ਰਾਏਕੋਟ, 2 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਸ਼ਹੀਦ ਗੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੱਸੀਆਂ ਵਿਖੇ ਸ੍ਰੀਮਤੀ ਬਲਵਿੰਦਰ ਕੌਰ ਲੈਕਚਰਾਰ ਪੋਲ ਸਾਇੰਸ ਦਾ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਸਮਾਰੋਹ ਸਮੇਂ ਲੈਕਚਰਾਰ ਬਲਵਿੰਦਰ ਕੌਰ ਦੇ ਸਕੂਲ ਵਿਚ 27 ਸਾਲ 5 ਮਹੀਨੇ ਦੀ ਨਿਭਾਈ ਸੇਵਾ ਨੂੰ ਯਾਦ ਕੀਤਾ ਗਿਆ | ਸ੍ਰੀਮਤੀ ਬਲਵਿੰਦਰ ਕੌਰ ਬਤੌਰ ਐੱਸ.ਐੱਸ.ਮਿਸਟ੍ਰੈੱਸ ਸਰਕਾਰੀ ਸੇਵਾ ਵਿਚ ਆਏ ਅਤੇ ਲਗਭਗ 28 ਸਾਲ ਬਾਅਦ ਅਕਤੂਬਰ 2024 ਵਿਚ ਬਤੌਰ ਲੈਕਚਰਾਰ ਪੋਲ ਸਾਇੰਸ ਇਸੇ ਸਕੂਲ ਵਿਚ ਹੀ ਪ੍ਰਮੋਟ ਹੋਏ | ਉਨ੍ਹਾਂ ਵਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਇਸ ਮੌਕੇ ਸ੍ਰੀਮਤੀ ਮਨਜੀਤ ਕੌਰ ਪੰਜਾਬੀ ਮਿਸਟ੍ਰੈੱਸ ਵਲੋਂ ਮਾਣ ਪੱਤਰ ਪੜਿ੍ਹਆ ਗਿਆ | ਪਿ੍ੰਸੀਪਲ ਗੁਰਦੀਪ ਸਿੰਘ ਨੇ ਆਖਿਆ ਕਿ ਲੈਕਚਰਾਰ ਬਲਵਿੰਦਰ ਕੌਰ ਨਿਮਰਤਾ ਭਰਪੂਰ, ਸ਼ਾਂਤ ਸੁਭਾਅ, ਵਿਸ਼ੇ ਦੇ ਮਾਹਿਰ, ਸਕੂਲ ਦੀ ਭਲਾਈ ਲਈ ਹਰ ਸੰਭਵ ਕੋਸ਼ਿਸ਼ ਕਰਨ ਵਾਲੇ, ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਰਹਿਣ ਵਾਲੇ ਅਤੇ ਲੋੜਵੰਦਾਂ ਦੀ ਹਰ ਪੱਖੋਂ ਮਦਦ ਕਰਨ ਵਾਲੀ ਸ਼ਖ਼ਸੀਅਤ ਹਨ | ਅਖ਼ੀਰ ਵਿਚ ਸਟਾਫ਼ ਮੈਂਬਰਾਂ ਵਲੋਂ ਲੈਕਚਰਾਰ ਬਲਵਿੰਦਰ ਕੌਰ ਨੂੰ ਮਾਣ-ਪੱਤਰ, ਯਾਦਗਾਰੀ ਚਿੰਨ੍ਹ, ਸ਼ਾਲ, ਘੜੀ, ਭਰਾ ਕਮਲਜੀਤ ਸਿੰਘ ਨੂੰ ਲੋਈ ਅਤੇ ਹੋਰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਸ਼੍ਰੀਮਤੀ ਬਲਵਿੰਦਰ ਕੌਰ ਤੇ ਸਮੂਹ ਪਰਿਵਾਰ ਵਲੋਂ ਸਕੂਲ ਲਈ ਇਕ ਲੱਖ ਦਾਨ ਵਜੋਂ ਦਿੱਤਾ | ਇਸ ਮੌਕੇ ਕੁਲਵਿੰਦਰ ਕੌਰ ਲੈਕਚਰਾਰ ਪੰਜਾਬੀ, ਪਰਮਿੰਦਰ ਕੌਰ ਲੈਕਚਰਾਰ ਹਿਸਟਰੀ, ਰਮਨੀਕ ਕੌਰ ਮੈਥ ਮਿਸਟ੍ਰੈੱਸ, ਬਲਵਿੰਦਰ ਕੌਰ ਐੱਸ.ਐੱਸ. ਮਿਸਟ੍ਰੈੱਸ, ਕਿਰਨਦੀਪ ਕੌਰ ਕੰਪਿਊਟਰ ਮਿਸਟ੍ਰੈੱਸ, ਮਨਜੀਤ ਕੌਰ ਪੰਜਾਬੀ ਮਿਸਟ੍ਰੈੱਸ, ਰਵਿੰਦਰ ਸਿੰਘ, ਸਰਬਜੀਤ ਸਿੰਘ ਉੱਪਲ, ਗੁਰਸ਼ਰਨਜੀਤ ਕੌਰ ਅੰਗਰੇਜ਼ੀ ਮਿਸਟ੍ਰੈੱਸ, ਮਨਜੀਤ ਸਿੰਘ ਸਾਇੰਸ ਮਾਸਟਰ, ਬੇਅੰਤ ਸਿੰਘ ਅੰਗਰੇਜ਼ੀ ਮਾਸਟਰ, ਹਰਪ੍ਰੀਤ ਕੌਰ ਸਾਇੰਸ ਮਿਸਟ੍ਰੈੱਸ, ਗੁਰਮੰਤਰਪਾਲ ਕੌਰ ਮੈਥ ਮਿਸਟ੍ਰੈੱਸ, ਜਗਪ੍ਰੀਤ ਕੌਰ ਸਾਇੰਸ ਮਿਸਟ੍ਰੈੱਸ, ਅਮਰੀਕ ਸਿੰਘ ਡੀਪੀ, ਮੀਨੂੰ ਸ਼ਰਮਾ ਕੰਪਿਊਟਰ ਫੈਕਲਟੀ, ਬੌਬੀ ਥਿੰਦ ਲਾਇਬ੍ਰੇਰੀਅਨ, ਨਵਨੀਤ ਕੁਮਾਰ ਆਈ.ਟੀ, ਜਸਵੰਤ ਸਿੰਘ ਸਕਿਊਰਟੀ ਟੀਚਰ, ਹਰਪ੍ਰੀਤ ਸਿੰਘ ਕਲਰਕ, ਗੁਰਮੀਤ ਸਿੰਘ ਐੱਸ.ਐੱਲ.ਏ, ਜਤਿੰਦਰ ਸਿੰਘ ਲਾਇਬ੍ਰੇਰੀ ਰਿਸਟੋਰਰ, ਜਸਪਾਲ ਸਿੰਘ ਕੈਂਪਸ ਮੈਨੇਜਰ ਹਾਜ਼ਰ ਸਨ |