23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਡਾਂਗੋਂ 'ਚ ਸਰਪੰਚ ਜਸਪਾਲ ਸਿੰਘ ਗਰੇਵਾਲ ਯਾਦਗਾਰੀ 4 ਰੋਜ਼ਾ ਫੁੱਟਬਾਲ ਗੋਲਡ ਕੱਪ ਸ਼ੁਰੂ

Ad Position 21
No active advertisement
ਪਿੰਡ ਡਾਂਗੋਂ ਵਿਖੇ ਸਰਪੰਚ ਜਸਪਾਲ ਸਿੰਘ ਡਾਂਗੋਂ ਯਾਦਗਾਰੀ ਖੇਡ ਮੇਲੇ ਦੀ ਆਰੰਭਤਾ ਸਮੇਂ ਖਿਡਾਰੀਆਂ ਨਾਲ ਬਾਬਾ ਸਰਬਜੋਤ ਸਿੰਘ ਡਾਂਗੋਂ, ਪਿ੍ੰਸੀਪਲ ਜਸਵਿੰਦਰ ਸਿੰਘ ਗਰੇਵਾਲ, ਸਰਪੰਚ ਹਰਦੀਪ ਸਿੰਘ ਦੀਪਾ, ਅਮਰੀਕ ਸਿੰਘ ਰਾਜੂ ਆਦਿ | ਤਸਵੀਰ: ਖੁਸ਼ਵਿੰਦਰ ਸਿੰਘ ਸਰਾਭਾ <br/> 06-02-2026
ਪੱਖੋਵਾਲ/ਲੋਹਟਬੱਦੀ, 5 ਫਰਵਰੀ (ਖੁਸ਼ਵਿੰਦਰ ਸਿੰਘ ਸਰਾਭਾ, ਕੁਲਵਿੰਦਰ ਸਿੰਘ ਡਾਂਗੋਂ)-ਦਸਮੇਸ਼ ਸਪੋਰਟਸ ਐਂਡ ਵੈੱਲਫੇਅਰ ਕਲੱਬ ਵਲੋਂ ਟੂਰਨਾਮੈਂਟ ਕਮੇਟੀ, ਪ੍ਰਵਾਸੀ ਵੀਰ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਵਰਗੀ ਫੁੱਟਬਾਲ ਖਿਡਾਰੀਆਂ ਦੀ ਯਾਦ ਨੂੰ ਸਮਰਪਿਤ ਸਰਪੰਚ ਜਸਪਾਲ ਸਿੰਘ ਗਰੇਵਾਲ ਯਾਦਗਾਰੀ 4 ਰੋਜ਼ਾ ਫੁੱਟਬਾਲ ਗੋਲਡ ਕੱਪ ਸਾਨੋ ਸ਼ੌਕਤ ਨਾਲ ਸ਼ੁਰੂ ਹੋਇਆ | ਸ੍ਰੀ ਗੁਰੂ ਰਾਮਦਾਸ ਖੇਡ ਸਟੇਡੀਅਮ 'ਚ ਖੇਡ ਮੇਲੇ ਦੀ ਆਰੰਭਤਾ ਅਰਦਾਸ ਗ੍ਰੰਥੀ ਸਤਨਾਮ ਸਿੰਘ ਨੇ ਕੀਤੀ | ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆਂ ਸੰਤ ਬਾਬਾ ਸਰਬਜੋਤ ਸਿੰਘ ਚੇਅਰਮੈਨ ਗੁਰਮਿਤ ਪ੍ਰਚਾਰ ਮਿਸ਼ਨ ਅਤੇ ਸੰਚਾਲਕ ਨਾਨਕਸਰ ਠਾਠ ਡਾਂਗੋਂ ਵਾਲਿਆਂ ਨੇ ਕਿਹਾ ਕਿ ਖੇਡ ਮੈਦਾਨ 'ਚ ਖੇਡਾਂ ਨੂੰ ਸਮਰਪਿਤ ਹੋ ਕੇ ਸ਼ੁੱਧ ਭਾਵਨਾ ਨਾਲ ਖੇਡਣ ਵਾਲੇ ਖਿਡਾਰੀ ਹਰ ਖੇਤਰ 'ਚ ਅੱਵਲ ਆਉਂਦੇ ਹਨ | ਸਵਰਗੀ ਫੁੱਟਬਾਲ ਖਿਡਾਰੀ ਗੁਰਵੀਰ ਸਿੰਘ ਸੋਨੀ, ਸੁਖਵਿੰਦਰ ਸਿੰਘ ਗੋਗੀ, ਸਰਬਜੀਤ ਸਿੰਘ ਸਰਬਾ, ਹਰਬੰਸ ਸਿੰਘ ਬੰਸੀ, ਪ੍ਰਕਾਸ਼ ਸਿੰਘ ਬਬਲੀ, ਕਮਿੱਕਰ ਸਿੰਘ, ਵਰਿੰਦਰ ਸਿੰਘ ਬਿੰਦੂ ਦੀ ਨਿੱਘੀ ਮਿੱਠੀ ਯਾਦ ਨੂੰ ਸਮਰਪਿਤ ਖੇਡ ਮੇਲੇ ਦਾ ਪਹਿਲਾ ਮੈਚ ਨੰਗਲ ਖੁਰਦ ਅਤੇ ਕੂਹਲੀਵਾਲ ਦੀਆਂ ਟੀਮਾਂ ਵਿਚਕਾਰ ਹੋਇਆ, ਪੂਰੇ ਸਮੇਂ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰ ਰਹੀਆਂ ਅਤੇ ਨੰਗਲ ਖੁਰਦ ਨੇ 1 ਪੈਨਲਟੀ ਸਕੋਰ ਰਾਹੀਂ ਜਿੱਤ ਹਾਸਲ ਕਰਕੇ ਅੱਗੇ ਵਧੀ | ਦੂਜੈ ਮੈਚ 'ਚ ਮਾਂਗਟ ਨੇ ਘੁਡਾਣੀ ਕਲਾਂ 'ਤੇ ਜਿੱਤ ਹਾਸਲ ਕੀਤੀ | ਇਸ ਤੋਂ ਇਲਾਵਾ ਅਗਲੇ ਮੈਚਾਂ 'ਚ ਮਹਿਣਾ ਨੇ ਗੁੁੱਜਰਵਾਲ ਨੂੰ ਹਰਾਇਆ, ਭੈਣੀ ਰੋੜਾ ਨੇ ਪੱਲ•ਾ ਨੂੰ , ਕੋਟ ਪਨੈਚ ਨੇ ਫਲੌਂਡ, ਖਾਸੀ ਕਲਾਂ ਨੇ ਰਾਏਕੋਟ ਦੇ ਚੋਬਰਾਂ ਨੂੰ ਹਰਾ ਕੇ ਅਗਲੇ ਮੈਚਾਂ ਲਈ ਕਦਮ ਵਧਾਏ | ਖੇਡ ਮੇਲੇ ਦੌਰਾਨ ਸਵਰਗੀ ਜਸਪਾਲ ਸਿੰਘ ਗਰੇਵਾਲ ਦੀ ਯਾਦ 'ਚ ਰਣਦੀਪ ਸਿੰਘ ਗਰੇਵਾਲ, ਪਿ੍ੰਸੀਪਲ ਜਸਵਿੰਦਰ ਸਿੰਘ ਗਰੇਵਾਲ, ਡਾਇਰੈਕਟਰ ਇਕਬਾਲ ਸਿੰਘ ਡਾਂਗੋਂ ਵਲੋਂ ਪਿਛਲੇ ਸਾਲਾਂ ਤੋਂ ਜਾਰੀ ਰਨਿੰਗ ਫੁੱਟਬਾਲ ਗੋਲਡ ਕੱਪ ਜਿੱਤਣ ਲਈ ਨਾਮਵਰ ਟੀਮਾਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ | ਜੇਤੂ ਟੀਮ ਨੂੰ ਜੇਤੂ ਇਨਾਮ 71 ਹਜਾਰ ਰੁਪਏ ਵੀ ਸਵਰਗੀ ਜਸਪਾਲ ਸਿੰਘ ਦੇ ਪਰਿਵਾਰ ਵਲੋਂ ਦਿੱਤਾ ਜਾ ਰਿਹਾ ਹੈ | ਦੂਜਾ ਇਨਾਮ ਦੂਜਾ ਇਨਾਮ ਮਨਜੀਤ ਸਿੰਘ ਦਿਓਲ ਯੂ.ਐੱਸ.