23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਵਿਧਾਨ ਸਭਾ ਹਲਕਾ ਜਗਰਾਉਂ ਤੋਂ ਯੂਥ ਕਾਂਗਰਸ ਦਾ ਪ੍ਰਧਾਨ ਮਨੀ ਗਰਗ ਦਾ ਬਣਨਾ ਤੈਅ

Ad Position 21
No active advertisement
ਅਜੀਤ ਡੈਸਕ 06-02-2026
ਜਗਰਾਉਂ, 5 ਫਰਵਰੀ (ਗੁਰਦੀਪ ਸਿੰਘ ਮਲਕ)-ਪੰਜਾਬ ਯੂਥ ਕਾਂਗਰਸ ਦੇ ਅਹੁਦੇਦਾਰਾਂ ਤੋਂ ਲੈ ਕੇ ਵਿਧਾਨ ਸਭਾ ਹਲਕਿਆਂ, ਬਲਾਕਾਂ ਦੇ ਅਹੁਦੇਦਾਰ ਚੁਣਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਜਰਨਲ ਬਾਡੀ ਦੀਆਂ ਚੋਣਾਂ ਲਈ ਯੂਥ ਵਰਕਰਾਂ ਵਲੋਂ ਨਾਮਜ਼ਦਗੀਆਂ ਭਰਨ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ, ਜਰਨਲ ਸਕੱਤਰਾਂ, ਵਿਧਾਨ ਸਭਾ ਹਲਕਿਆਂ ਦੇ ਨਾਲ-ਨਾਲ ਬਲਾਕਾਂ ਦੇ ਅਹੁਦੇਦਾਰ ਬਣਨ ਲਈ ਵੱਡੇ ਪੱਧਰ 'ਤੇ ਨੌਜਵਾਨਾਂ ਵਲੋਂ ਕਾਗਜ਼ ਭਰੇ ਗਏ ਹਨ | ਪੰਜਾਬ ਵਿਚ ਕਾਂਗਰਸ ਦੇ ਵੱਖ-ਵੱਖ ਧੜਿ੍ਹਆਂ ਵਲੋਂ ਆਪਣੇ ਨਜ਼ਦੀਕੀਆਂ ਨੂੰ ਚੋਣ ਮੈਦਾਨ ਵਿਚ ਉਤਾਰੇ ਜਾਣ ਕਾਰਨ ਸੂਬੇ ਵਿਚ ਕਾਂਗਰਸ ਦੀ ਧੜੇ੍ਹਬੰਦੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ, ਪਰ ਵਿਧਾਨ ਸਭਾ ਹਲਕਾ 'ਚ ਪਿਛਲੀ ਵਾਰ ਯੂਥ ਕਾਂਗਰਸ ਦੀ ਚੋਣ ਜਿੱਤਣ ਵਾਲੇ ਮਨੀ ਗਰਗ ਦੂਜੀ ਵਾਰ ਫਿਰ ਤੋਂ ਹਲਕੇ ਦੇ ਯੂਥ ਵਰਕਰਾਂ ਦੀ ਪ੍ਰਧਾਨਗੀ ਹਾਸਲ ਕਾਰਨ ਲਈ ਚੋਣ ਮੈਦਾਨ ਵਿਚ ਉਤਾਰੇ ਹਨ | ਜਿੰਨ੍ਹਾਂ ਦਾ ਜਗਰਾਉਂ ਹਲਕੇ ਤੋਂ ਪ੍ਰਧਾਨ ਬਣਨਾ ਲਗਭਗ ਤੈਅ ਹੋ ਚੁਕਿਆ ਹੈ, ਜਿਸਦਾ ਕਾਰਨ ਮਨੀ ਗਰਗ ਦੀ ਯੂਥ ਵਰਕਰਾਂ ਵਿਚ ਹਰਮਨਪਿਆਰਤਾ ਦੇ ਨਾਲ-ਨਾਲ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੀਤੀ ਸਖ਼ਤ ਮਿਹਨਤ ਸਦਕਾ ਮਨੀ ਗਰਗ ਖ਼ਿਲਾਫ਼ ਕਿਸੇ ਵੀ ਧਿਰ ਦੇ ਨੌਜਵਾਨ ਨੇ ਚੋਣ ਲੜਨ ਲਈ ਕਾਗਜ਼ ਨਹੀਂ ਭਰੇ |
Ad Position 22
No active advertisement
ਪਿਛਲੀ ਖ਼ਬਰ ਆਲੀਸ਼ਾਨ ਦਿੱਖ ਵਾਲੇ 'ਹੈਰੀਟੇਜ਼ ਗ੍ਰੇਡ' ਮੈਰਿਜ ਪੈਲੇਸ ਦਾ ਰਸਮੀ ਆਗਾਜ਼, ਪ੍ਰੋਗਰਾਮਾਂ ਲਈ ਬੁਕਿੰਗ ਸ਼ੁਰੂ ਅਗਲੀ ਖ਼ਬਰ ਹਲਕਾ ਘਨੌਰ 'ਚ ਕਾਂਗਰਸ ਤੇ 'ਆਪ' ਨੂੰ ਜ਼ੋਰਦਾਰ ਝਟਕਾ ਪਿੰਡ ਹਰਪਾਲਾਂ ਤੇ ਮਾਹਰੀਆਂ ਦੇ ਸੈਂਕੜੇ ਸਮਰਥਕ ਵਿਕਾਸ ਸ਼ਰਮਾ...
Ad Position 24