਸਿੰਘ, ਕੈਪਟਨ ਅਵਤਾਰ ਸਿੰਘ, ਅਮਰਿੰਦਰ ਸਿੰਘ, ਮਾ: ਲਖਵੀਰ ਸਿੰਘ ਲੱਖੀ, ਮਾ: ਠਾਕੁਰ ਸਿੰਘ, ਪਿ੍ੰਸੀਪਲ ਹਰਦੀਪ ਸਿੰਘ, ਨਮਨ ਸਿੰਘ, ਰਘਵੀਰ ਸਿੰਘ ਬੀਰਾ ਆਦਿ ਹਾਜ਼ਰ ਸਨ |