ਮੁੱਲਾਂਪੁਰ-ਦਾਖਾ, 5 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਦੀ ਰਾਏਕੋਟ ਰੋਡ ਵਾਰਡ ਨੰਬਰ-5 ਵਸਨੀਕ ਦਵਿੰਦਰ ਸਿੰਘ ਉਰਫ਼ ਬਿੱਲਾ ਚੀਮਾ ਅਕਾਲ ਚਲਾਣਾ ਕਰ ਗਏ | ਬੇਹੱਦ ਮਿਲਣਸਾਰ, ਸਾਊ ਸੁਭਾਅ ਅਤੇ ਸਾਂਝੇ ਕੰਮਾਂ ਦੀ ਸੱਥ ਵਿਚ ਮੋਹਰੀ ਦਵਿੰਦਰ ਸਿੰਘ ਦਾ ਜਿਥੇ ਆਪਣਾ ਵਿਸ਼ਾਲ ਦਾਇਰਾ ਸੀ, ਉਥੇ ਕਾਰਗਿਲ ਦੇ ਯੋਧੇ ਜਤਿੰਦਰ ਸਿੰਘ ਦਾ ਵੱਡਾ ਭਰਾ ਹੋਣ ਨਾਤੇ ਹਮੇਸ਼ਾਂ ਮਾਣ ਮਹਿਸੂਸ ਕਰਦਾ ਰਿਹਾ | ਦਵਿੰਦਰ ਸਿੰਘ ਬਿੱਲਾ ਦਾ ਚੀਮਾ ਪਰਿਵਾਰ ਆਪਣੇ ਪੁਰਖੇ ਚਤਰ ਸਿੰਘ ਦੀ ਪਿਤਾ ਪੁਰਖੀ ਜ਼ਮੀਨ ਵਿਚ ਘਰ ਬਣਾ ਕੇ ਕਈ ਪੀੜ੍ਹੀਆਂ ਤੋਂ ਖੇਤਾਂ ਵਿਚ ਰਹਿ ਰਿਹਾ | ਅੱਜ ਜਾਂਗਪੁਰ ਚੌਂਕ ਮੰਡੀ ਮੁੱਲਾਂਪੁਰ ਦੇ ਗੁਰਦੁਆਰਾ ਅਜੀਤਸਰ ਨਗਰ ਵਿਖੇ ਅੰਤਿਮ ਅਰਦਾਸ ਤੋਂ ਪਹਿਲਾਂ ਪੰਥ ਪ੍ਰਸਿੱਧ ਰਾਗੀ ਜਸਵਿੰਦਰ ਸਿੰਘ ਭਨੋਹੜ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕਰਦਿਆਂ ਮੌਤ ਇਕ ਅਟੱਲ ਸੱਚਾਈ ਬਾਰੇ ਵਰਣਨ ਕੀਤਾ | ਦਵਿੰਦਰ ਸਿੰਘ ਬਿੱਲਾ ਚੀਮਾ ਨਮਿਤ ਅੰਤਿਮ ਅਰਦਾਸ, ਹੁਕਮਨਾਮਾ ਉਪਰੰਤ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਰਿਟਾ: ਐੱਸ.ਡੀ.