23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਭਿੰਦਰ ਦਿਓਲ ਨਮਿਤ ਬੋਪਾਰਾਏ ਕਲਾਂ ਵਿਖੇ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 06-02-2026
ਗੁਰੂਸਰ ਸੁਧਾਰ, 5 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਭੁਪਿੰਦਰ ਸਿੰਘ ਉਰਫ਼ ਭਿੰਦਰ ਦਿਓਲ ਨਮਿਤ ਸ਼ਰਧਾਂਜਲੀ ਸਮਾਗਮ ਅੱਜ ਪਿੰਡ ਬੋਪਾਰਾਏ ਕਲਾਂ ਦੇ ਗੁਰਦੁਆਰਾ ਸੱਚਖੰਡ ਸਾਹਿਬ ਵਿਖੇ ਹੋਇਆ | ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤੇ ਜਾਣ ਤੋਂ ਇਲਾਵਾ ਬੀਤੇ ਦਿਨਾਂ ਤੋਂ ਪ੍ਰਕਾਸ਼ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ | ਅੰਤਿਮ ਅਰਦਾਸ ਉਪਰੰਤ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਭੁਪਿੰਦਰ ਸਿੰਘ ਭਿੰਦਰ ਦਿਓਲ ਦਾ ਬੇਵਕਤੀ ਅਕਾਲ ਚਲਾਣਾ ਅਸਹਿ ਹੈ | ਉਨ੍ਹਾਂ ਕਿਹਾ ਕਿ ਭਿੰਦਰ ਦਿਓਲ ਦੇ ਦਿਹਾਂਤ ਨਾਲ ਜਿਥੇ ਪਰਿਵਾਰ ਨੂੰ ਵੱਡਾ ਸਦਮਾ ਪੁੱਜਾ ਹੈ ਉਥੇ ਕਰੀਬੀ ਤੇ ਸ਼ੁਭਚਿੰਤਕ ਹੋਣ ਕਾਰਨ ਮੈਨੂੰ ਵੀ ਨਿੱਜੀ ਘਾਟਾ ਪਿਆ ਹੈ | ਮਾ: ਹਰਜਿੰਦਰਪਾਲ ਸਿੰਘ ਨੇ ਸਵ: ਭਿੰਦਰ ਦਿਓਲ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਉਸ ਵਲੋਂ ਸੰਤ ਸੁੰਦਰ ਸਿੰਘ ਸਪੋਰਟਸ ਕਲੱਬ, ਸੰਤ ਗਿਆਨੀ ਕਿਰਪਾਲ ਸਿੰਘ ਵੈੱਲਫੇਅਰ ਕਲੱਬ ਵਿਚ ਉਸ ਦੀਆਂ ਸਰਗਰਮੀਆਂ ਤੋਂ ਜਾਣੂੰ ਕਰਵਾਇਆ | ਇਸ ਮੌਕੇ ਵਿਧਾਇਕ ਸ: ਮਨਪ੍ਰੀਤ ਸਿੰਘ ਇਯਾਲੀ, ਮਾ. ਗੁਰਦੀਪ ਸਿੰਘ ਦਿਓਲ, ਪ੍ਰਧਾਨ ਪਿਆਰਾ ਸਿੰਘ ਦਿਓਲ, ਸਰਪੰਚ ਜਗਤਿੰਦਰ ਸਿੰਘ ਕਾਕਾ, ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਸਿੰਘ ਦਿਓਲ, ਲਖਵੀਰ ਸਿੰਘ, ਕੁਲਵੰਤ ਸਿੰਘ, ਜਗਜੀਤ ਸਿੰਘ (ਚਾਰੇ ਸਾਬਕਾ ਸਰਪੰਚ), ਮਾ. ਹਰਜਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਕਾਲਾ, ਸੁਖਰਾਜ ਸਿੰਘ ਦਿਓਲ, ਗੁਰਮੇਲ ਸਿੰਘ ਦਿਓਲ, ਪ੍ਰੇਮਜੀਤ ਸਿੰਘ ਰਾਜੂ, ਅਵਤਾਰ ਸਿੰਘ ਤਾਰੀ, ਪ੍ਰੇਮ ਸਿੰਘ ਦਿਓਲ, ਰਛਪਾਲ ਸਿੰਘ ਚੀਨਾ, ਮਹਿੰਦਰ ਸਿੰਘ ਬਾਈ, ਗੁਰਦੀਪ ਸਿੰਘ ਕਾਕੂ, ਅਰਵਿੰਦ ਕੁਮਾਰ, ਗੁਰਮੀਤ ਸਿੰਘ ਭੋਲਾ, ਗੁਰਚਰਨ ਸਿੰਘ ਸਾਬਕਾ ਮੈਂਬਰ, ਸੰਦੀਪ ਦਿਓਲ ਬੋਪਾਰਾਏ, 'ਆਪ' ਆਗੂ ਗੁਰਦੀਪ ਸਿੰਘ ਸੋਖਲ, ਗੁਰਪ੍ਰੀਤ ਸਿੰਘ ਸਹਿਕਾਰੀ ਬੈਂਕ, ਪਿ੍ੰ: ਰਵਿੰਦਰ ਸਿੰਘ ਗਰੇਵਾਲ, ਕਲਰਕ ਅਵਤਾਰ ਸਿੰਘ, ਲੈਕਚਰਾਰ ਕੁਲਜਿੰਦਰ ਸਿੰਘ, ਪ੍ਰਧਾਨ ਮਾ. ਨਿਰਮਲ ਸਿੰਘ ਦਿਓਲ, ਇੰਸਪੈਕਟਰ ਹਰਜੀਤ ਸਿੰਘ, ਦਰਸ਼ਨ ਸਿੰਘ, ਕੁਲਦੀਪ ਸਿੰਘ ਦਿਓਲ, ਸੁਖਰਾਜ ਸਿੰਘ ਸੁੱਖਾ, ਰਿੰਕੂ ਨੋਕਵਾਲ, ਅਮਨਦੀਪ ਦਿਓਲ, ਗੁਰਦੇਵ ਸਿੰਘ ਫ਼ੌਜੀ, ਰਛਪਾਲ ਸਿੰਘ ਦਿਓਲ, ਪ੍ਰੇਮ ਚੰਦ, ਗੁਰਿੰਦਰਜੀਤ ਸਿੰਘ ਸੰਘੇੜਾ, ਅਜੈਬ ਸਿੰਘ ਦਿਓਲ, ਗੁਰਮੀਤ ਸਿੰਘ, ਅਮਰੀਕ ਸਿੰਘ, ਅਰਸ਼ਦੀਪ ਸਿੰਘ ਤਤਲਾ, ਰਵਦੀਪ ਸਿੰਘ ਧਾਲੀਵਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤਿਆਂ ਤੋਂ ਇਲਾਵਾ ਸਵ: ਭਿੰਦਰ ਦਿਓਲ ਦੀ ਪਤਨੀ ਸਨਮਦੀਪ ਕੌਰ, ਪੁੱਤਰ ਅਮਨਦੀਪ ਦਿਓਲ, ਵਿਪਨਦੀਪ ਦਿਓਲ, ਭੈਣ ਸਰਬਜੀਤ ਕੌਰ, ਭੈਣ ਮਨਜੀਤ ਕੌਰ ਤੇੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਦੀ ਰਿਹਾਈ ਨਾਲ ਸ਼੍ਰੋ.ਅ.ਦਲ ਦੇ ਹਰ ਵਰਕਰ/ਆਗੂ ਨੂੰ ਬਲ ਮਿਲਿਆ-ਬੜੂੰਦੀ/ਮਹੇਰਨਾਂ ਅਗਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਅਮਰਪਾਲ ਸਿੰਘ ਬਿਸ਼ਨੀਵਾਲ ਦੇ ਮਾਤਾ ਪਰਮਜੀਤ ਕੌਰ ਦਾ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ
Ad Position 24