ਗੁਰੂਸਰ ਸੁਧਾਰ, 2 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਸਾਡੀ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸਮੁੱਚੇ ਸੂਬੇ ਦੇ ਸਮੂਹ ਉਨ੍ਹਾਂ ਲੋਕਾਂ ਲਈ ਵਰਦਾਨ ਸਿੱਧ ਹੋ ਰਹੀ ਹੈ, ਜੋ ਗੁਰਧਾਮਾਂ ਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਨਾ ਚਾਹੁੰਦੇ ਸਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਪਿੰਡ ਹਿੱਸੋਵਾਲ ਤੋਂ ਤੀਰਥ ਸਥਾਨਾਂ ਦੀ ਯਾਤਰਾ ਕਰਨ ਵਾਲੇ ਯਾਤਰੂਆਂ ਦੇ ਪਹਿਲੇ ਜਥੇ ਨੂੰ ਰਵਾਨਾ ਕਰਨ ਸਮੇਂ ਕੀਤਾ | ਵਿਧਾਇਕ ਹਾਕਮ ਸਿੰਘ ਠੇਕੇਦਾਰ ਤੇ ਹਾਜ਼ਰ ਸੀਨੀਅਰ ਆਗੂ ਤੇ ਬਲਾਕ ਪ੍ਰਧਾਨ ਰਮੇਸ਼ ਜੈਨ ਨੇ ਦੱਸਿਆ ਕਿ ਇਸ ਦੋ ਦਿਨਾ ਯਾਤਰਾ ਦੌਰਾਨ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ, ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਣ ਸਮੇਤ ਜ਼ਿਲਿ੍ਹਆਂ ਵਾਲਾ ਬਾਗ਼ ਤੇ ਅਟਾਰੀ ਸਰਹੱਦ ਵੀ ਜਾਣਗੇ | ਰਮੇਸ਼ ਜੈਨ ਅਨੁਸਾਰ ਇਸ ਦੌਰਾਨ ਸਮੂਹ ਯਾਤਰੀਆਂ ਦੀ ਰਿਹਾਇਸ਼ 'ਤੇ ਹੋਰ ਪ੍ਰਬੰਧ ਵੀ ਸੂਬਾ ਸਰਕਾਰ ਵਲੋਂ ਕੀਤੇ ਗਏ ਹਨ | ਇਸ ਸਮੇਂ ਵਿਧਾਇਕ ਹਾਕਮ ਸਿੰਘ ਠੇਕੇਦਾਰ, ਪ੍ਰਧਾਨ ਰਮੇਸ਼ ਜੈਨ, ਰਾਜਦੀਪ ਸਿੰਘ ਪੰਧੇਰ ਕੋਆਰਡੀਨੇਟਰ ਵਿਰਾਸਤ-ਏ-ਸੰਭਾਲ ਹਲਕਾ ਰਾਏਕੋਟ, ਗੁਰਮਿੰਦਰ ਸਿੰਘ ਤੂਰ, ਸਰਪੰਚ ਮਲਕੀਤ ਕੌਰ, ਸੈਕਟਰੀ ਸ਼ਿੰਗਾਰਾ ਸਿੰਘ, ਦਰਬਾਰਾ ਸਿੰਘ, ਜਗਤਾਰ ਸਿੰਘ, ਬਲਵੀਰ ਕੌਰ, ਸੁਰਿੰਦਰ ਕੌਰ, ਪਰਮਜੀਤ ਕੌਰ (ਸਾਰੇ ਪੰਚ), ਜਗਦੇਵ ਸਿੰਘ, ਤਾਰਾ ਸਿੰਘ, ਛਿੰਦਰਪਾਲ ਸਿੰਘ, ਸੈਕਟਰੀ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ |