23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਆਲੀਸ਼ਾਨ ਦਿੱਖ ਵਾਲੇ 'ਹੈਰੀਟੇਜ਼ ਗ੍ਰੇਡ' ਮੈਰਿਜ ਪੈਲੇਸ ਦਾ ਰਸਮੀ ਆਗਾਜ਼, ਪ੍ਰੋਗਰਾਮਾਂ ਲਈ ਬੁਕਿੰਗ ਸ਼ੁਰੂ

Ad Position 21
No active advertisement
ਅਜੀਤ ਡੈਸਕ 06-02-2026
ਰਾਏਕੋਟ, 5 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ-ਸਰਾਭਾ ਰੋਡ 'ਤੇ ਪਿੰਡ ਲਿੱਤਰਾਂ ਨਜ਼ਦੀਕ ਸਥਿਤ ਆਲੀਸ਼ਾਨ ਦਿੱਖ ਵਾਲੇ ਮੈਰਿਜ ਪੈਲੇਸ 'ਹੈਰੀਟੇਜ਼ ਗ੍ਰੇਡ' ਦਾ ਰਸਮੀ ਤੌਰ 'ਤੇ ਆਗਾਜ਼ ਹੋ ਚੁੱਕਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਰਿਜ ਪੈਲੇਸ ਦੇ ਮਾਲਕ ਗੁਰਨਾਮ ਸਿੰਘ ਦਾਦ ਅਤੇ ਮੈਨੇਜਰ ਜਤਿੰਦਰ ਕੁਮਾਰ ਨੇ ਦੱਸਿਆ ਕਿ 'ਹੈਰੀਟੇਜ਼ ਗ੍ਰੇਡ' ਵਿਚ ਵਿਆਹ-ਸ਼ਾਦੀਆਂ ਤੇ ਹੋਰ ਖੁਸ਼ੀਆਂ-ਖੇੜਿਆਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਸਾਡੇ ਪੈਲੇਸ ਦੀ ਦਿੱਖ ਆਲੀਸ਼ਾਨ ਤੇ ਆਧੁਨਿਕ ਸਹੂਲਤਾਂ ਨਾਲ ਲੈਸ ਹੈ, ਜਿੱਥੇ ਵਾਜਿਬ ਰੇਟਾਂ 'ਤੇ ਹਰ ਤਰ੍ਹਾਂ ਦੀ ਉੱਚਿਤ ਸਹੂਲਤਾਂ ਸਮੇਤ ਹਾਈ ਕੁਆਲਿਟੀ ਦਾ ਖਾਣ-ਪੀਣ ਦੇ ਪ੍ਰਬੰਧਾਂ ਲਈ ਤਜਰਬੇਕਾਰ ਕੁੱਕ, ਵਧੀਆ ਕਾਰ ਪਾਰਕਿੰਗ, ਹਰਿਆਵਲ ਭਰਿਆ ਵਾਤਾਵਰਨ, ਬੈਠਣ ਲਈ ਚੰਗੀ ਕੁਆਲਿਟੀ ਦਾ ਫਰਨੀਚਰ ਆਦਿ ਸਹੂਲਤਾਂ ਉਪਲੱਬਧ ਹਨ | ਉਨ੍ਹਾਂ ਆਸ-ਪਾਸ ਪਿੰਡਾਂ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਖੁਸ਼ੀਆਂ ਦੇ ਪ੍ਰੋਗਰਾਮਾਂ ਨੂੰ ਚਾਰ-ਚੰਨ ਲਗਾਉਣ 'ਹੈਰੀਟੇਜ਼ ਗ੍ਰੇਡ' ਮੈਰਿਜ ਪੈਲੇਸ ਦੀ ਬੁਕਿੰਗ ਪਹਿਲਕਦਮੀ ਕੀਤੀ ਜਾਵੇ ਤਾਂ ਜੋ ਪ੍ਰੋਗਰਾਮਾਂ ਦੇ ਸੁਨਹਿਰੀ ਪਲਾਂ ਨੂੰ ਹਮੇਸ਼ਾ ਲਈ ਯਾਦਗਾਰ ਬਣਾਇਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਪੀਰ ਬਾਬਾ ਮੇਹਰ ਸ਼ਾਹ ਦੀ ਦਰਗਾਹ 'ਤੇ ਸਾਲਾਨਾ ਮੇਲਾ ਕਰਵਾਇਆ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਯੂਥ ਕਾਂਗਰਸ ਦਾ ਪ੍ਰਧਾਨ ਮਨੀ ਗਰਗ ਦਾ ਬਣਨਾ ਤੈਅ
Ad Position 24