17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸ੍ਰੀ ਦੁਰਗਾ ਸ਼ਕਤੀ ਮੰਦਰ ਦੇ ਨਵੀਨੀਕਰਨ ਦੀ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਸ਼ੁਰੂਆਤ ਕਰਵਾਈ

Ad Position 21
No active advertisement
ਅਜੀਤ ਡੈਸਕ 03-02-2026
ਰਾਏਕੋਟ, 2 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਸ੍ਰੀ ਦੁਰਗਾ ਸ਼ਕਤੀ ਮੰਦਰ ਮੌਲਵੀਆਂ ਮੁਹੱਲਾ ਰਾਏਕੋਟ ਦੇ ਨਵੀਨੀਕਰਨ ਦੇ ਸ਼ੁੱਭ ਕਾਰਜ਼ ਦੀ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਆਪਣੇ ਕਰ-ਕਮਲਾਂ ਨਾਲ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਆਖਿਆ ਕਿ ਸ੍ਰੀ ਦੁਰਗਾ ਸ਼ਕਤੀ ਮੰਦਰ ਰਾਏਕੋਟ ਸ਼ਹਿਰ ਦੇ ਪ੍ਰਮੁੱਖ ਮੰਦਰਾਂ ਵਿਚੋਂ ਇਕ ਹੈ, ਜਿੱਥੇ ਰੋਜ਼ਾਨਾਂ ਵੱਡੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੁੰਦੀਆਂ ਹਨ | ਇਸ ਲਈ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਮੰਦਰ ਦੇ ਨਵੀਨੀਕਰਨ ਦੀ ਆਰੰਭਤਾ ਕਰਵਾਈ ਗਈ ਹੈ, ਜੋ ਕਾਰਜ਼ ਜਲਦ ਨੇਪਰੇ ਚਾੜਿ੍ਹਆ ਜਾਵੇਗਾ | ਵਿਧਾਇਕ ਠੇਕੇਦਾਰ ਨੇ ਆਖਿਆ ਕਿ ਸਾਨੂੰ ਸਭ ਧਰਮਾਂ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਧਾਰਮਿਕ ਅਸਥਾਨਾਂ ਦੀ ਸਾਂਭ-ਸੰਭਾਲ ਲਈ ਅੱਗੇ ਹੋ ਕੇ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ ਮੰਦਰ ਕਮੇਟੀ ਵਲੋਂ ਵਿਧਾਇਕ ਹਾਕਮ ਸਿੰਘ ਠੇਕੇਦਾਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਗੁਰਦੇਵ ਸਿੰਘ ਬਾਵਾ ਯੂ.ਐੱਸ.ਏ, ਬਲਜੀਤ ਕੌਰ ਇੰਸਪੈਕਟਰ ਫੂਡ ਸਪਲਾਈ ਵਿਭਾਗ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਮੰਦਰ ਕਮੇਟੀ ਪ੍ਰਧਾਨ ਮਨੋਹਰ ਲਾਲ ਲਾਡੀ, ਯਸ਼ਪਾਲ ਬਿੱਟੂ ਜੈਨ, ਚੇਅਰਮੈਨ ਨਰਿੰਦਰ ਡਾਬਰ, ਸਨੀ ਵਰਮਾ, ਨਿਰਮਲ ਸਿੰਘ, ਈਸ਼ੂ ਪਾਸੀ, ਰਾਜਨ ਪਰੂਥੀ, ਪ੍ਰੀਤ ਸਿੰਘ ਰਾਏਕੋਟ, ਸੁਰਿੰਦਰ ਧੀਂਗੜਾ, ਯਸ਼ਵੀਰ ਗੋਇਲ, ਕੇਵਲ ਕਿ੍ਸ਼ਨ ਨਾਰੰਗ, ਡਾ.ਸ਼ਾਮ ਸੁੰਦਰ, ਸੰਜੀਵ ਗੁੰਬਰ, ਗੁਲਸ਼ਨ ਨਾਰੰਗ, ਉਜਾਗਰ ਸਿੰਘ ਰਾਏ, ਪੱਪੂ ਰਾਏਕੋਟ, ਕਪਿਲ ਰਾਏਕੋਟ, ਜੋਤੀ ਸਿੰਘ ਰਾਏਕੋਟ, ਮਹਿੰਦਰ ਸਿੰਘ, ਜੱਸ ਸਿੰਘ ਹਲਵਾਰਾ, ਕਾਂਤਾ ਰਾਣੀ, ਰੀਟਾ ਨਾਰੰਗ, ਰੇਨੂ ਜੁਨੇਜਾ, ਕਮਲੇਸ਼ ਦੁਆ, ਰੀਟਾ ਗੁੰਬਰ, ਸੁਨੀਤਾ ਗੁੰਬਰ, ਵਰਸ਼ਾ ਧੀਂਗਰਾ, ਦਰਸ਼ਨਾ ਜੁਨੇਜਾ, ਸੁਸ਼ਮਾ ਰੂਹਾਨੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਾਨਕਸਰ ਵਿਖੇ ਪੂਰਨਮਾਸ਼ੀ ਦੇ ਦਿਹਾੜੇ ਮੌਕੇ ਦਿਨ ਤੇ ਰਾਤ ਦੇ ਸਮਾਗਮ ਹੋਏ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਰਸ਼ਨ ਦੀਦਾਰੇ ਕਰਨ ਵਾਲਿਆਂ ਲਈ ਵਰਦਾਨ-ਵਿਧਾਇਕ ਠੇਕੇਦਾਰ
Ad Position 24