ਓ. ਅਵਤਾਰ ਸਿੰਘ ਜਾਂਗਪੁਰ ਨੇ ਕਿਹਾ ਕਿ ਪਿੰਡ ਜਾਂਗਪੁਰ ਦੇ ਜੰਮਪਲ 2-3 ਪੀੜ੍ਹੀਆਂ ਤੋਂ ਮੰਡੀ ਮੁੱਲਾਂਪੁਰ ਸ਼ਹਿਰ 'ਚ ਆਣ ਵਸੇ ਗਿਆਨ ਸਿੰਘ ਚੀਮਾ ਦਾ ਸਪੁੱਤਰ ਦਵਿੰਦਰ ਸਿੰਘ ਬਿੱਲਾ ਸਾਦੇ ਸੁਭਾਅ ਦਾ ਵਿਅਕਤੀ ਵਿਸ਼ੇਸ਼ ਸੀ, ਜੋ ਆਪਣੇ ਕੋਲ ਭਾਵ, ਅਭਾਵ, ਪ੍ਰਭਾਵ ਹੇਠ ਆਏ ਹਰ ਇਕ ਦਾ ਸਤਿਕਾਰ ਕਰਦਾ ਸੀ | ਅੰਤਿਮ ਅਰਦਾਸ ਸਮੇਂ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ, ਕੌਂਸਲਰ ਤਰਸੇਮ ਕੌਰ ਮਾਨ, ਗੁਰਪ੍ਰੀਤ ਸਿੰਘ ਧਾਲੀਵਾਲ, ਸਰਪੰਚ ਦਾਖਾ ਜਗਜੀਤ ਸਿੰਘ ਭੋਲਾ, ਮੁੱਲਾਂਪੁਰ ਸਰਪੰਚ ਸਿਕੰਦਰ ਸਿੰਘ, ਸਾਬਕਾ ਸਰਪੰਚ ਰਕਬਾ ਭਗਵੰਤ ਸਿੰਘ, ਹਰਬੀਰ ਸਿੰਘ ਇਯਾਲੀ, ਸਿਮਰਨ ਸੇਖੋਂ, ਕੌਂਸਲਰ ਸੁਰਿੰਦਰਪਾਲ ਕੌਰ, ਸਾਬਕਾ ਕੌਸਲਰ ਸੁਰਿੰਦਰਪਾਲ ਸਿੰਘ ਕੇ.ਡੀ, ਟਹਿਲ ਸਿੰਘ ਜਾਂਗਪੁਰ, ਸਾਬਕਾ ਸਰਪੰਚ ਗੁਰਮੀਤ ਸਿੰਘ ਜਾਂਗਪੁਰ, ਸੁਖਦੇਵ ਸਿੰਘ ਚੀਮਾ, ਗੁਰਪ੍ਰੀਤ ਸਿੰਘ, ਕਾਮਰੇਡ ਗੁਰਚਰਨ ਸਿੰਘ, ਜਗਦੇਵ ਸਿੰਘ, ਰੂਪ ਸਿੰਘ, ਤਿਲਕ ਰਾਜ, ਕਰਮਜੀਤ ਸਿੰਘ ਕਲੇਰ, ਧਰਮਪਾਲ ਸਿੰਘ ਕਲੇਰ, ਮਹਿੰਦਰਪਾਲ ਸਿੰਘ, ਰਾਮਪਾਲ, ਪੰਚ ਨਿਰਮਲ ਸਿੰਘ ਜਾਂਗਪੁਰ, ਸਾਬਕਾ ਸਰਪੰਚ ਅਮਰਜੀਤ ਸਿੰਘ ਜਾਂਗਪੁਰ, ਵੱਡੀ ਤਾਆਦ ਹੋਰ ਚੀਮਾ ਪਰਿਵਾਰ ਦੇ ਰਿਸ਼ਤੇਦਾਰ, ਸਨੇਹੀਆਂ ਵਲੋਂ ਦਵਿੰਦਰ ਸਿੰਘ ਬਿੱਲਾ ਚੀਮਾਂ ਦੀ ਧਰਮ ਪਤਨੀ ਅਤੇ ਇਕਲੌਤੀ ਧੀ ਨਾਲ ਹਮਦਰਦੀ ਪ੍ਰਗਟਾਈ | ਜਗਦੀਪ ਸਿੰਘ ਚੀਮਾ ਵਲੋਂ ਆਪਣੇ ਛੋਟੇ ਭਰਾਤਾ ਬਿੱਲਾ ਚੀਮਾ ਦੀ ਅੰਤਿਮ ਅਰਦਾਸ ਵਿਚ ਜੁੜੀ ਸੰਗਤ ਦਾ ਧੰਨਵਾਦ ਕੀਤਾ |