23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਪੀਰ ਬਾਬਾ ਮੇਹਰ ਸ਼ਾਹ ਦੀ ਦਰਗਾਹ 'ਤੇ ਸਾਲਾਨਾ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 06-02-2026
ਭੰੂਦੜੀ, 5 ਫਰਵਰੀ (ਕੁਲਦੀਪ ਸਿੰਘ ਮਾਨ)-ਸਥਾਨਕ ਕਸਬਾ 'ਚ ਪੀਰ ਬਾਬਾ ਮੇਹਰ ਸ਼ਾਹ ਦੀ ਦਰਗਾਹ 'ਤੇ ਮੇਲਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਪੂਰੀ ਸ਼ਰਧਾ-ਭਾਵਨਾ ਨਾਲ ਸ਼ੁਰੂ ਹੋਇਆ | ਇਸ ਮੌਕੇ ਪੀਰਾਂ ਦੇ ਦਰਬਾਰ 'ਤੇ ਚਾਦਰ ਚੜ੍ਹਾਉਣ ਦੀ ਰਸਮ ਮੁੱਖ ਸੇਵਾਦਾਰ ਪ੍ਰਧਾਨ ਡਾ. ਜਗਦੇਵ ਸਿੰਘ ਕੌਲ, ਸੁਖਵਿੰਦਰ ਸਿੰਘ ਆੜ੍ਹਤੀ, ਬਾਬਾ ਸਾਈ ਦਾਸ, ਡਾ. ਗੁਰਪ੍ਰੀਤ ਕੌਰ, 'ਆਪ' ਪ੍ਰਧਾਨ ਬਲਜਿੰਦਰ ਸਿੰਘ ਆਦਿ ਨੇ ਸਾਂਝੇ ਤੌਰ 'ਤੇ ਕੀਤੀ | ਇਸ ਮੌਕੇ ਸਟੇਜ਼ ਸੈਕਟਰੀ ਦੀ ਭੁੂਮਿਕਾ ਗਾਇਕ ਮੇਵਾ ਸਿੰਘ ਅਣਜਾਣ ਨੇ ਬਾਖੂਬੀ ਢੰਗ ਨਾਲ ਨਿਭਾਈ | ਇਸ ਸਮੇਂ ਡਾ: ਜਗਦੇਵ ਸਿੰਘ ਕੌਲ ਅਤੇ ਸੁਖਵਿੰਦਰ ਸਿੰਘ ਆੜ੍ਹਤੀਆ ਨੇ ਭਾਰੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਸੱਭਿਆਚਾਰ ਵਿਰਸਾ ਬਹੁਤ ਅਮੀਰ ਹੈ | ਇਸ ਮੌਕੇ ਪਿੰਕੂ ਮਿੱਤਲ, ਨਵਜੋਤ ਸਿੰਘ ਕੌਲ, ਅਵਨੀਤ ਸਿੰਘ ਕੌਲ, ਗੋਰਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਪਤਵੰਤੇ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਦਵਿੰਦਰ ਸਿੰਘ ਬਿੱਲਾ ਚੀਮਾ ਨਮਿਤ ਗੁਰਦੁਆਰਾ ਅਜੀਤਸਰ ਨਗਰ ਮੰਡੀ ਮੁੱਲਾਂਪੁਰ ਵਿਖੇ ਅੰਤਿਮ ਅਰਦਾਸ ਅਗਲੀ ਖ਼ਬਰ ਆਲੀਸ਼ਾਨ ਦਿੱਖ ਵਾਲੇ 'ਹੈਰੀਟੇਜ਼ ਗ੍ਰੇਡ' ਮੈਰਿਜ ਪੈਲੇਸ ਦਾ ਰਸਮੀ ਆਗਾਜ਼, ਪ੍ਰੋਗਰਾਮਾਂ ਲਈ ਬੁਕਿੰਗ ਸ਼ੁਰੂ
Ad Position 24