ਲੋਹਟਬੱਦੀ, 5 ਫਰਵਰੀ (ਕੁਲਵਿੰਦਰ ਸਿੰਘ ਡਾਂਗੋਂ)-ਸ਼੍ਰੋਮਣੀ ਅਕਾਲੀ ਦਲ ਦੇ ਨਿਧੱੜਕ ਜਰਨੈਲ ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਪੰਜਾਬ ਖ਼ਿਲਾਫ਼ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਬਦਲੇ ਦੀ ਭਾਵਨਾ ਨਾਲ ਦਰਜ ਝੂਠੇ ਮੁਕੱਦਮੇ 'ਚ ਮਾਨਯੋਗ ਸੁਪਰੀਮ ਕੋਰਟ ਵਲੋਂ ਜ਼ਮਾਨਤ ਦੇਣ 'ਤੇ ਅਕਾਲੀ ਖੇਮਿਆਂ 'ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਗੁਰਸ਼ਰਨ ਸਿੰਘ ਬੜੂੰਦੀ, ਜਗਜੀਤ ਸਿੰਘ ਮਹੇਰਨਾਂ ਕਲਾਂ ਯੂਥ ਆਗੂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਵਲੋਂ ਪੰਜਾਬ ਦੇ ਕੀਤੇ ਜਾ ਰਹੇ ਆਰਥਿਕ ਨੁਕਸਾਨ, ਲੋਕ ਵਿਰੋਧੀ ਨੀਤੀਆਂ ਕਾਰਨ ਲੋਕਾਂ ਨਾਲ ਹੁੰਦੀ ਬੇਇਨਸਾਫ਼ੀ ਦੀ ਬੁਲੰਦ ਆਵਾਜ਼ ਬਣੇ | ਸਰਕਾਰ ਦੀ ਹਰ ਨਾਲਾਇਕੀ ਨੂੰ ਲੋਕਾਂ ਸਾਹਮਣੇ ਰੱਖਣ ਕਾਰਨ ਹੀ ਆਮ ਆਦਮੀ ਪਾਰਟੀ ਦੇ ਦਿੱਲੀ ਵਾਲੇ ਬਾਬੂਆਂ ਦੇ ਇਸ਼ਾਰੇ 'ਤੇ ਮਾਨ ਸਰਕਾਰ ਵਲੋਂ ਝੂਠਾ ਮੁਕੱਦਮਾ ਦਰਜ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮਜੀਠੀਆ ਦੀ ਰਿਹਾਈ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ/ਆਗੂ ਨੂੰ ਬਲ ਮਿਲਿਆ ਹੈ | ਬੜੂੰਦੀ ਅਤੇ ਮਹੇਰਨਾਂ ਨੇ ਕਿਹਾ ਕਿ ਮਜੀਠੀਆ ਦੇ ਜੇਲ੍ਹ 'ਚੋਂ ਬਾਹਰ ਆਉਣ ਨਾਲ ਆਗਾਮੀ ਵਿਧਾਨ ਸਭਾ-2027 ਚੋਣਾਂ 'ਚ ਅਕਾਲੀ ਦਲ ਜਿੱਤ ਦਾ ਝੰਡਾ ਲਹਿਰਾਉਣ ਲਈ ਹੋਰ ਫੁਰਤੀ ਅਤੇ ਹੌਂਸਲੇ ਨਾਲ ਚੋਣ ਮੈਦਾਨ ਅੰਦਰ ਕੁੱਦੇਗਾ | ਦੂਜੇ ਪਾਸੇ ਅਕਾਲੀ ਆਗੂ ਬਲਕਾਰ ਸਿੰਘ ਜਰਮਨ ਪ੍ਰਧਾਨ ਖੇਤੀਬਾੜੀ ਸਭਾ ਅਤੇ ਸੁਰਿੰਦਰ ਸਿੰਘ ਸਿੰਦਾ ਲਤਾਲਾ ਸਾਬਕਾ ਸੰਮਤੀ ਮੈਂਬਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਵਧੀਕੀ ਤੋਂ ਡਰਨ ਵਾਲਾ ਨਹੀਂ ਹੈ | ਉਨ੍ਹਾਂ ਤੋਂ ਇਲਾਵਾ ਸੁਖਵੀਰ ਸਿੰਘ ਪ੍ਰੇਮ ਮਾਨ, ਰਾਜਿੰਦਰ ਸਿੰਘ ਬਿੰਦਰੀ ਮੀਤ ਪ੍ਰਧਾਨ ਖੇਤੀਬਾੜੀ ਸਭਾ, ਸੁਖਦੇਵ ਸਿੰਘ ਗਿੱਲ, ਹਰਬੰਸ ਸਿੰਘ ਰਛੀਨ ਸੰਮਤੀ ਮੈਂਬਰ, ਜਰਨੈਲ ਸਿੰਘ ਪੀ.ਏ, ਬਲਜਿੰਦਰ ਸਿੰਘ ਸੇਖੋਂ, ਤਰਲੋਚਨ ਸਿੰਘ ਭੋਲਾ ਸਾਬਕਾ ਪੰਚ, ਬਲਜਿੰਦਰ ਸਿੰਘ ਫੌਜੀ, ਰਣ ਸਿੰਘ ਸੇਖੋਂ, ਗੁਰਪ੍ਰੀਤ ਸਿੰਘ ਮਾਨ, ਕੰਵਰਦੀਪ ਸਿੰਘ ਪੰਨੂ, ਪ੍ਰਦੀਪ ਸਿੰਘ ਵਾਲੀਆ, ਦਰਸਨ ਸਿੰਘ ਪੁੰਨੀ, ਬਲਵੀਰ ਸਿੰਘ ਨੰਬਰਦਾਰ ਬ੍ਰਹਮਪੁਰ, ਗੁਰਜੀਤ ਸਿੰਘ ਅਕਾਲਗੜ੍ਹ ਖੁਰਦ, ਜਗਤਾਰ ਸਿੰਘ ਭੋਲਾ ਨੰਬਰਦਾਰ ਨੇ ਵੀ ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ 'ਤੇ ਪਹਿਰਾ ਦੇਣ ਲਈ ਜ਼ਮੀਨੀ ਪੱਧਰ 'ਤੇ ਅਕਾਲੀ ਦਲ ਦੀ ਮਜ਼ਬੂਤੀ ਦਾ ਮੁੱਢ ਬੰਨਿ੍ਹਆ ਗਿਆ |