ਏ ਅਤੇ ਤੀਜਾ/ਚੌਥਾ ਇਨਾਮ ਪਰਮਿੰਦਰ ਸਿੰਘ ਪਿੰਦਾ ਇਟਲੀ, ਬਲਪ੍ਰੀਤ ਸਿੰਘ ਦਿਓਲ ਇਟਲੀ ਵਲੋਂ ਦਿੱਤਾ ਜਾਵੇਗਾ | ਇਸ ਦੇ ਨਾਲ ਹੀ 5 ਤੋਂ 8 ਤੱਕ ਇਨਾਮਾਂ ਦੀ ਵੰਡ ਕਰਨੈਲ ਸਿੰਘ ਕਾਕਾ ਕੈਨੇਡਾ ਦੇ ਪਰਿਵਾਰ ਵਲੋਂ ਹੋਵੇਗੀ | ਖੇਡ ਮੇਲ ਦੀ ਸਫ਼ਲਤਾ ਲਈ ਗੁਰਪ੍ਰੀਤ ਸਿੰਘ ਦਿਓਲ, ਜਗਰੂਪ ਸਿੰਘ ਕੈਨੇਡਾ, ਸਵਰਗੀ ਸਿੰਗਾਰਾ ਸਿੰਘ ਸੇਖੋਂ ਦਾ ਪਰਿਵਾਰ, ਅੰਤਰਪਾਲ ਸਿੰਘ ਆਸਟ੍ਰੇਲੀਆ, ਦਿਲਬਾਗ ਸਿੰਘ ਕੈਨੇਡਾ, ਜਗਦੇਵ ਸਿੰਘ ਕੈਨੇਡਾ, ਪ੍ਰੀਤਮ ਸਿੰਘ ਦਿਓਲ, ਗੋਰਾ ਆਸਟ੍ਰੇਲੀਆ ਆਦਿ ਪਰਿਵਾਰਾਂ ਵਲੋਂ ਵਡਮੁੱਲਾ ਸਹਿਯੋਗ ਦਿੱਤਾ ਜਾ ਰਿਹਾ ਹੈ | ਇਸ ਮੌਕੇ ਕਲੱਬ ਪ੍ਰਧਾਨ ਹਰਦੀਪ ਸਿੰਘ ਦੀਪਾ ਸਰਪੰਚ, ਪਿ੍ੰਸੀਪਲ ਜਸਵਿੰਦਰ ਸਿੰਘ ਗਰੇਵਾਲ, ਪਰਮਿੰਦਰ ਸਿੰਘ ਪਿੰਦਾ ਇਟਲੀ, ਅਵਤਾਰ ਸਿੰਘ ਯੂ.ਕੇ, ਬਲਜਿੰਦਰ ਸਿੰਘ ਬੰਟੀ ਯੂ.ਕੇ, ਰਾਜਦੀਪ ਸਿੰਘ ਅਮਰੀਕਾ, ਭੁਪਿੰਦਰ ਸਿੰਘ ਭਿੰਦੀ ਕੈਨੇਡਾ, ਗੁਰਵਿੰਦਰ ਸਿੰਘ ਪੰਚ, ਅਮਰੀਕ ਸਿੰਘ ਰਾਜੂ ਡੀ.ਪੀ, ਜਰਨੈਲ ਸਿੰਘ ਪੀ.ਏ.ਯੂ., ਇੰਦਰਜੀਤ ਸਿੰਘ ਸੇਖੋਂ, ਕੁਲਜੀਤ ਸਿੰਘ ਸੇਖੋਂ, ਕੋਚ ਚਰਨਜੀਤ ਸਿੰਘ, ਭੁਪਿੰਦਰ ਸਿੰਘ ਮੰਡੀ ਬੋਰਡ, ਰਛਪਾਲ ਸਿੰਘ ਇੰਸਪੈਕਟਰ, ਬਲਦੀਪ ਸਿੰਘ ਸੋਨੀ, ਤੇਜਾ ਸਿੰਘ ਪੰਚ, ਪ੍ਰਧਾਨ ਸੇਵਾ ਸਿੰਘ, ਅਮਰਿੰਦਰ ਸਿੰਘ ਹੈਪੀ ਕੈਨੇਡਾ, ਬਲਦੇਵ ਸਿੰਘ ਬਾਰ ਵਾਲੇ ਆਦਿ ਹਾਜ਼ਰ ਸਨ | ਅੱਜ ਦੂਜੇ ਦਿਨ ਵੱਖ-ਵੱਖ ਸ਼ਖ਼ਸੀਅਤਾਂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਪੁੱਜਣਗੀਆਂ |
Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ ਸਮੁੱਚੇ ਸਰਕਾਰੀ ਸਕੂਲਾਂ 'ਚ ਮਾਪੇ-ਅਧਿਆਪਕ ਮਿਲਣੀ 7 ਨੂੰ <br/> ਅਗਲੀ ਖ਼ਬਰ ਕੇਂਦਰੀ ਮੰਤਰੀ ਰਵਨੀਤ ਸਿੰਘ ਖ਼ਿਲਾਫ਼ ਰਾਹੁਲ ਗਾਂਧੀ ਦੀ ਟਿੱਪਣੀ ਸਵੀਕਾਰਨਯੋਗ ਨਹੀਂ-ਆਲੀਵਾਲ
Ad Position 24