ਮੁੱਲਾਂਪੁਰ-ਦਾਖਾ, 2 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਕੈਨੇਡੀਅਨ ਹਰਬਖਸ਼ ਸਿੰਘ ਸਰੋਆ ਦੇ ਸਹਿਯੋਗ ਨਾਲ ਭਵਨ ਅੰਦਰ ਉਸਾਰੇ ਹਾਲ ਦੇ ਉਦਘਾਟਨੀ ਸਮਾਗਮ ਸਮੇਂ ਲੋਕ ਕਲਾ ਮੰਚ ਦੇ ਸੱਦੇ 'ਤੇ ਹਰਬਖਸ਼ ਸਿੰਘ ਸਰੋਆ ਕੈਨੇਡਾ, ਸੂਰੀਆ ਪ੍ਰਤਾਪ ਸਿੰਘ, ਤਰਨੈਲ ਸੱਗੜ, ਅਵਤਾਰ ਤੱਗੜ, ਲੇਖਕ ਅਮਰੀਕ ਸਿੰਘ ਤਲਵੰਡੀ, ਲੈਕ: ਇਕਬਾਲ ਸਿੰਘ ਪੁੜੈਣ, ਪਿ੍ੰਸੀਪਲ ਰਜਿੰਦਰ ਸਿੰਘ, ਹੋਰਨਾਂ ਨੇ ਸ਼ਮੂਲੀਅਤ ਕੀਤੀ | ਸਮਾਗਮ ਦੀ ਆਰੰਭਤਾ ਲੈਕਚਰਾਰ ਰਵਨੀਤ ਕੌਰ ਨੇ ਆਪਣੀ ਕਵਿਤਾ ਨਾਲ ਕੀਤੀ | ਲੋਕ ਕਲਾ ਮੰਚ ਦੇ ਪ੍ਰਧਾਨ ਹਰਕੇਸ਼ ਚੌਧਰੀ ਵਲੋਂ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਇਸ ਹਾਲ ਦਾ ਨਾਂਅ 'ਕਵਿਤਾ ਭਵਨ' ਰੱਖਿਆ ਗਿਆ ਹੈ, ਜਿਥੇ ਭਵਿੱਖ ਵਿਚ ਕਵੀ ਦਰਬਾਰ ਸਜਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਭਵਨ ਪੰਜਾਬੀ ਭਾਸ਼ਾ ਦੇ ਪੰਚ ਨਾਮਵਰ ਕਵੀਆਂ ਨੂੰ ਸਮਰਪਿਤ ਹੋਵੇਗਾ | ਉਨ੍ਹਾਂ ਸਰੋਆ ਪਰਿਵਾਰ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਉੱਦਮ ਸਦਕਾ ਇਹ ਹਾਲ ਨਿਰਮਾਣ ਸੰਭਵ ਹੋ ਸਕਿਆ | ਸਮਾਗਮ ਦੇ ਮੁੱਖ ਮਹਿਮਾਨ ਹਰਬਖਸ਼ ਸਿੰਘ ਸਰੋਆ ਨੇ ਇਕੱਤਰਤਾ ਨੂੰ ਸੰਬੋਧਨ ਸਮੇਂ ਕਿਹਾ ਕਿ ਗੁਰਸ਼ਰਨ ਸਿੰਘ ਭਾਅ ਜੀ ਨਿੱਘੀ ਸਾਂਝ ਹੋਣ ਕਰਕੇ ਉਹ ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਦੇ ਕਾਰਜਾਂ ਤੋਂ ਪ੍ਰਭਾਵਿਤ ਰਿਹਾ | ਉਨ੍ਹਾਂ ਕਿਹਾ ਕਿ ਮਾਸਟਰ ਭਜਨ ਸਿੰਘ ਨੇ ਉਸ ਨੂੰ ਲੋਕ ਕਲਾ ਮੰਚ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਸਟੇਜ਼ ਸਕੱਤਰ ਮਾ: ਦੀਪਕ ਰਾਏ, ਅੰਜੂ ਚੌਧਰੀ ਵਲੋਂ ਸਮਾਰੋਹ ਵਿਚ ਪਹੁੰਚੇ ਮਹਿਮਾਨਾਂ, ਪਤਵੰਤਿਆਂ ਦਾ ਧੰਨਵਾਦ ਕੀਤਾ | ਇਸ ਸਮੇਂ ਮਾਸਟਰ ਉਜਾਗਰ ਸਿੰਘ, ਅਵਤਾਰ ਕੌਰ ਤੱਗੜ, ਐਡਵੋਕੇਟ ਗੁਰਚਰਨਜੀਤ, ਮਾਸਟਰ ਲਖਿੰਦਰ ਸਿੰਘ, ਲੈਕਚਰਾਰ ਪ੍ਰਗਟ ਸਿੰਘ, ਹਰਦੀਪ ਸਿੰਘ ਨੂਰਪੁਰਾ, ਲੈਕਚਰਾਰ ਅਰਵਿੰਦ ਕੌਰ, ਕਮਲਜੀਤ ਮੋਹੀ, ਪ੍ਰਦੀਪ ਕੌਰ, ਨੈਨਾ ਸ਼ਰਮਾ, ਭਾਗ ਸਿੰਘ, ਲਖਵੀਰ ਸਿੰਘ, ਮਾਸਟਰ ਗੁਰਜੀਤ ਸਿੰਘ, ਅਭਿਨੈ ਬਾਂਸਲ, ਕਿਰਨਦੀਪ ਕੌਰ, ਹੋਰ ਮੌਜੂਦ ਸਨ |